ਧਾਰਮਿਕ ਅਸਥਾਨ ਤੇ ਝੰਡਾ ਚੜ੍ਹਾਉਂਦੇ ਸਮੇਂ ਵਾਪਰਿਆ ਕਹਿਰ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ – ਕਈ ਹੋਏ ਜਖਮੀ

ਆਈ ਤਾਜਾ ਵੱਡੀ ਖਬਰ 

ਜ਼ਿੰਦਗੀ ਮਨੁੱਖ ਨੂੰ ਪ੍ਰਮਾਤਮਾ ਵੱਲੋਂ ਬਖਸ਼ੀ ਗਈ ਇਕ ਅਜਿਹੀ ਅਨਮੋਲ ਦਾਤ ਹੈ ਕਿ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਖੂਬਸੂਰਤ ਸਫ਼ਰ ਵਿੱਚ ਕੁਝ ਉਤਾਰ ਚੜ੍ਹਾਅ ਜ਼ਰੂਰ ਆਉਂਦੇ ਹਨ l ਜੋ ਇਸ ਜ਼ਿੰਦਗੀ ਦੇ ਸਫ਼ਰ ਨੂੰ ਹੋਰ ਵੀ ਆਨੰਦਮਈ ਤੇ ਖੂਬਸੂਰਤ ਬਣਾ ਦਿੰਦੇ ਹਨ । ਪਰ ਜਦ ਇਸ ਜ਼ਿੰਦਗੀ ਦੇ ਸਫ਼ਰ ਦੇ ਵਿਚ ਕੁਝ ਭਿਆਨਕ ਘਟਨਾਵਾਂ ਤੇ ਦਰਦਨਾਕ ਹਾਦਸੇ ਵਾਪਰਦੇ ਹਨ ਤਾ ਇਹਨਾਂ ਕਾਰਨਾਂ ਕਾਰਨ ਇਹ ਜ਼ਿੰਦਗੀ ਦਾ ਸਫ਼ਰ ਕਈ ਵਾਰ ਸਮਾਪਤ ਤਕ ਹੋ ਜਾਂਦਾ ਹੈ । ਕਈ ਵਾਰ ਮਨੁੱਖ ਦੇ ਨਾਲ ਰੂਹ ਕੰਬਾਊ ਹਾਦਸੇ ਵੀ ਵਾਪਰਦੇ ਹਨ ਤੇ ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਟਾਂਡਾ ਸ਼ਹਿਰ ਦੇ ਪਿੰਡ ਸਕਰਾਲੀ ‘ਚ , ਜਿੱਥੇ ਅੱਜ ਸਵੇਰੇ ਪੀਰਾਂ ਦੀ ਥਾਂ ਤੇ ਝੰਡਾ ਚੜ੍ਹਾਉਂਦੇ ਸਮੇਂ ਹਾਈ ਵੋਲਟੇਜ ਤਾਰਾਂ ਨਾਲ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਮੌਕੇ ਤੇ ਹੀ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ , ਜਦਕਿ ਪੰਜ ਦੇ ਕਰੀਬ ਵਿਅਕਤੀ ਕਰੰਟ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ l

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਕੁਝ ਸੇਵਾਦਾਰ ਝੰਡਾ ਚਡ਼੍ਹਾਉਣ ਲੱਗਦੇ ਹਨ ਕਿ ਉਸੇ ਸਮੇਂ ਝੰਡੇ ਦੇ ਉੱਪਰ ਲੋਹੇ ਦਾ ਪੋਲ ਉੱਪਰੋਂ ਲੰਘ ਰਹੀਆਂ ਤਾਰਾਂ ਨਾਲ ਟਕਰਾਅ ਜਾਂਦਾ ਹੈ , ਜਿਸ ਕਾਰਨ ਤਾਰਾਂ ਤੋਂ ਕਰੰਟ ਲੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ । ਇਸ ਹਾਦਸੇ ਦੌਰਾਨ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਨੌਜਵਾਨ ਸਿਮਰਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ l

ਜਦ ਕਿ ਪੰਜ ਦੇ ਕਰੀਬ ਲੋਕ ਜ਼ਖ਼ਮੀ ਹੋ ਜਾਂਦੇ ਹਨ ਤੇ ਜ਼ਖ਼ਮੀਆਂ ਨੂੰ ਮੌਕੇ ਤੇ ਨੇੜਲੇ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ l ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਇਕ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜਲੰਧਰ ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ l

ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਅਤੇ ਸੋਗ ਦੀ ਲਹਿਰ ਹੈ । ਫਿਲਹਾਲ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ l ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਪੂਰੇ ਪੰਜਾਬ ਭਰ ‘ਚ ਇਸ ਮਾਮਲੇ ਦੀ ਚਰਚਾ ਹੋ ਰਹੀ ਹੈ l