ਆਈ ਤਾਜਾ ਵੱਡੀ ਖਬਰ
ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ 15 ਫਰਵਰੀ ਨੂੰ ਦਿੱਲੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ l ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾ ਰਹੇ ਨੇ , ਕਈਆਂ ਵੱਲੋਂ ਇਸ ਨੂੰ ਕਤਲ ਦਾ ਨਾਮ ਦਿੱਤਾ ਜਾ ਰਿਹਾ ਹੈ ਤੇ ਕਈ ਇਸ ਨੂੰ ਹਾਦਸਾ ਆਖ ਰਹੇ ਹਨ । ਫਿਲਹਾਲ ਪੁਲੀਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਜਿਸ ਤੋਂ ਬਾਅਦ ਪੁਲੀਸ ਵੱਲੋਂ ਇਕ ਟਰੱਕ ਟਰਾਲਾ ਚਾਲਕ ਕਾਸਿਮ ਖਾਨ ਗ੍ਰਿਫ਼ਤਾਰ ਕੀਤਾ ਗਿਆ ਸੀ l ਉਸ ਦੇ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਹੁਣ ਇਸ ਟਰਾਲਾ ਚਾਲਕ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ l
ਉਸ ਨੇ ਕਿਹਾ ਹੈ ਕਿ ਉਸ ਦੀ ਗਲਤੀ ਨਾਲ ਹੀ ਇਹ ਭਿਆਨਕ ਹਾਦਸਾ ਵਾਪਰਿਆ ਸੀ । ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਦੋਂ ਤੱਕ ਕੋਈ ਨਵਾਂ ਖੁਲਾਸਾ ਨਹੀਂ ਹੁੰਦਾ ਉਦੋਂ ਤਕ ਪੁਲੀਸ ਵੱਲੋਂ ਦੀਪ ਸਿੱਧੂ ਦੀ ਮੌਤ ਦੇ ਜ਼ਿੰਮੇਵਾਰ ਟਰਾਲਾ ਚਾਲਕ ਨੂੰ ਦੋਸ਼ੀ ਮੰਨ ਕੇ ਕੇਸ ਦੀ ਕੜੀ ਜੋੜ ਕੇ ਅੱਗੇ ਵਧਾਇਆ ਜਾਵੇਗਾ । ਉੱਥੇ ਹੀ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਪੁਲੀਸ ਡ੍ਰਾਈਵਰ ਨੂੰ ਜਲਦ ਹੀ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ ।
ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ 15 ਜਨਵਰੀ ਦੀ ਸ਼ਾਮ ਆਪਣੀ ਇਕ ਮਹਿਲਾ ਮਿੱਤਰ ਦੇ ਨਾਲ ਦਿੱਲੀ ਤੋਂ ਪੰਜਾਬ ਵੱਲ ਜਾ ਰਿਹਾ ਸਨ ਕਿ ਇਸੇ ਦੌਰਾਨ ਰਸਤੇ ਵਿੱਚ ਉਨ੍ਹਾਂ ਦੀ ਸਕਾਰਪੀਓ ਗੱਡੀ ਇਕ ਟਰਾਲੇ ਤੇ ਨਾਲ ਜਾ ਕੇ ਟਕਰਾਈ l ਜਿਸ ਕਾਰਨ ਦੀਪ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ , ਜਦ ਕਿ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੀ ਹੈ ।
ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ ਤੇ ਪੁਲੀਸ ਦੇ ਵੱਲੋਂ ਇਸ ਮਾਮਲੇ ਤੇ ਸਖਤ ਐਕਸ਼ਨ ਲੈਂਦੇ ਹੋਏ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਜਦੋਂ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਟਰਾਲਾ ਚਾਲਕ ਕਾਸਿਮ ਖਾਨ ਆਪਣਾ ਗੁਨਾਹ ਕਬੂਲ ਲੈਂਦਾ ਹੈ ਤੇ ਉਸਨੇ ਮਨ ਲਿਆ ਹੈ ਕਿ ਉਸ ਦੀ ਗਲਤੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ।
Previous Postਕਲਯੁਗੀ ਪੋਤੇ ਨੇ ਇਸ ਕਾਰਨ ਦਿੱਤੀ ਆਪਣੀ ਦਾਦੀ ਨੂੰ ਖੌਫਨਾਕ ਮੌਤ – ਦੋਵੇਂ ਪੈਰ ਵੀ ਵੱਢੇ
Next Postਪੰਜਾਬ ਚ ਵਾਪਰਿਆ ਕਹਿਰ – ਪਹਿਲਾਂ ਭਰਾ ਟਰੈਕਟਰ ਥਲੇ ਦਿੱਤਾ ਫਿਰ ਇਸ ਤਰਾਂ ਤੜਫ ਤੜਫ ਦਿੱਤੀ ਮੌਤ