ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਮਤ ਨਾਲ਼ ਸਰਕਾਰ ਬਣਾਈ ਗਈ ਹੈ ਉਥੇ ਹੀ ਨਵੇਂ ਮੁੱਖ ਮੰਤਰੀ ਭਗਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਸ ਵਾਰ ਸਹੁੰ ਚੁੱਕ ਸਮਾਗਮ ਰਾਜ ਭਵਨਾ ਵਿੱਚ ਨਹੀਂ,ਸਗੋ ਸ਼ਹੀਦਾਂ ਦੇ ਪਿੰਡਾਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਵੱਲੋਂ ਸੌਂਹ ਚੁੱਕੀ ਜਾਵੇਗੀ ਜਿਸ ਵਿੱਚ ਪੰਜਾਬ ਦੇ ਲੋਕਾਂ ਨੂੰ ਖੁੱਲ੍ਹੇ ਤੌਰ ਤੇ ਆਉਣ ਦਾ ਸੱਦਾ ਦਿੱਤਾ ਗਿਆ ਸੀ। ਜਿੱਥੇ ਉਨ੍ਹਾਂ ਨੇ ਆਖਿਆ ਸੀ ਕਿ ਉਹ ਕੱਲੇ ਹੀ ਮੁੱਖ ਮੰਤਰੀ ਵਜੋਂ ਸਹੁੰ ਨਹੀਂ ਚੁੱਕਣਗੇ, ਪੰਜਾਬ ਦਾ ਹਰ ਇਕ ਵਿਅਕਤੀ ਹੀ ਮੁੱਖ ਮੰਤਰੀ ਵਜੋਂ ਸੌਂਹ ਚੁਕੇਗਾ।
ਹੁਣ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦਾ ਕਰਕੇ 40 ਕਿੱਲੇ ਹਰੀ ਕਣਕ ਵੱਡ ਦਿੱਤੀ ਗਈ ਹੈ ਜਿਸ ਵਾਸਤੇ ਮੁਆਵਜ਼ਾ 46 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਕੱਲ ਜਿਥੇ 16 ਮਾਰਚ ਨੂੰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚ ਰਹੇ ਹਨ। ਉਥੇ ਹੀ ਉਨ੍ਹਾਂ ਦੇ ਇਸ ਸਮਾਗਮ ਵਿਚ ਲੱਖਾਂ ਦੀ ਤਦਾਦ ਵਿੱਚ ਲੋਕਾਂ ਦੇ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਵਾਸਤੇ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹੇ ਦੇ ਲੋਕ ਪੱਬਾਂ ਭਾਰ ਹੋਏ ਹਨ।
ਇਸ ਮੰਗ ਵਾਸਤੇ ਜਿੱਥੇ ਲੋਕਾਂ ਦੇ ਵਾਸਤੇ ਪੰਡਾਲ ਲਗਾਏ ਗਏ ਹਨ ਅਤੇ ਰੂਟ ਵੀ ਤੈਅ ਕੀਤੇ ਗਏ ਹਨ। ਉਥੇ ਹੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀਆਂ ਗੱਡੀਆਂ ਦੀ ਪਾਰਕਿੰਗ ਵਾਸਤੇ 40 ਏਕੜ ਕਣਕ ਕਟਾ ਦਿੱਤੀ ਗਈ ਹੈ। ਜੋ ਕਿ ਗੁੱਜਰ ਭਾਈਚਾਰੇ ਵੱਲੋਂ ਆਪਣੇ ਪਸ਼ੂਆਂ ਲਈ ਕੱਟੀ ਜਾ ਰਹੀ ਹੈ।
ਉਥੇ ਹੀ ਦੱਸਿਆ ਗਿਆ ਹੈ ਕਿ ਜਿੱਥੇ ਇਹ ਹਰੀ ਕਣਕ ਸਮੇਂ ਤੋਂ ਪਹਿਲਾਂ ਹੀ ਵੱਡ ਲਈ ਗਈ ਹੈ ਉਥੇ ਹੀ 40 ਏਕੜ ਜ਼ਮੀਨ ਦੇ ਮਾਲਕਾਂ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਤਾਂ ਜੋ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਲਈ ਬਣਾਏ ਗਏ ਸਮਾਗਮਾਂ ਵਾਲੀ ਜਗ੍ਹਾ ਦੇ ਨਾਲ ਲੱਗਦੀ ਇਹ ਸਾਰੀ ਖੇਤਾਂ ਦੀ ਜਗ੍ਹਾ ਪਾਰਕਿੰਗ ਵਾਸਤੇ ਵਰਤੀ ਜਾਵੇਗੀ। ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਇੰਤਜਾਮ ਕੀਤੇ ਜਾ ਰਹੇ ਹਨ। ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਪੈਦਾ ਨਾ ਹੋ ਸਕੇ।
Home ਤਾਜਾ ਖ਼ਬਰਾਂ ਭਗਵੰਤ ਮਾਨ ਸਹੁੰ ਚੁੱਕ ਸਮਾਗਮ ਦਾ ਕਰਕੇ 40 ਕਿਲੇ ਹਰੀ ਕਣਕ ਵੱਡੀ – ਪ੍ਰਤੀ ਏਕੜ 46 ਹਜਾਰ ਰੁਪਏ ਮਿਲੇਗਾ ਮੁਆਵਜਾ
ਤਾਜਾ ਖ਼ਬਰਾਂ
ਭਗਵੰਤ ਮਾਨ ਸਹੁੰ ਚੁੱਕ ਸਮਾਗਮ ਦਾ ਕਰਕੇ 40 ਕਿਲੇ ਹਰੀ ਕਣਕ ਵੱਡੀ – ਪ੍ਰਤੀ ਏਕੜ 46 ਹਜਾਰ ਰੁਪਏ ਮਿਲੇਗਾ ਮੁਆਵਜਾ
Previous Postਪੰਜਾਬ ਚ ਇਥੇ 2 ਪਿੰਡਾਂ ਚ ਵਾਪਰੀ ਬੇਅਦਬੀ ਦੀ ਘਟਨਾ – ਪੁਲਸ ਕਰ ਰਹੀ ਜੋਰਾਂ ਤੇ ਭਾਲ
Next Postਬੀਬੀ ਜਗੀਰ ਕੌਰ ਨੇ ਇਸ ਕਾਰਨ ਕਰਕੇ ਮੰਗੀ ਮੁਆਫੀ – ਤਾਜਾ ਵੱਡੀ ਖਬਰ