ਆਈ ਤਾਜਾ ਵੱਡੀ ਖਬਰ
ਪੰਜਾਬ ਦੀ ਸਿਆਸਤ ਵਿਚ ਜਿਥੇ ਇਸ ਵਾਰ ਅਜਿਹਾ ਇਤਿਹਾਸ ਰਚਿਆ ਗਿਆ ਹੈ ਜਿਸ ਦੀਆਂ ਚਰਚਾਵਾਂ ਵਿਦੇਸ਼ਾਂ ਵਿੱਚ ਵੀ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਜਿੱਤ ਹਾਸਲ ਕਰਨ ਤੇ ਜਿੱਥੇ ਦੇਸ਼ ਵਿਦੇਸ਼ ਵਿੱਚ ਅੱਜ ਬਹੁਤ ਸਾਰੇ ਲੋਕਾਂ ਵੱਲੋਂ ਖ਼ੁਸ਼ੀ ਮਨਾਈ ਜਾ ਰਹੀ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਸਿਆਸਤ ਵਿੱਚ ਕਈ ਸਾਲਾਂ ਤੋਂ ਦਬਦਬਾ ਬਣਾਉਣ ਵਾਲੇ ਅਜਿਹੇ ਸਿਆਸਤਦਾਨਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ ਕਿ ਇਸ ਤਰ੍ਹਾਂ ਅਜਿਹੇ ਸਿਆਸੀ ਲੋਕ ਇਸ ਤਰ੍ਹਾਂ ਹਾਰ ਸਕਦੇ ਹਨ। ਜਿੱਥੇ ਅੱਜ ਆਮ ਆਦਮੀ ਪਾਰਟੀ ਵੱਲੋਂ 92 ਸੀਟਾਂ ਤੇ ਜਿੱਤ ਦਰਜ ਕੀਤੀ ਗਈ ਹੈ।
ਉਥੇ ਹੀ ਪੰਜਾਬ ਦੀ ਸਿਆਸਤ ਵਿੱਚ ਅੱਜ ਇਹ ਆਇਆ ਇਹ ਭੂਚਾਲ ਦਰਸਾ ਗਿਆ ਹੈ ਕਿ ਲੋਕਾਂ ਵੱਲੋਂ ਸਮੇਂ ਦੇ ਅਨੁਸਾਰ ਇਹ ਮੰਗ ਕੀਤੀ ਜਾ ਰਹੀ ਸੀ। ਹੁਣ ਮੁੱਖ ਮੰਤਰੀ ਚੰਨੀ ਨੂੰ ਹਰਾਉਣ ਵਾਲੇ ਵਿਅਕਤੀ ਬਾਰੇ ਇਹ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਜਿੱਥੇ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਸਨ। ਪਰ ਉਨ੍ਹਾਂ ਨੂੰ ਦੂਰ ਜਗ੍ਹਾ ਤੋਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ।
ਉਥੇ ਹੀ ਲੋਕਾਂ ਵੱਲੋਂ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿ ਭਦੌੜ ਹਲਕੇ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਕਿਸ ਉਮੀਦਵਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਲਾਭ ਸਿੰਘ ਉਗੋਕੇ ਚਰਨਜੀਤ ਸਿੰਘ ਚੰਨੀ ਨੂੰ 37,558 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕਰ ਗਏ ਹਨ। ਜਿਨ੍ਹਾਂ ਦੀ ਮਾਤਾ ਸਰਕਾਰੀ ਸਕੂਲ ਵਿਚ ਸਵੀਪਰ ਦੇ ਤੌਰ ਤੇ ਕੰਮ ਕਰਦੇ ਹਨ। ਉਨ੍ਹਾਂ ਦੇ ਪਿਤਾ ਜੀ ਖੇਤਾਂ ਵਿੱਚ ਦਿਹਾੜੀ ਕਰਦੇ ਹਨ। ਜਦ ਕਿ ਉਮੀਦਵਾਰ ਖੁਦ ਮੋਬਾਇਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਦੇ ਹਨ।
ਜਿੱਥੇ ਇਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਇਹ ਦਿਖਾ ਦਿੱਤਾ ਹੈ ਕਿ ਆਮ ਆਦਮੀ ਕੁਝ ਵੀ ਕਰ ਸਕਦਾ ਹੈ। ਇਸ ਵਿਅਕਤੀ ਵੱਲੋਂ ਜਿਥੇ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਗਈ ਹੈ। ਉੱਥੇ ਹੀ ਇਸ ਵਿਅਕਤੀ ਵੱਲੋਂ ਆਪਣੀ ਚਲ-ਅਚਲ ਜ਼ਮੀਨ-ਜਾਇਦਾਦ ਦੇ ਵਿੱਚ ਇੱਕ ਮੋਟਰ ਸਾਇਕਲ ਦਾ ਜ਼ਿਕਰ ਕੀਤਾ ਗਿਆ ਸੀ ਜੋ ਅੱਠ ਸਾਲ ਪਹਿਲਾਂ ਹੀ ਲਿਆ ਗਿਆ ਸੀ।
Home ਤਾਜਾ ਖ਼ਬਰਾਂ CM ਚੰਨੀ ਨੂੰ ਬੁਰੀ ਤਰਾਂ ਹਰਾਉਣ ਵਾਲਾ ਇਸ ਸਖਸ਼ ਕਰਦਾ ਸੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਕੰਮ – ਹੁਣ ਗਈ ਇਲਾਕੇ ਚ ਬੱਲੇ ਬੱਲੇ
ਤਾਜਾ ਖ਼ਬਰਾਂ
CM ਚੰਨੀ ਨੂੰ ਬੁਰੀ ਤਰਾਂ ਹਰਾਉਣ ਵਾਲਾ ਇਸ ਸਖਸ਼ ਕਰਦਾ ਸੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਕੰਮ – ਹੁਣ ਗਈ ਇਲਾਕੇ ਚ ਬੱਲੇ ਬੱਲੇ
Previous Postਵੋਟਾਂ ਚ ਹੋਈ ਹੂੰਝਾ ਫੇਰ ਹਾਰ ਤੋਂ ਬਾਅਦ ਚੰਨੀ ਵਲੋਂ ਆਈ ਇਹ ਵੱਡੀ ਖਬਰ
Next Postਧਮਾਕੇਦਾਰ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਆਇਆ ਇਹ ਵੱਡਾ ਬਿਆਨ