ਆਈ ਤਾਜਾ ਵੱਡੀ ਖਬਰ
ਇਕ ਪਾਸੇ ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਦਾ ਸਿਲਸਿਲਾ ਚੱਲ ਰਿਹਾ ਹੈ, ਇਨ੍ਹਾਂ ਚੋਣਾਂ ਦੇ ਨਤੀਜੇ ਹੁਣ ਦੱਸ ਮਾਰਚ ਨੂੰ ਐਲਾਨੇ ਜਾਣੇ ਹਨ। ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਮਿਲੀ ਮਿਲੀ ਫਰਲੋ ਨੂੰ ਲੈ ਕੇ ਕਾਫੀ ਵਿਵਾਦ ਪੈਦਾ ਹੋਇਆ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਦਿੱਤੀ ਫਰਲੋ ਤੇ ਲਿਖਤੀ ਜਵਾਬ ਵੀ ਮੰਗਿਆ ਸੀ, ਜਿਸ ਤੋਂ ਬਾਅਦ ਹੁਣ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਜ਼ੈੱਡ ਸਕਿਓਰਿਟੀ ਦਿੱਤੀ ਗਈ ਤੇ ਜ਼ੈੱਡ ਸਕਿਓਰਿਟੀ ਨੂੰ ਲੈ ਕੇ ਕਾਫ਼ੀ ਸਵਾਲ ਹਰਿਆਣਾ ਸਰਕਾਰ ਤੇ ਉਠ ਰਹੇ ਹਨ । ਜਿਸ ਨੂੰ ਲੈ ਕੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣਾ ਪੱਖ ਰੱਖਿਆ ਹੈ । ‘
ਦਰਅਸਲ ਵੱਖ ਵੱਖ ਤਰ੍ਹਾਂ ਦੇ ਸਵਾਲਾਂ ਨੂੰ ਲੈ ਕੇ ਹੁਣ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਦਿੱਤੀ ਗਈ ਸਿਕਿਓਰਿਟੀ ਨੂੰ ਜੇਲ੍ਹ ਜਾ ਪੈਰੋਲ ਦੇ ਨਾਲ ਜੋੜ ਕੇ ਨਾ ਦੇਖੀ ਜਾਵੇ । ਉਨ੍ਹਾਂ ਕਿਹਾ ਕੈਦੀ ਭਾਵੇਂ ਜੇਲ੍ਹ ਵਿਚ ਰਹੇ ਜਾਂ ਫਿਰ ਜੇਲ੍ਹ ਤੋਂ ਬਾਹਰ ਬਾਹਰ ਉਸ ਨੂੰ ਸਿਕਿਉਰਿਟੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸੂਹ ਮਿਲੀ ਸੀ ਕਿ ਰਾਮ ਰਹੀਮ ਦੀ ਜਾਨ ਨੂੰ ਖਤਰਾ ਹੈ , ਜਿਸ ਦੇ ਚੱਲਦੇ ਉਨ੍ਹਾਂ ਨੂੰ ਜ਼ੈੱਡ ਸਕਿਓਰਿਟੀ ਦਿੱਤੀ ਗਈ ਹੈ ।
ਇਸ ਲਈ ਜ਼ੈੱਡ ਸਕਿਉਰਿਟੀ ਨੂੰ ਉਨ੍ਹਾਂ ਦੀ ਸਜ਼ਾ ਯਾ ਫਰਲੋ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਬਾਬਤ ਮੁੜ ਤੋਂ ਸਮੀਖਿਆ ਕੀਤੀ ਜਾਵੇਗੀ ਜੇਕਰ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਨਾ ਹੋਣ ਦੀ ਸਮੀਖਿਆ ਪ੍ਰਾਪਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਦਿੱਤੀ ਜ਼ੈੱਡ ਸਿਕਿਉਰਿਟੀ ਹਟਾ ਦਿੱਤੀ ਜਾਵੇਗੀ ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਦੀ ਫਰਲੋ ਸਬੰਧੀ ਹਰਿਆਣਾ ਹਾਈ ਕੋਰਟ ਦੇ ਕੋਲੋਂ ਜਵਾਬ ਮੰਗਿਆ ਸੀ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨ ਹਾਈ ਕੋਰਟ ਦੇ ਵਿੱਚ ਜਵਾਬ ਦਰਜ ਕੀਤਾ ਤੇ ਕਿਹਾ ਕਿ ਡੇਰਾ ਮੁਖੀ ਕੋਈ ਹਾਰਡ ਕੌਰ ਅਪਰਾਧੀ ਨਹੀਂ ਹੈ ਤੇ ਉਸ ਨੂੰ ਪੈਰੋਲ ਦਾ ਪੂਰਾ ਅਧਿਕਾਰ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਰਾਮ ਰਹੀਮ ਕਤਲ ਮਾਮਲੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਸੀ ।
Home ਤਾਜਾ ਖ਼ਬਰਾਂ ਸਿਰਫ 21 ਦਿਨਾਂ ਲਈ ਜੇਲ ਚੋਂ ਬਾਹਰ ਆਏ ਰਾਮ ਰਹੀਮ ਬਾਰੇ ਹਰਿਆਣਾ ਸਰਕਾਰ ਵਲੋਂ ਹੁਈਂ ਆਈ ਇਹ ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਸਿਰਫ 21 ਦਿਨਾਂ ਲਈ ਜੇਲ ਚੋਂ ਬਾਹਰ ਆਏ ਰਾਮ ਰਹੀਮ ਬਾਰੇ ਹਰਿਆਣਾ ਸਰਕਾਰ ਵਲੋਂ ਹੁਈਂ ਆਈ ਇਹ ਤਾਜਾ ਵੱਡੀ ਖਬਰ
Previous Postਪੰਜਾਬ ਚ ਇਹਨਾਂ ਵਿਦਿਆਰਥੀਆਂ ਲਈ ਹੋ ਗਿਆ ਵੱਡਾ ਐਲਾਨ – ਵਿਦਿਆਰਥੀ ਖਿੱਚਣ ਤਿਆਰੀਆਂ
Next Postਮਸ਼ਹੂਰ ਬੋਲੀਵੁਡ ਅਦਾਕਾਰ ਅਮਿਤਾਬ ਬਚਨ ਲਈ ਆਈ ਇਹ ਮਾੜੀ ਖਬਰ – ਫੋਰਨ ਪੰਹੁਚਿਆ ਹਾਈਕੋਰਟ