ਖੁਸ਼ਖਬਰੀ : ਹੁਣ ਪੰਜਾਬ ਦੇ ਇਸ ਟੋਲ ਪਲਾਜ਼ੇ ਤੇ ਨਹੀਂ ਲਗੇਗੀ ਇਹਨਾਂ ਲੋਕਾਂ ਦੀ ਪਰਚੀ ਫਰੀ ਹੋਵੇਗੀ ਇੰਟਰੀ

ਆਈ ਤਾਜਾ ਵੱਡੀ ਖਬਰ 

ਕਿਸਾਨੀ ਸੰਘਰਸ਼ ਦੇ ਦੌਰਾਨ ਕਿਸਾਨਾਂ ਵੱਲੋਂ ਜਗਾ ਜਗਾ ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਟੋਲ ਪਲਾਜ਼ਿਆਂ ਨੂੰ ਵੀ ਇੱਕ ਸਾਲ ਤੋਂ ਵਧੇਰੇ ਸਮੇਂ ਲਈ ਬੰਦ ਰੱਖਿਆ ਗਿਆ ਕਿਉਂਕਿ ਉਸ ਜਗ੍ਹਾ ਤੇ ਕਿਸਾਨਾਂ ਵੱਲੋਂ ਆਪਣੇ ਧਰਨੇ ਲਾਏ ਹੋਏ ਸਨ। ਇਸ ਸੰਘਰਸ਼ ਦੇ ਚਲਦੇ ਹੋਏ ਲੋਕਾਂ ਨੂੰ ਇੱਕ ਸਾਲ ਤੋਂ ਵਧੇਰੇ ਸਮਾਂ ਟੋਲ ਪਲਾਜ਼ਿਆਂ ਤੇ ਟੋਲ ਨਹੀਂ ਦੇਣਾ ਪਿਆ। ਕਿਸਾਨੀ ਸੰਘਰਸ਼ ਖ਼ਤਮ ਹੋਇਆ ਤਾਂ ਟੌਲ ਪਲਾਜ਼ਾ ਵੱਲੋਂ ਮੁੜ ਤੋਂ ਆਪਣੇ ਟੋਲ ਪਲਾਜ਼ਿਆਂ ਨੂੰ ਸ਼ੁਰੂ ਕਰ ਦਿੱਤਾ। ਜਿੱਥੇ ਟੋਲ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਉਥੇ ਕਿਸਾਨਾਂ ਵੱਲੋਂ ਫਿਰ ਤੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪਰ ਕਈ ਟੋਲ ਪਲਾਜ਼ਾ ਨਾਲ ਸਬੰਧਤ ਮੁਸ਼ਕਲਾਂ ਕਈ ਲੋਕਾਂ ਵੱਲੋਂ ਦੱਸੀਆਂ ਗਈਆਂ ਸਨ ਜਿਨ੍ਹਾਂ ਦਾ ਨਿਪਟਾਰਾ ਨਾ ਹੋਣ ਕਾਰਨ ਉਨ੍ਹਾਂ ਪਿੰਡਾਂ ਦੇ ਲੋਕ ਵਧੇਰੇ ਪਰੇਸ਼ਾਨ ਹੋ ਰਹੇ ਸਨ।

ਹੁਣ ਪੰਜਾਬ ਦੇ ਇਸ ਟੋਲ ਪਲਾਜ਼ੇ ਤੇ ਇਨ੍ਹਾਂ ਲੋਕਾਂ ਲਈ ਪਰਚੀ ਫਰੀ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਧਨੋਲਾ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਬਡਬਰ ਟੋਲ ਪਲਾਜ਼ੇ ਦਾ ਧਨੌਲਾ ਵਾਸੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਜਿੱਥੇ ਇਸ ਪਿੰਡ ਦੇ ਲੋਕਾਂ ਨੂੰ ਆਉਣ-ਜਾਣ ਸਮੇਂ ਟੋਲ ਤੋਂ ਪਰਚੀ ਕਟਾਉਣੀ ਪੈ ਰਹੀ ਸੀ। ਕਿਉਂਕਿ ਟੋਲ ਪਲਾਜ਼ੇ ਦੇ ਸਾਢੇ ਸੱਤ ਕਿਲੋਮੀਟਰ ਦੇ ਅੰਦਰ ਆਉਂਦੇ ਪਿੰਡਾਂ ਨੂੰ ਟੋਲ ਪਲਾਜ਼ਾ ਤੋਂ ਫਰੀ ਕੀਤਾ ਜਾ ਰਿਹਾ ਹੈ। ਧਨੋਲਾ ਪਿੰਡ ਵਾਸੀਆਂ ਵੱਲੋਂ ਵੀ ਇਹ ਮੰਗ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।

ਜਿੱਥੇ ਪਹਿਲਾਂ ਸਰਕਾਰ ਦੇ ਸਮੇਂ ਵੱਖ ਵੱਖ ਪਾਰਟੀਆਂ ਵੱਲੋਂ ਇਸ ਬਾਰੇ ਲਗਾਤਾਰ ਕੋਸ਼ਿਸ਼ ਕਰ ਰਹੀਆਂ ਸਨ। ਪਰ ਲੋਕਾਂ ਦੀ ਮੁਸੀਬਤ ਹਲ ਨਹੀ ਹੋਈ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਂਦੇ ਹੀ ਧਨੌਲਾ ਪਿੰਡ ਦੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਗਿਆ ਹੈ। ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟੋਲ ਪਲਾਜ਼ਾ ਦੇ ਮੈਨੇਜਰ ਨਵੀਨ ਹੁੱਡਾ ਨੇ ਦੱਸਿਆ ਹੈ ਕਿ ਘਨੋਲਾ ਪਿੰਡ ਦੇ ਲੋਕਾਂ ਨੂੰ ਗੱਡੀ ਦੀ ਆਰਸੀ ਵੋਟਰ ਕਾਰਡ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਪਰਚੀ ਨਹੀਂ ਲੱਗੇਗੀ।

ਪਿੰਡ ਵਾਸੀਆਂ ਨੇ ਕਿਹਾ ਹੈ ਕਿ ਨਵੀਂ ਸਰਕਾਰ ਆਉਣ ਤੇ ਉਨ੍ਹਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਮਿਲਿਆ ਹੈ ਅਤੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੈ। ਉਹਨਾਂ ਦਾ ਪਿੰਡ 7 ਕਿਲੋਮੀਟਰ ਤੋਂ ਵੀ ਘਟ ਦੂਰੀ ਤੇ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਟੋਲ ਪਰਚੀ ਦੇਣੀ ਪੈਂਦੀ ਸੀ।