ਯੂਕਰੇਨ ਨੂੰ ਤਬਾਹ ਕਰਨ ਲਈ ਰੂਸ ਕਰਨ ਲੱਗਾ ਇਹ ਕੰਮ – ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕੀਤਾ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਮਹੀਨੇ ਜਿਥੇ 24 ਫਰਵਰੀ ਨੂੰ ਰੂਸ ਵੱਲੋਂ ਅਚਾਨਕ ਹੀ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ ਰੋਕਣ ਵਾਸਤੇ ਜਿੱਥੇ ਯੂਕਰੇਨ ਵੱਲੋਂ ਲਗਾਤਾਰ ਰੂਸ ਨੂੰ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਦੀ ਪੇਸ਼ਕਸ਼ ਵੀ ਕੀਤੀ ਜਾ ਚੁੱਕੀ ਹੈ। ਉੱਥੇ ਹੀ ਸਾਰੇ ਦੇਸ਼ਾਂ ਵੱਲੋਂ ਵੀ ਲਗਾਤਾਰ ਉਸ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਮਰੀਕਾ, ਕੈਨੇਡਾ,ਫਰਾਂਸ ,ਬ੍ਰਿਟੇਨ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਜਿਥੇ ਲਗਾਤਾਰ ਰੂਸ ਉਪਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਰੂਸ ਆਰਥਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ। ਬਾਕੀ ਦੇਸ਼ਾਂ ਨੂੰ ਦੇਖਦੇ ਹੋਏ ਰੂਸ ਵੱਲੋਂ ਵੀ ਸਖ਼ਤ ਐਲਾਨ ਕੀਤੇ ਗਏ ਹਨ ਅਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।

ਹੁਣ ਯੂਕਰੇਨ ਨੂੰ ਤਬਾਹ ਕਰਨ ਲਈ ਰੂਸ ਵੱਲੋਂ ਇਹ ਕੰਮ ਕੀਤਾ ਜਾਣ ਲੱਗਾ ਹੈ ਜਿਸ ਦੀ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਦਿੱਤੀ ਗਈ ਹੈ। ਰੂਸ ਵੱਲੋਂ ਜਿਥੇ ਲਗਾਤਾਰ ਯੂਕ੍ਰੇਨ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਕਈ ਸ਼ਹਿਰਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਯੂਕ੍ਰੇਨ ਦੇ ਰਾਸ਼ਟਰਪਤੀ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਮਰੀਕੀ ਫੌਜੀ ਅਧਿਕਾਰੀਆਂ ਵੱਲੋਂ ਇਸ ਦਾ ਦਾਅਵਾ ਕੀਤਾ ਗਿਆ ਹੈ ਕਿ ਉਸ ਕੋਲ 10 ਦਿਨਾਂ ਦਾ ਇਹ ਗੋਲਾ ਬਾਰੂਦ ਬਚਿਆ ਹੈ ਜਿਸ ਦੇ ਚੱਲਦੇ ਹੋਏ ਉਹ ਯੂਕਰੇਨ ਉਪਰ ਹਮਲਾ ਕਰ ਸਕਦਾ ਹੈ।

ਕਿਉਂਕਿ ਯੂਕਰੇਨ ਉਪਰ ਕੀਤੇ ਜਾ ਰਹੇ ਹਮਲੇ ਦੇ ਕਾਰਨ ਰੂਸ ਦੇ ਫੌਜੀ ਉਪਕਰਣ ਅਤੇ ਗੋਲਾ ਬਰੂਦ ਖਤਮ ਹੋ ਰਹੇ ਹਨ। ਇਨ੍ਹਾਂ ਹਮਲਿਆਂ ਦੇ ਕਾਰਨ ਜਿੱਥੇ ਯੂਕਰੇਨ ਦੇ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਉੱਥੇ ਹੀ ਹੁਣ ਰੂਸ ਦੇ ਰਾਸ਼ਟਰਪਤੀ ਵੱਲੋਂ ਯੂਕਰੇਨ ਨੂੰ ਤਬਾਹ ਕਰਨ ਲਈ ਯੂਕਰੇਨ ਦੇ ਜੰਗਲਾਂ ਨੂੰ ਕੱਟਣ ਦਾ ਫੈਸਲਾ ਕੀਤਾ ਹੈ।

ਜਿਸ ਨੂੰ ਕਟਾਈ ਤੋਂ ਬਾਅਦ ਰੂਸ ਵਿੱਚ ਵੇਚਿਆ ਜਾਵੇਗਾ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਵੀ ਆਖਿਆ ਗਿਆ ਹੈ ਕਿ ਉਹ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਕਾਰ ਜਿਥੇ ਗੱਲਬਾਤ ਹੋ ਰਹੀ ਹੈ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਰੂਸ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੇ ਨਾਲ ਰੂਸ ਖੁਦ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਹੈ।