ਆਈ ਤਾਜਾ ਵੱਡੀ ਖਬਰ
ਰੂਸ ਤੇ ਯੂਕਰੇਨ ‘ਚ ਚੱਲ ਰਹੀ ਜੰਗ ਦੇ ਚੱਲਦੇ ਹੁਣ ਤੱਕ ਕਈ ਦੇਸ਼ਾਂ ਵੱਲੋਂ ਰੂਸ ਤੇ ਕਈ ਤਰ੍ਹਾਂ ਦੀਆਂ ਪਾ-ਬੰ-ਦੀ-ਆਂ ਲਗਾ ਦਿੱਤੀਆਂ ਗਈਆਂ ਹਨ । ਅਮਰੀਕਾ ਸਮੇਤ ਕਈ ਦੇਸ਼ਾਂ ਨੇ ਹੁਣ ਤੱਕ ਆਪਣੇ ਆਪਣੇ ਦੇਸ਼ ਵਿੱਚ ਰੂਸ ਦੇ ਕਾਰੋਬਾਰ, ਬੈਂਕ ਤੇ ਕੰਪਨੀਆਂ ਤੇ ਪਾਬੰਦੀ ਦਾ ਐਲਾਨ ਕੀਤਾ ਹੈ l ਇਸੇ ਵਿਚਕਾਰ ਅੱਜ ਕੈਨੇਡਾ ਦੇ ਵੱਲੋਂ ਵੀ ਰੂਸ ਨੂੰ ਇਕ ਵੱਡਾ ਝਟਕਾ ਦਿੱਤਾ ਗਿਆ ਹੈ । ਦਰਅਸਲ ਹੁਣ ਕਨੇਡਾ ਵਿੱਚ ਵੀ ਰੂਸੀ ਏਅਰਲਾਈਨਜ਼ ਲਈ ਹਵਾਈ ਖੇਤਰ ਬੰਦ ਕਰ ਦੇਣ ਦਾ ਐਲਾਨ ਹੋ ਚੁੱਕਿਆ ਹੈ । ਹੁਣ ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਵਿਵਾਦ ਵਿਚਕਾਰ ਹੁਣ ਕੈਨੇਡਾ ਨੇ ਕਿਹਾ ਹੈ ਕਿ ਰੂਸੀ ਏਅਰਲਾਈਨਜ਼ ਲਈ ਉਹ ਆਪਣਾ ਹਵਾਈ ਖੇਤਰ ਬੰਦ ਕਰ ਦੇਣਗੇ l
ਜਿਸ ਦੇ ਚਲਦੇ ਹੁਣ ਅਮਰੀਕਾ ਤੇ ਵੀ ਅਜਿਹਾ ਕਰਨ ਦਾ ਦਬਾਅ ਵਧੇਗਾ । ਉੱਥੇ ਹੀ ਇਸ ਬਾਬਤ ਕਨੇਡਾ ਦੀ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਅਾਪਣੇ ਗੁਆਂਢੀ ਦੇਸ਼ ਯੂਕ੍ਰੇਨ ਤੇ ਬਿਨਾਂ ਭੜਕਾਹਟ ਦੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਸਾਰੇ ਰੂਸੀ ਏਅਰਲਾਈਨਜ਼ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਯੂਰੋਪੀਅਨ ਯੂਨੀਅਨ ਦੀ ਕਾਰਵਾਈ ਕਈ ਮੈਂਬਰ ਦੇਸ਼ਾਂ ਦੇ ਕਹਿਣ ਤੋਂ ਬਾਅਦ ਆਈ ਹੈ ਕਿ ਉਹ ਐਤਵਾਰ ਰਾਤ ਤਕ ਰੂਸੀ ਜਹਾਜ਼ਾਂ ਤੇ ਰੋਕ ਰਹੇ ਹਨ ਜਾਂ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ । ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਦੇ ਵਿੱਚ ਚਲ ਰਹੀ ਜੰਗ ਵਿਚਕਾਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਵੇਖ ਕੇ ਰੂਹ ਕੰਬ ਉਠ ਰਹੀ ਹੈ ਤੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ।
ਇਸੇ ਵਿਚਕਾਰ ਅੱਜ ਕੈਨੇਡਾ ਦੇ ਵੱਲੋਂ ਵੀ ਇਕ ਵੱਡੀ ਕਾਰਵਾਈ ਕਰਦੇ ਹੋਏ ਰੂਸੀ ਏਅਰਲਾਈਨਜ਼ ਦੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ । ਜਿਸ ਫੈਸਲੇ ਨੂੰ ਲੈ ਕੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਯੂਰੋਪੀਅਨ ਯੂਨੀਅਨ ਰੂਸੀਆਂ ਦੀ ਮਲਕੀਅਤ ਵਾਲੇ ਰਜਿਸਟਰਡ ਜਾਂ ਅਣ ਰਜਿਸਟਰਡ ਜਹਾਜ਼ਾਂ ਦੇ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਵੇਗੀ ।
Previous Postਹੁਣੇ ਹੁਣੇ ਚੋਟੀ ਦੇ ਇਸ ਕ੍ਰਿਕੇਟ ਖਿਡਾਰੀ ਦੀ ਹੋਈ ਅਚਾਨਕ ਮੌਤ , ਖੇਡ ਜਗਤ ਚ ਛਾਇਆ ਸੋਗ
Next Postਸਾਵਧਾਨ ਪੰਜਾਬ ਵਾਲਿਓ : ਕਾਰ ਤੇ ਜਾ ਰਹੀਆਂ ਨਾਲ ਵਾਪਰਿਆ ਇਹ ਖੌਫਨਾਕ ਕਾਂਡ – ਇਲਾਕੇ ਚ ਪਈ ਦਹਿਸ਼ਤ