ਆਈ ਤਾਜਾ ਵੱਡੀ ਖਬਰ
ਇਕ ਪਾਸੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਕਾਫੀ ਸ਼ੌਰ ਹੈ । ਪਰ ਦੂਜੇ ਪਾਸੇ ਲਗਾਤਾਰ ਦੀਪ ਸਿੱਧੂ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਇਸ ਮਾਮਲੇ ਤੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ । ਵੱਖ ਵੱਖ ਥਾਵਾਂ ਤੇ ਦੀਪ ਸਿੱਧੂ ਤਲੀ ਕੈਂਡਲ ਮਾਰਚ ਕੱਢੇ ਜਾ ਰਹੇ ਹਨ , ਕਈਆਂ ਦੇ ਵੱਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ । ਇਸ ਮੰਗ ਦੇ ਉੱਠਣ ਤੋਂ ਬਾਅਦ ਹੁਣ ਪੁਲੀਸ ਵੀ ਐਕਸ਼ਨ ਮੌੜ ਵਿੱਚ ਨਜ਼ਰ ਆ ਰਹੀ ਹੈ ਤੇ ਪੁਲੀਸ ਦੇ ਵੱਲੋਂ ਵੀ ਹੁਣ ਇਸ ਮਾਮਲੇ ਤੇ ਬਾਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ । ਇਸ ਮਾਮਲੇ ਉੱਪਰ ਕਾਰਵਾਈ ਦੀ ਮੰਗ ਉੱਠਣ ਤੋਂ ਬਾਅਦ ਪੁਲੀਸ ਨੇ ਟਰਾਲਾ ਚਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਜਿਸ ਦਾ ਟਰਾਲਾ ਦੀਪ ਸਿੱਧੂ ਦੀ ਕਾਰ ਦੇ ਨਾਲ ਟਕਰਾਇਆ ਸੀ ਜਿਸ ਕਾਰਨ ਦੀਪ ਸਿੱਧੂ ਦੀ ਜਿਸ ਕਾਰਨ ਮੌਤ ਹੋਈ ਸੀ। ਜਿਸ ਤੋਂ ਬਾਅਦ ਪੁਲੀਸ ਨੇ ਉਸ ਟਰਾਲਾ ਚਾਲਕ ਜਿਸ ਦਾ ਨਾਂ ਕਾਸਿਮ ਖਾਨ ਹੈ ਉਸਦੇ ਕੋਲੋਂ ਪੁੱਛਗਿੱਛ ਕੀਤੀ ਤੇ ਉਸ ਨੇ ਕਬੂਲਿਆ ਕਿ ਉਸ ਦੀ ਗਲਤੀ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ ਹੈ। ਜਿਸ ਦੇ ਚੱਲਦੇ ਅੱਜ ਪੁਲੀਸ ਤੇ ਵੱਲੋਂ ਕਾਸਿਮ ਖਾਨ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ਤੇ ਪੁਲੀਸ ਦੇ ਵੱਲੋਂ ਦੋਸ਼ੀ ਦੀ ਦੋ ਦਿਨਾਂ ਦੀ ਰਿਮਾਂਡ ਅਦਾਲਤ ਦੇ ਕੋਲੋਂ ਮੰਗੀ ਜਾ ਰਹੀ ਸੀ । ਪਰ ਮਾਨਯੋਗ ਅਦਾਲਤ ਨੇ ਕਾਸਿਮ ਨੂੰ ਜ਼ਮਾਨਤ ਦੇ ਦਿੱਤੀ ।ਜਿਸ ਕਾਰਨ ਹੁਣ ਉਹ ਰਿਹਾਅ ਹੋ ਚੁੱਕਿਆ ਹੈ ।
ਜ਼ਿਕਰਯੋਗ ਹੈ ਕਿ ਪੰਦਰਾਂ ਫਰਵਰੀ ਨੂੰ ਦੀਪ ਸਿੱਧੂ ਆਪਣੀ ਮਹਿਲਾ ਮਿੱਤਰ ਦੇ ਨਾਲ ਦਿੱਲੀ ਤੋਂ ਪੰਜਾਬ ਆਪਣੀ ਸਕਾਰਪੀਓ ਗੱਡੀ ਦੇ ਵਿੱਚ ਆ ਰਹੇ ਸਨ ਕਿ ਉਸੇ ਸਮੇਂ ਉਨ੍ਹਾਂ ਦੀ ਸਕਾਰਪੀਓ ਗੱਡੀ ਟਰਾਲੇ ਦੇ ਨਾਲ ਕੇ ਐਮ ਪੀ ਰੋਡ ਤੇ ਜਾ ਟਕਰਾਈ । ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਭਿਆਨਕ ਹਾਦਸਾ ਵਾਪਰਨ ਤੋਂ ਬਾਅਦ ਦੀਪ ਸਿੱਧੂ ਦੀ ਮੌਤ ਹੋ ਗਈ ।
ਜਦਕਿ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਤੇ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ।
Previous Postਪੰਜਾਬ : ਕੁਝ ਦਿਨ ਪਹਿਲਾਂ ਗੁਆਂਢ ’ਚ ਰਹਿੰਦੀ ਕੁੜੀ ਨਾਲ ਕਰਾਇਆ ਸੀ ਪ੍ਰੇਮ ਵਿਆਹ – ਹੁਣ ਵਾਪਰ ਗਿਆ ਇਹ ਕਾਂਡ
Next Postਧਾਰਮਿਕ ਅਸਥਾਨ ਤੇ ਝੰਡਾ ਚੜ੍ਹਾਉਂਦੇ ਸਮੇਂ ਵਾਪਰਿਆ ਕਹਿਰ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ – ਕਈ ਹੋਏ ਜਖਮੀ