ਪੰਜਾਬ ਦੇ ਗਵਾਂਢ ਚ ਮਿਲਿਆ ਧਰਤੀ ਦੇ ਥੱਲਿਓਂ ਤੇਲ ਦਾ ਭੰਡਾਰ , ਜਨਤਾ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਕਰੋਨਾ ਦੇ ਕਾਰਨ ਸਾਰੇ ਸੂਬਿਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਦੇ ਰੁਜ਼ਗਾਰ ਠੱਪ ਹੋ ਜਾਣ ਕਾਰਨ ਕਈ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਸਰਕਾਰ ਵੱਲੋਂ ਜਿਥੇ ਲੋਕਾਂ ਦੀ ਮਦਦ ਵੀ ਕੀਤੀ ਗਈ ਉਥੇ ਹੀ ਮੁੜ ਲੋਕਾਂ ਵੱਲੋਂ ਮੁੜ ਆਪਣੇ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਆਰਥਿਕ ਮੰਦੀ ਦੇ ਦੌਰ ਵਿਚ ਉਭਰਿਆ ਜਾ ਸਕੇ। ਬੀਤੇ ਦਿਨੀਂ ਜਿੱਥੇ ਪਾਕਿਸਤਾਨ ਦੇ ਇਕ ਕੋਲੇ ਦੀ ਖਾਨ ਸਾਹਮਣੇ ਆਈ ਸੀ ਜਿਸ ਨਾਲ ਪਾਕਿਸਤਾਨ ਆਰਥਿਕ ਤੌਰ ਤੇ ਮਜ਼ਬੂਤ ਹੋ ਜਾਵੇਗਾ। ਅਜਿਹੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਸਭ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਦੇਸ਼ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।

ਜਿਸ ਸਦਕਾ ਦੇਸ਼ ਦੇ ਲੋਕਾਂ ਨੂੰ ਵੀ ਕਈ ਸਹੂਲਤਾਂ ਮੁਹਈਆ ਹੋ ਸਕਣ। ਹੁਣ ਪੰਜਾਬ ਦੇ ਗੁਆਂਢ ਵਿੱਚ ਧਰਤੀ ਦੇ ਥੱਲੇ ਤੇਲ ਦਾ ਭੰਡਾਰ ਮਿਲਿਆ ਹੈ ਜਿਸ ਨਾਲ ਜਨਤਾ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਜਿੱਥੇ 2017 ਦੇ ਵਿੱਚ ਇਕ ਤੇਲ ਦੇ ਖੂਹ ਦੀ ਖੁਦਾਈ ਕੀਤੀ ਗਈ ਸੀ। ਜਿਸ ਵਿੱਚ ਹੁਣ ਤੇਲ ਦਾ ਭੰਡਾਰ ਮਿਲਿਆ ਹੈ।

ਜਿੱਥੇ ਰੇਗਿਸਤਾਨ ਦੇ ਵਿੱਚ ਇਸ ਤੇਲ ਦੇ ਭੰਡਾਰ ਦੇ ਮਿਲਣ ਦੀ ਖਬਰ ਮਿਲਦੇ ਹੀ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਤੇਲ ਦੇ ਇਸ ਭੰਡਾਰ ਦੀ ਖੋਜ ਦਾ ਐਲਾਨ ਵੇਦਾਂਤਾ ਸਮੂਹ ਦੀ ਕੰਪਨੀ ਕੇਅਰਨ ਆਈਲ ਐਂਡ ਗੈਸ ਵੱਲੋਂ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕੰਪਨੀ ਕੋਲ ਭਰਪੂਰ ਤੇ ਖੇਤਰ ਹੈ। ਉੱਥੇ ਹੀ ਇਸ ਕੰਪਨੀ ਵੱਲੋਂ ਕੀਤੀ ਗਈ ਇਸ ਖੋਜ ਨੂੰ ਦੁਰਗਾ ਦਾ ਨਾਮ ਦਿੱਤਾ ਗਿਆ ਹੈ। ਕੰਪਨੀ ਵੱਲੋਂ ਅਕਤੂਬਰ 2018 ਨੂੰ ਲਾਈ ਗਈ ਬੋਲੀ ਵਿੱਚ ਪਹਿਲੇ ਦੌਰ ਵਿੱਚ ਹੀ ਹਾਸਲ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਦੁਰਗਾ ਇਕ ਖੂਹ ਦੀ ਖੁਦਾਈ ਦੀ ਡੂੰਘਾਈ 2615 ਮੀਟਰ ਤੱਕ ਕੀਤੀ ਗਈ ਹੈ।

ਜੋ ਕਿ 2017 ਵਿਚ ਆਰ ਜੇ ਓ ਐਨ ਐੱਚ ਪੀ ਵੱਲੋਂ ਕੀਤੀ ਗਈ ਸੀ। ਸ਼ੇਅਰ ਬਾਜ਼ਾਰ ਵਿਚ ਇਸ ਨੂੰ ਸੂਚੀਬੱਧ ਵੇਦਾਂਤਾ ਸਮੂਹ ਦੀ ਕੰਪਨੀ ਕੇਅਰਨ ਆਈਲ ਐਂਡ ਗੈਸ ਲਿਫਟ ਦੀ ਪੂਰੀ ਸਹਾਇਕ ਇਕਾਈ ਹੈ। ਜਿਸ ਵੱਲੋਂ ਇਸ ਦੀ ਨਿਗਰਾਨੀ ਨਾਲ ਜੁੜੀ ਕਮੇਟੀ ਤੋਂ ਮਨਜੂਰੀ ਵੀ ਮੰਗੀ ਗਈ ਹੈ।