ਆਈ ਤਾਜਾ ਵੱਡੀ ਖਬਰ
ਅੱਜ ਕੱਲ੍ਹ ਲੋਕ ਇੰਟਰਨੈੱਟ ਤੇ ਪੂਰੀ ਤਰ੍ਹਾਂ ਨਿਰਭਰ ਹੋ ਚੁੱਕੇ ਹਨ ।ਜ਼ਿਆਦਾਤਰ ਲੋਕ ਆਪਣਾ ਜ਼ਿਆਦਾਤਰ ਕੰਮ ਕਰਨ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਨ । ਵੱਖ ਵੱਖ ਤਰ੍ਹਾਂ ਦੀ ਐਪਲੀਕੇਸ਼ਨਜ਼ ਦੇ ਜ਼ਰੀਏ ਲੋਕ ਇਕ ਦੂਜੇ ਦੇ ਨਾਲ ਕੌਨਟੈਕਟ ਵਿੱਚ ਰਹਿੰਦੇ ਹਨ । ਅਜੋਕੇ ਸਮੇਂ ਵਿੱਚ ਹਰ ਇੱਕ ਕੰਮ ਕਰਨ ਦੇ ਲਈ ਮਨੁੱਖ ਹੁਣ ਪੂਰੀ ਤਰ੍ਹਾਂ ਵ੍ਹੱਟਸਐਪ ਸਮੇਤ ਹੋਰਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਿਰਭਰ ਹੋ ਚੁੱਕਿਆ ਹੈ । ਵ੍ਹੱਟਸਐਪ ਇਕ ਅਜਿਹਾ ਪਲੇਟਫਾਰਮ ਹੈ , ਜੋ ਜ਼ਿਆਦਾਤਰ ਲੋਕ ਚਲਾਉਂਦੇ ਹਨ ਤੇ ਵ੍ਹਟਸਐਪ ਦੇ ਜ਼ਰੀਏ ਬਹੁਤ ਸਾਰੇ ਕੰਮ ਉਨ੍ਹਾਂ ਦੇ ਸੁਖਾਲੇ ਹੋ ਜਾਂਦੇ ਹਨ । ਬਹੁਤ ਸਾਰੇ ਮੈਸੇਜਿਸ ਤੇ ਇਨਫੋਰਮੇਸ਼ਨ ਵ੍ਹਟਸਐਪ ਦੇ ਜ਼ਰੀਏ ਇਕ ਦੂਜੇ ਨੂੰ ਭੇਜੀ ਜਾਂਦੀ ਹੈ ਤੇ ਇਕ ਦੂਜੇ ਨੂੰ ਜਾਗਰੂਕ ਕੀਤਾ ਜਾਂਦਾ ਹੈ ।
ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਚੀਜ਼ ਦੇ ਫਾਇਦੇ ਹੁੰਦੇ ਹਨ ਉਸ ਦੇ ਨੁਕਸਾਨ ਵੀ ਜ਼ਰੂਰ ਹੁੰਦੇ ਹਨ । ਜਿੱਥੇ ਵ੍ਹੱਟਸਐਪ ਬਹੁਤ ਸਾਰੇ ਕੰਮ ਸੌਖਾਲੇ ਕਰਦਾ ਹੈ , ਉੱਥੇ ਹੀ ਵ੍ਹਟਸਐਪ ਦੇ ਜ਼ਰੀਏ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਕਈ ਤਰ੍ਹਾਂ ਦੀਆਂ ਇਤਰਾਜ਼ਯੋਗ ਚੀਜ਼ਾਂ ਵੀ ਇੱਕ ਦੂਜੇ ਨੂੰ ਭੇਜੀਆਂ ਜਾਂਦੀਆਂ ਹਨ । ਜਿਸ ਦੇ ਚੱਲਦੇ ਕਈ ਵਾਰ ਜਦੋਂ ਗਰੁੱਪਾਂ ਦੇ ਵਿੱਚ ਕੋਈ ਇਤਰਾਜ਼ਯੋਗ ਚੀਜ਼ ਭੇਜੀ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਗਰੁੱਪ ਐਡਮਿਨ ਕਿਹਾ ਜਾਂਦਾ ਹੈ । ਪਰ ਹੁਣ ਜੇਕਰ ਤੁਸੀਂ ਵੀ ਕਿਸੇ ਵ੍ਹੱਟਸਐਪ ਗਰੁੱਪ ਦੇ ਐਡਮਿਨ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਕਿਸੇ ਵੀ ਵ੍ਹੱਟਸਐਪ ਗਰੁੱਪ ਚੋਂ ਆਉਣ ਵਾਲੇ ਇਤਰਾਜ਼ਯੋਗ ਮੈਸੇਜ ਲਈ ਗਰੁੱਪ ਐਡਮਿਨ ਜ਼ਿੰਮੇਵਾਰ ਨਹੀਂ ਹੋਵੇਗਾ ।
ਦਰਅਸਲ ਹੁਣ ਕੇਰਲਾ ਹਾਈ ਕੋਰਟ ਵੱਲੋਂ ਇਹ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ । ਕੇਰਲਾ ਹਾਈ ਕੋਰਟ ਨੇ ਇਕ ਮਾਮਲੇ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ , ਕਿਉਂਕਿ ਦੋ ਹਜਾਰ ਵੀਹ ਦੇ ਵਿਚ ਇਕ ਵ੍ਹੱਟਸਐਪ ਗਰੁੱਪ ਦੇ ਵਿਚ ਵੀਡੀਓ ਸਾਂਝੀ ਕੀਤੀ ਗਈ ਸੀ । ਜਿਸ ਵਿੱਚ ਬਚੇ ਕੁਝ ਅਸ਼ਲੀਲ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਸਨ ।
ਜਿਸ ਦੇ ਚੱਲਦੇ ਇਸ ਗਰੁੱਪ ਦੇ ਐਡਮਿਨ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਚੱਲ ਰਹੀ ਸੀ ਤੇ ਹੁਣ ਕੋਰਟ ਨੇ ਇਕ ਵੱਡਾ ਫੈਸਲਾ ਲਿਆ ਹੈ ਕਿ ਹੁਣ ਕੇਰਲਾ ਹਾਈ ਕੋਰਟ ਨੇ ਵ੍ਹੱਟਸਐਪ ਗਰੁੱਪ ਦੇ ਐਡਮਿਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਟੈਕਟ ਗਰੁੱਪ ਦੇ ਵਿਚ ਸਾਂਝਾਂ ਲਈ ਜ਼ਿੰਮੇਵਾਰ ਨਹੀਂ ਸਮਝਿਆ ਜਾਵੇਗਾ ।
Previous Postਇਹਨਾਂ ਨੂੰ ਮਿਲਣ ਜਾ ਰਹੇ ਸਰਕਾਰ ਵਲੋਂ iPhone 13 ਗਿਫਟ – ਤਾਜਾ ਵੱਡੀ ਖਬਰ
Next Postਪੰਜਾਬ : ਬੱਚਿਆਂ ਨਾਲ ਭਰੀ ਸਕੂਲ ਬੱਸ ਦਾ ਹੋਇਆ ਇਥੇ ਐਕਸੀਡੈਂਟ – ਤਾਜਾ ਵੱਡੀ ਖਬਰ