ਆਈ ਤਾਜਾ ਵੱਡੀ ਖਬਰ
ਦੁਨੀਆਂ ‘ਚ ਕੋਰੋਨਾ ਮਹਾਂਮਾਰੀ ਨੇ ਪਹਿਲਾਂ ਹੀ ਆਮ ਲੋਕਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਪਾਇਆ ਬਹੁਤ ਸਾਰੇ ਲੋਕਾਂ ਨੇ ਇਸ ਮਹਾਂਮਾਰੀ ਦੀ ਮਾਰ ਹੇਠਾਂ ਆ ਕੇ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕੀਤਾ । ਇਸ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਕਈਆਂ ਨੇ , ਕਈਆਂ ਨੇ ਆਪਣੀਆਂ ਨੌਕਰੀਆਂ ਤੇ ਕਈਆਂ ਨੇ ਆਪਣੇ ਕਰੀਬੀ । ਬੇਸ਼ੱਕ ਹੁਣ ਦੁਨੀਆਂ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਕੁਝ ਧੀਮੀ ਪਈ ਹੈ ਪਰ ਅਜੇ ਵੀ ਇਹ ਮਹਾਂਮਾਰੀ ਪੂਰੀ ਤਰ੍ਹਾਂ ਜੜ੍ਹ ਤੋਂ ਸਮਾਪਤ ਨਹੀਂ ਹੋਈ । ਵੈਕਸੀਨੇਸ਼ਨ ਦਾ ਕੰਮ ਵੀ ਲਗਾਤਾਰ ਜ਼ੋਰਾਂ ਤੇ ਚਲ ਰਿਹਾ ਹੈ ਪਰ ਅਜੇ ਵੀ ਇਸ ਮਹਾਂਮਾਰੀ ਦੇ ਨਾਲ ਸਬੰਧਤ ਮਾਮਲਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ।
ਹਜੇ ਲੋਕ ਇਸ ਵਾਇਰਸ ਦੇ ਪ੍ਰਕੋਪ ਤੋਂ ਬਾਹਰ ਨਹੀਂ ਨਿਕਲ ਪਏ ਸਨ , ਕਿ ਇਸੇ ਵਿਚਕਾਰ ਹੁਣ ਇੱਕ ਨਵੇਂ ਬੁਖਾਰ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਦਰਅਸਲ ਹੁਣ ਨਾਈਜੀਰੀਆ ਵਿੱਚ ਲੱਸਾ ਬੁਖਾਰ ਨੇ ਆਤੰਕ ਮਚਾਉਣਾ ਸ਼ੁਰੂ ਕਰ ਦਿੱਤਾ ਹੈ । ਇਸ ਬੁਖਾਰ ਕਾਰਨ ਮਰਨ ਵਾਲਿਆਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ । ਇੰਨਾ ਹੀ ਨਹੀਂ ਸਗੋਂ ਸਰਕਾਰ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸਾਵਧਾਨੀ ਨੂੰ ਲੈ ਕੇ ਉਪਾਅ ਕਾਰਜ ਕੀਤੇ ਜਾ ਰਹੇ ਹਨ ।
ਇਸ ਬਾਬਤ ਐੱਨਸੀ ਡੀਸੀਏ ਨੇ ਜਾਣਕਾਰੀ ਸਾਂਝੀ ਕੀਤੀ । ਉੱਥੇ ਇਸ ਬੀਮਾਰੀ ਨੂੰ ਲੈ ਕੇ ਨਿਰੰਤਰ ਏਜੰਸੀ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਚੌਦਾਂ ਤੋਂ ਇੱਕੀ ਫਰਵਰੀ ਤੱਕ ਦੇਸ਼ ਵਿੱਚ ਇਸ ਨਵੇਂ ਸੰਕਰਮਿਤ ਦੇ 91 ਮਰੀਜ਼ ਪਾਏ ਗਏ ਹਨ ਜਿਨ੍ਹਾਂ ਵਿਚੋਂ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸ ਦੇਈਏ ਕਿ ਇਸ ਏਜੰਸੀ ਦੇ ਮੁਤਾਬਕ ਇਹ ਬੁਖ਼ਾਰ ਬਹੂ ਥਣਧਾਰੀ ਚੂਹੇ , ਮੱਲ ਅਤੇ ਪਿਸ਼ਾਬ ਦੇ ਜ਼ਰੀਏ ਫੈਲਦਾ ਹੈ ।
ਜਦੋਂ ਕੋਈ ਵੀ ਮਨੁੱਖ ਅਜਿਹੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਲਾਗ ਤੇਜ਼ੀ ਨਾਲ ਫੈਲਦਾ ਹੈ । ਇਸ ਬੁਖਾਰ ਦੀ ਲਾਸ਼ ਸਬੰਧੀ ਜਾਣਕਾਰੀ ਜਦੋਂ ਮੀਡੀਆ ਦੇ ਜ਼ਰੀਏ ਹੁਣ ਆਮ ਲੋਕਾਂ ਤੱਕ ਪਹੁੰਚ ਗਿਆ ਤਾਂ ਲੋਕਾਂ ਵਿੱਚ ਕਾਫ਼ੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
Previous Postਇਹ ਮਸ਼ਹੂਰ ਅਦਾਕਾਰਾ ਸ਼ੂਟਿੰਗ ਦੌਰਾਨ ਹੋ ਗਈ ਜਖਮੀ – ਪ੍ਰਸੰਸਕ ਕਰ ਰਹੇ ਦੁਆਵਾਂ
Next Postਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਇਆ ਅਜਿਹਾ ਵੱਡਾ ਬਿਆਨ ਸਾਰੇ ਪਾਸੇ ਹੋ ਗਈ ਚਰਚਾ