ਹੁਣੇ ਹੁਣੇ ਇਥੇ ਹੋਇਆ ਹਵਾਈ ਜਹਾਜ ਕਰੈਸ਼ ਹੋਈਆਂ ਏਨੀਆਂ ਮੌਤਾਂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਇਨਸਾਨ ਵੱਲੋਂ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ। ਉੱਥੇ ਹੀ ਇਸ ਸਫ਼ਰ ਦੌਰਾਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਜਿਸ ਕਾਰਨ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਦੇਸ਼ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪਾਉਂਦੇ ਹਨ। ਇਨ੍ਹਾਂ ਹਵਾਈ ਹਾਦਸਿਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਫੌਜ ਨਾਲ ਸਬੰਧਤ ਜਹਾਜ਼ ਵੀ ਹੁੰਦੇ ਹਨ। ਜਿੱਥੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਜਾਂਬਾਜ਼ ਸਿਪਾਹੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਜਾਂਦੇ ਹਨ।

ਹੁਣ ਇੱਥੇ ਹਵਾਈ ਜਹਾਜ਼ ਕ੍ਰੈਸ਼ ਹੋਣ ਨਾਲ ਏਨੀਆ ਮੌਤਾਂ ਹੋਣ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹੋਣ ਦੀ ਖਬਰ ਉੱਤਰ-ਪੱਛਮੀ ਇਰਾਨ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਜਦੋਂ ਇਸ ਜਹਾਜ਼ ਵੱਲੋਂ ਉਡਾਣ ਭਰਨ ਤੋਂ ਬਾਅਦ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੇ ਸਟੇਡੀਅਮ ਵਿੱਚ ਇਹ ਲੜਾਕੂ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ, ਦੱਸਿਆ ਗਿਆ ਹੈ ਕੇ ਲੜਾਕੂ ਜਹਾਜ ਐੱਫ- 5 ਦੇ ਹਾਦਸਾ ਗ੍ਰਸਤ ਹੋਣ ਕਾਰਨ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਇਨ੍ਹਾਂ ਤਿੰਨ ਮ੍ਰਿਤਕਾਂ ਵਿੱਚ ਜਿੱਥੇ ਇੱਕ ਨਾਗਰਿਕ ਅਤੇ ਦੋ ਇਸ ਜਹਾਜ ਦੇ ਚਾਲਕ ਸ਼ਾਮਲ ਸਨ। ਵਾਪਰੇ ਇਸ ਹਾਦਸੇ ਨਾਲ ਜਿਥੇ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਰਾਨ ਦੇ ਵਿੱਚ ਪੁਰਾਣੇ ਬੇੜਿਆਂ ਨੂੰ ਕਾਇਮ ਰੱਖਣ ਉਪਰ ਲਗਾਈਆ ਗਈਆਂ ਪਾਬੰਦੀਆਂ ਬਹੁਤ ਸਾਰੇ ਲੋਕਾਂ ਲਈ ਮੁਸ਼ਕਲਾਂ ਵਧਾ ਰਹੀਆਂ ਹਨ।

ਇਹ ਜਹਾਜ਼ ਜਿੱਥੇ ਰੂਸ ਦੇ ਬਣੇ ਮਿਗ ਅਤੇ ਸੁਖੋਈ ਜਹਾਜ ਦੱਸੇ ਗਏ ਹਨ। ਇਨ੍ਹਾਂ ਨੂੰ ਇਰਾਨ ਵੱਲੋਂ ਜਿੱਥੇ ਅਮਰੀਕਾ ਕੋਲੋਂ 1979 ਵਿੱਚ ਇਸਲਾਮ ਕ੍ਰਾਂਤੀ ਤੋਂ ਪਹਿਲਾਂ ਖਰੀਦਿਆ ਗਿਆ ਸੀ। ਜਿੱਥੇ ਹੁਣ ਇਹ ਜਹਾਜ਼ ਕਾਫੀ ਪੁਰਾਣੇ ਹੋਣ ਦੇ ਕਾਰਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।