ਸਰੋਵਰ ਚ ਇਸ਼ਨਾਨ ਕਰਨ ਗਏ ਨਾਲ ਵਾਪਰ ਗਿਆ ਇਹ ਭਾਣਾ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਦੋ ਸਾਲਾਂ ਵਿਚ ਕਰੋਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਦਿਨ-ਤਿਉਹਾਰ ਲੋਕਾਂ ਵੱਲੋਂ ਸਾਦੇ ਢੰਗ ਨਾਲ ਮਨਾਏ ਗਏ ਹਨ। ਕਿਉਂਕਿ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਸਨ ਅਤੇ ਸਮਾਜਿਕ ਇਕੱਠ ਉਪਰ ਵੀ ਰੋਕ ਲਗਾਈ ਗਈ ਸੀ। ਜਿੱਥੇ ਹੁਣ ਕਰੋਨਾ ਕੇਸਾਂ ਵਿਚ ਕਮੀ ਆਈ ਹੈ ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਵੀ ਢਿੱਲ ਦੇ ਦਿੱਤੀ ਗਈ ਹੈ। ਇਸ ਸਮੇਂ ਜਿਥੇ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਉੱਥੇ ਹੀ ਸਾਰੇ ਤਿਉਹਾਰਾਂ ਨੂੰ ਸਭ ਧਰਮਾਂ ਦੇ ਲੋਕਾਂ ਵੱਲੋਂ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਜਿੱਥੇ ਲੋਕਾਂ ਦਾ ਆਪਸੀ ਪਿਆਰ ਦੇਖਣ ਨੂੰ ਮਿਲਦਾ ਹੈ। ਉਥੇ ਹੀ ਕਈ ਜਗ੍ਹਾ ਤੇ ਵੱਖ ਵੱਖ ਹਾਦਸੇ ਵਾਪਰਣ ਦੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ।

ਜੋ ਇਸ ਖੁਸ਼ੀ ਦੇ ਮੌਕੇ ਨੂੰ ਗਮ ਵਿੱਚ ਤਬਦੀਲ ਕਰ ਦਿੰਦੀਆਂ ਹਨ। ਹੁਣ ਸਰੋਵਰ ਵਿਚ ਇਸ਼ਨਾਨ ਕਰਨ ਗਏ ਨੌਜਵਾਨ ਨਾਲ ਇਹ ਭਾਣਾ ਵਾਪਰ ਗਿਆ ਹੈ ਜਿਥੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਕੱਲ ਸ਼ਿਵਰਾਤਰੀ ਦੇ ਮੌਕੇ ਤੇ ਲੋਕਾਂ ਵੱਲੋਂ ਮੰਦਰਾਂ ਵਿਚ ਜਾ ਕੇ ਮਹਾਂਦੇਵ ਦੇ ਦਰਸ਼ਨ ਕੀਤੇ ਗਏ। ਉਥੇ ਹੀ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇੱਕ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਜਿੱਥੇ ਮਹਾਦੇਵ ਮੰਦਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਗਏ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਕਿ ਹਰੇਕ ਸ਼ਿਵਰਾਤਰੀ ਦੇ ਮੌਕੇ ਤੇ ਇੱਕ ਨੌਜਵਾਨ ਕੁਰੂਕਸ਼ੇਤਰ ਦੇ ਸ਼ਿਵ ਮੰਦਰ ਵਿੱਚ ਚੱਲ ਰਹੇ ਸ਼ਿਵਰਾਤਰੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ।

ਜਿਸ ਸਮੇਂ ਉਸ ਨੌਜਵਾਨ ਵੱਲੋਂ ਇਸ਼ਨਾਨ ਕੀਤਾ ਜਾਣ ਲੱਗਾ ਤਾਂ ਉਹ ਸਰੋਵਰ ਵਿੱਚ ਡੁੱਬ ਗਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ ਅਤੇ ਫਿਰ ਗੋਤਾਖੋਰਾਂ ਨੂੰ ਬੁਲਾ ਲਿਆ ਗਿਆ। ਜਿਨ੍ਹਾਂ ਵੱਲੋਂ ਘਟਨਾ ਸਥਾਨ ਤੇ ਆ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਮਾਪਿਆਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ।

ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਪਣੀ ਇਸ ਹਾਦਸੇ ਦੇ ਨਾਲ ਮੰਦਰ ਵਿੱਚ ਜਿੱਥੇ ਸਾਰੇ ਸ਼ਰਧਾਲੂ ਖੁਸ਼ੀ-ਖੁਸ਼ੀ ਆਏ ਹੋਏ ਸਨ ਉਥੇ ਹੀ ਸਾਰੇ ਸ਼ਰਧਾਲੂਆਂ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਅਤੇ ਡਰ ਪੈਦਾ ਹੋ ਗਿਆ।