ਰੂਸ ਯੂਕਰੇਨ ਦੀ ਜੰਗ ਵਿਚਕਾਰ ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਆ ਗਿਆ ਇਹ ਵੱਡਾ ਬਿਆਨ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਚਲਦੇ ਹੁਣ ਦੋਵਾਂ ਦੇਸ਼ਾਂ ਵਿਚ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ । ਇਸ ਯੁੱਧ ਵਿੱਚ ਹੁਣ ਤੱਕ ਕਈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆ ਲਈਆਂ ਹਨ । ਹਰ ਕਿਸੇ ਦੇ ਵੱਲੋਂ ਕਾਮਨਾ ਕੀਤੀ ਜਾ ਰਹੀ ਹੈ ਕਿ ਇਹ ਯੁੱਧ ਜਲਦੀ ਤੋਂ ਜਲਦੀ ਸਮਾਪਤ ਹੋ ਜਾਵੇ, ਪਰ ਇਹ ਯੁੱਧ ਹੁਣ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਤੇ ਵਿਚ ਹੋਏ ਨੁਕਸਾਨ ਵਿਚਕਾਰ ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਦਰਅਸਲ ਬੌਰਿਸ ਜੌਹਨਸਨ ਨੇ ਲੰਦਨ ਦੀ ਡਾਊਨਿੰਗ ਸਟ੍ਰੀਟ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਦੀ ਮੇਜ਼ਬਾਨੀ ਕੀਤੀ।

ਕੀਤੀ ਤਿੰਨਾਂ ਨੇ ਬ੍ਰਿਟਿਸ਼ ਆਰਮਡ ਫੋਰਸਿਸ ਦੇ ਮੈਂਬਰਾਂ ਨੂੰ ਮਿਲਣ ਦਿੱਲੀ ਹੁਣ ਆਰ ਏ ਐਫ ਬੇਸ ਦਾ ਦੌਰਾ ਵੀ ਕੀਤਾ ਹੈ । ਬੌਰਿਸ ਜੌਨਸਨ ਦੇ ਦਫਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਯੂਕਰੇਨ ਲਈ ਵਿਹਾਰਕ ਸਮਰਥਨ ਦੀ ਸ਼ੁਰੂਆਤ ਹੈ ਨਾਲ ਹੀ ਰੂਸ ਦੇ ਵੱਲੋਂ ਜੋ ਹਮਲਾ ਕਰਕੇ ਅੱਤਿਆਚਾਰ ਕੀਤੇ ਜਾ ਰਹੇ ਨੇ ਉਸ ਤੇ ਵਿਸ਼ਵਵਿਆਪੀ ਗੁੱਸਾ ਜ਼ਾਹਰ ਕਰਨ ਲਈ ਨੇਤਾਵਾਂ ਨਾਲ ਨਿਸ਼ਾਨਾਬੱਧ ਸ਼ਮੂਲੀਅਤ ਨੂੰ ਦਰਸਾਉਂਦਾ ਹੈ ।

ਜ਼ਿਕਰਯੋਗ ਹੈ ਕਿ ਰੂਸ ਤੇ ਯੂਕ੍ਰੇਨ ਵਿਚਾਲੇ ਜੋ ਜੰਗ ਚੱਲ ਰਹੀ ਹੈ ਉਸ ਦੇ ਚਲਦੇ ਹੁਣ ਇਹ ਤਿੰਨੇ ਪ੍ਰਧਾਨਮੰਤਰੀ ਯੂਕਰੇਨ ਦੇ ਸ਼ਹਿਰਾਂ ਤੇ ਰੂਸੀ ਰਾਸ਼ਟਰਪਤੀ ਪੂਤਿਨ ਦੇ ਵੱਲੋਂ ਦਿੱਤੇ ਗਏ ਆਦੇਸ਼ਾਂ ਤੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਹੁਣ ਆਪਣੇ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਕ ਸਾਂਝੀ ਮੀਟਿੰਗ ਵੀ ਕਰਨਗੇ ।

ਉਥੇ ਹੀ ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਲੜਾਈ ਨੂੰ ਲੈ ਕੇ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਰੂਸ ਗ਼ੈਰਕਾਨੂੰਨੀ ਤਰੀਕੇ ਨਾਲ ਬੇਰਹਿਮੀ ਨਾਲ ਲੋਕਾਂ ਤੇ ਅੱਤਿਆਚਾਰ ਕਰ ਰਿਹਾ ਹੈ । ਜਿਸ ਦੌਰਾਨ ਅਸੀਂ ਦੇਖਿਆ ਹੈ ਕਿ ਦੁਨੀਆ ਯੂਕਰੇਨ ਦੇ ਅਦੁੱਤੀ ਲੋਕਾਂ ਨਾਲ ਏਕਤਾ ਵਿੱਚ ਖਡ਼੍ਹੀ ਹੈ । ਉਨ੍ਹਾਂ ਕਿਹਾ ਕਿ ਯੂਕਰੇਨ ਦੀ ਸਹਾਇਤਾ ਪਹਿਲਾਂ ਹੀ ਉਨ੍ਹਾਂ ਲੋਕਾਂ ਤੱਕ ਪਹੁੰਚ ਰਹੀ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ, ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ ।