ਆਈ ਤਾਜਾ ਵੱਡੀ ਖਬਰ
ਕੱਲ੍ਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ , ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ । ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ । ਹਰ ਕਿਸੇ ਦੇ ਵੱਲੋਂ ਉਤਸੁਕਤਾ ਦੇ ਨਾਲ ਇਸ ਸਹੁੰ ਚੁੱਕ ਸਮਾਗਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਬੇਹੱਦ ਮਹੱਤਵਪੂਰਨ ਜਾਣਕਾਰੀ ਦੇ ਸਕਦੇ ਹਾਂ ਇਸ ਸਹੁੰ ਚੁੱਕ ਸਮਾਗਮ ਨਾਲ ਸੰਬੰਧਤ ਲੈ ਕੇ ਹਾਜ਼ਰ ਹੋਏ ਹਾਂ ਕਿ ਆਖ਼ਰ ਵਿੱਚ ਕਿਹੜੇ ਕਿਹੜੇ ਚਿਹਰੇ ਇਸ ਸਮਾਗਮ ‘ਚ ਸ਼ਾਮਲ ਹੋ ਸਕਦੇ ਹਨ । ਦਰਅਸਲ ਹੁਣ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਭਗਵੰਤ ਮਾਨ ਦੇ ਸਮਾਗਮ ਦੇ ਵਿੱਚ ਕਈ ਉੱਘੇ ਲੀਡਰ ਸ਼ਾਮਲ ਹੋ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਨਵਜੋਤ ਸਿੰਘ ਸਿੱਧੂ , ਕੈਪਟਨ ਅਮਰਿੰਦਰ ਸਿੰਘ ਵੀ ਸੱਦਾ ਭੇਜਿਆ ਗਿਆ ਹੈ ਤੇ ਇਸ ਸਮਾਰੋਹ ਦੇ ਵਿਚ ਹੁਣ ਕਪਿਲ ਸ਼ਰਮਾ , ਰਾਜੂ ਸ੍ਰੀਵਾਸਤਵ ਸਮੇਤ ਕਈ ਫ਼ਿਲਮੀ ਹਸਤੀਆਂ ਦੇ ਪਹੁੰਚਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਹੁਣ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੇ ਵਿਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਵੀ ਪਾਰਟੀ ਨੇ ਸੱਦਾ ਭੇਜਿਆ ਹੈ । ਦਰਅਸਲ ਕੱਲ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਚੁੱਕਣਗੇ ।
ਹਾਲਾਂਕਿ ਸਮਾਰੋਹ ਦੇ ਵਿਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ । ਪਰ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਸਿਰਫ਼ ਭਗਵੰਤ ਮਾਨ ਹੀ ਇਕੱਲੇ ਸਹੁੰ ਚੁੱਕੀ ਕੈਬਨਿਟ ਮੰਤਰੀ ਬਾਅਦ ਵਿਚ ਸਹੁੰ ਚੁੱਕਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦਾ ਲਾਈਵ ਪ੍ਰਸਾਰਣ ਯੂ ਟਿਊਬ ਤੇ ਕੀਤਾ ਜਾਵੇਗਾ ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਸੋਸ਼ਲ ਪਲੇਟਫ਼ਾਰਮ ਤੇ ਵੀ ਇਸ ਦਾ ਲਾਈਵ ਟੈਲੀਕਾਸਟ ਕਰ ਸਕਦੇ ਹਨ । ਸੋ ਕਲ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਜਿਸ ਤੇ ਹੁਣ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਹਰ ਕਿਸੇ ਵੱਲੋਂ ਹੁਣ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਆਖਰ ਕੱਲ੍ਹ ਕਿਹੜੀ ਕਿਹੜੇ ਪ੍ਰਸਿੱਧ ਚਿਹਰੇ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ ਕਿਉਂਕਿ ਪਾਰਟੀ ਦੇ ਕਈ ਪੁਰਾਣੇ ਲੀਡਰਾਂ ਨੂੰ ਸੱਦੇ ਭੇਜੇ ਗਏ ਹਨ ।
Previous Postਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਆਈ ਵੱਡੀ ਖਬਰ – ਸ਼ੁਰੂ ਹੋਈ ਇਹ ਸੇਵਾ
Next Postਚਲ ਰਹੀ ਜੰਗ ਵਿਚਕਾਰ ਰੂਸ ਲਈ ਆ ਗਈ ਇਹ ਵੱਡੀ ਮਾੜੀ ਖਬਰ – ਹੋ ਗਈ ਵੋਰੋਧੀ ਮੁਲਕਾਂ ਵਲੋਂ ਇਹ ਕਾਰਵਾਈ