ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਸੱਭਿਅਤਾ ਦੇ ਨਾਲ ਅਜਿਹੇ ਬਹੁਤ ਸਾਰੇ ਲੋਕ ਜੁੜੇ ਹੋਏ ਹਨ , ਜਿਨ੍ਹਾਂ ਵੱਲੋਂ ਸਮੇਂ ਸਮੇਂ ਤੇ ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਲਈ ਵੱਖ ਵੱਖ ਕਾਰਜ ਕੀਤੇ ਜਾਂਦੇ ਹਨ । ਪਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਇਨ੍ਹਾਂ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਰੀਆ ਹਨ । ਵੱਖ ਵੱਖ ਕਾਰਨਾਂ ਦੇ ਕਾਰਨ ਇਹ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾ ਰਹੀਆਂ ਹਨ । ਜਿਸਦੇ ਚੱਲਦੇ ਪੰਜਾਬੀ ਭਾਈਚਾਰੇ ਨੂੰ ਇਕ ਅਜਿਹਾ ਘਾਟਾ ਹੁੰਦਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਅਜਿਹੀ ਹੀ ਇੱਕ ਹੋਰ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼ਾਇਰ ਦੇਵ ਦਰਦ ਦਾ ਦੇਹਾਂਤ ਹੋ ਗਿਆ ਹੈ ।

ਜਿਸ ਦੇ ਚੱਲਦੇ ਸਾਹਿਤਕ ਖੇਤਰ ਨਾਲ ਜੁੜੇ ਲੋਕਾਂ ਦੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਸ਼ਾਇਰ ਦੇਵ ਦਰਦ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਦੋਸਤ ਕਹਾਣੀਕਾਰ ਦੀਪ ਦਵਿੰਦਰ ਵੱਲੋਂ ਸਾਂਝੀ ਕੀਤੀ ਗਈ । ਉਨ੍ਹਾਂ ਦੇ ਦੇਹਾਂਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨੌੰ ਵਜੇ ਜਦੋਂ ਉਹ ਆਪਣੇ ਘਰੋਂ ਕਿਤੇ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਅਚਾਨਕ ਠੁੱਡਾ ਲੱਗਣ ਦੇ ਨਾਲ ਉਨ੍ਹਾਂ ਦਾ ਸਿਰ ਜ਼ਮੀਨ ਤੇ ਟਕਰਾਅ ਗਿਆ, ਜਿਸ ਦੇ ਚੱਲਦੇ ਉਨ੍ਹਾਂ ਦਾ ਦੇਹਾਂਤ ਹੋ ਗਿਆ । ਜ਼ਿਕਰਯੋਗ ਹੈ ਕਿ ਦੇਵ ਦਰਦ ਜੋ ਇੱਕ ਪ੍ਰਸਿੱਧ ਸ਼ਾਇਰ , ਸਾਹਿਤਕਾਰ , ਗ਼ਜ਼ਲਗੋ ਤੇ ਉੱਚ ਕੋਟੀ ਦੇ ਬੁਲਾਰੇ ਸਨ ।

ਉਨ੍ਹਾਂ ਨੇ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਉਹ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਰੋਤਿਆਂ ਚ ਬੇਹੱਦ ਮਕਬੂਲ ਸਨ । ਉਨ੍ਹਾਂ ਵੱਲੋਂ ਲਿਖਿਆ ਪੁਸਤਕਾਂ ਨੂੰ ਪੰਜਾਬੀ ਸੱਭਿਅਤਾ ਨਾਲ ਜੁੜੇ ਹੋਏ ਲੋਕ ਬਹੁਤੀ ਰੀਝਾਂ ਲਾ ਕੇ ਪੜ੍ਹਦੇ ਸਨ ਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਲੋਕ ਖ਼ੂਬ ਪਸੰਦ ਕਰਦੇ ਸਨ ।

ਪਰ ਉਹ ਅੱਜ ਇਸ ਤਰ੍ਹਾਂ ਦੇ ਨਾਲ ਵਿਛੋੜਾ ਦੇ ਗਏ , ਜਿਸ ਦੇ ਚੱਲਦੇ ਹੁਣ ਸਾਹਿਤ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿਚ ਜਿਥੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ , ਉੱਥੇ ਹੀ ਉਨ੍ਹਾਂ ਦੇ ਦੇਹਾਂਤ ਤੇ ਲੇਖਕਾ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ।