ਆਈ ਤਾਜਾ ਵੱਡੀ ਖਬਰ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਲੋ ਤੇ ਆਏ ਰਾਮ ਰਹੀਮ ਦੀ ਬੇਸ਼ੱਕ ਹੁਣ ਫਰਲੋ ਖ਼ਤਮ ਹੋ ਚੁੱਕੀ ਹੈ ਤੇ ਹੁਣ ਉਹ ਜੇਲ੍ਹ ਦੇ ਵਿੱਚ ਵੀ ਵਾਪਸ ਜਾ ਚੁੱਕੇ ਹਨ , ਪਰ ਅਜੇ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਲੀਡਰਾਂ ਵੱਲੋਂ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ । ਹੁਣ ਰਾਮ ਰਹੀਮ ਇੱਕੀ ਦਿਨਾਂ ਦੀ ਫਰਲੋ ਨੂੰ ਪੂਰਾ ਕਰਕੇ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਜਾ ਚੁੱਕੇ ਹਨ । ਇਸੇ ਵਿਚਕਾਰ ਹੁਣ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।
ਦਰਅਸਲ ਹੁਣ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਦੀ ਜੇਲ੍ਹ ਵਿਚੋਂ ਫਰਲੋ ਮਿਲਣ ਦੀ ਖੁਸ਼ੀ ਵਿਚ ਕਰੀਬ 4 ਲੱਖ ਡੇਰਾ ਪੈਰੋਕਾਰਾਂ ਨੇ ਮਿਲੇਨੀਅਮ ਸਿਟੀ ਗੁਰੂਗ੍ਰਾਮ ਨੂੰ ਚਾਰ ਘੰਟਿਆਂ ਦੇ ਥੋਹੜੇ ਜਿਹੇ ਵਕਫੇ ’ਚ ਸਾਫ ਸੁਥਰਾ ਬਣਾ ਦਿੱਤਾ ਤੇ ਡੇਰਾ ਸਿਰਸਾ ਦੀ ਹੋ ਪ੍ਰਿਥਵੀ ਸਾਫ਼ ਮਿੱਟੇ ਰੋਗ ਅਭਿਆਨ ਮੁਹਿੰਮ ਤਹਿਤ ਚਲਾਈ ਸਫ਼ਾਈ ਅਭਿਆਨ ਦਾ ਪ੍ਰਬੰਧ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਵੱਲੋਂ ਗੁਰੂਗ੍ਰਾਮ ਚ ਇੱਕੀ ਦਿਨਾਂ ਦੀ ਫਰਲੋ ਬਤੌਰ ਕਰ ਕੀਤਾ ਗਿਆ ਸੀ । ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰੇ ਨੌੰ ਵਜੇ 33 ਵੇਂ ਸਫ਼ਾਈ ਅਭਿਆਨ ਦੀ ਸ਼ੁਰੁਆਤ ਸਾਊਥ ਸਿਟੀ ਸਥਿਤ ਨਾਮ ਚਰਚਾ ਘਰ ਦੇ ਕੋਲ ਕੀਤੀ।
ਜਿਸ ਦੇ ਕਾਰਨ ਅੱਜ ਡੇਰਾ ਪੈਰੋਕਾਰ ਸਵੇਰੇ ਸੱਤ ਵਜੇ ਤੋਂ ਗੁਰੂਗ੍ਰਾਮ ਪਹੁੰਚਣੇ ਸ਼ੁਰੂ ਹੋ ਚੁੱਕੇ ਸਨ । ਸਵੇਰੇ ਨੌੰ ਵਜੇ ਡੇਰਾ ਪ੍ਰੇਮੀਆਂ ਦਾ ਇੱਕ ਵੱਡਾ ਇਕੱਠ ਇਕੱਠਾ ਹੋ ਚੁੱਕਿਆ ਸੀ ਤੇ ਇਸ ਮੌਕੇ ਨਗਰ ਨਿਗਮ ਗੁਰੂਗ੍ਰਾਮ ਦੀ ਮੇਅਰ ਮਧੂ ਆਜ਼ਾਦ ਸਮੇਤ ਹੋਰ ਕਮੇਟੀ ਦੇ ਮੈਂਬਰ ਮੌਜੂਦ ਸਨ ।
ਜਿਸ ਤੋਂ ਬਾਅਦ ਇਸ ਮੁਹਿੰਮ ਦਾ ਬਿਗੁਲ ਵੱਜਦਿਆਂ ਸਾਰ ਹੀ ਸਾਰਿਆਂ ਨੇ ਸ਼ਹਿਰਾਂ, ਗਲੀਆਂ, ਬਾਜ਼ਾਰਾਂ, ਚੌਕਾਂ ਦੇ ਵਿਚ ਝਾੜੂ ਚਲਾਏ । ਜਿਸ ਨਾਲ ਸਿਟੀ ਨੂੰ ਸਾਫ਼ ਸੁਥਰਾ ਬਣਾਇਆ । ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਡੇਰਾ ਪ੍ਰੇਮੀਆਂ ਦੇ ਵੱਲੋਂ ਸਿਟੀ ਵਿੱਚੋਂ ਜੋ ਨਾਲੀਆ ਸਨ ਉਸਦੇ ਵਿੱਚੋ ਗੰਦ ਕੱਢਿਆ ਗਿਆ ਅਤੇ ਪਾਰਕਾਂ ਵਿੱਚ ਫ਼ਾਲਤੂ ਘਾਹ ਦੀ ਕਟਾਈ ਵੀ ਕੀਤੀ ਗਈ ।
Previous Postਅਣਜਾਣੇ ਵਿਚ ਪੰਜਾਬ ਚ ਇਥੇ ਵਾਪਰ ਗਈ ਇਹ ਮੰਦਭਾਗੀ ਘਟਨਾ – ਤਾਜਾ ਵੱਡੀ ਖਬਰ
Next Post20 ਸਾਲਾਂ ਪੰਜਾਬੀ ਮੁੰਡੇ ਦੇ ਮਾਪਿਆਂ ਨੇ ਲਿਆ ਅਜਿਹਾ ਵੱਡਾ ਫੈਸਲਾ 4 ਲੋਕਾਂ ਨੂੰ ਮਿਲ ਗਈ ਜਿੰਦਗੀ