8’x8 ਦੇ ਬਕਸੇ ਚ ਪੰਜ ਸਾਲ ਤੱਕ ਬੱਚੇ ਨੂੰ ਰਖਿਆ ਗਿਆ ਜੋੜੇ ਦੁਆਰਾ – ਇਸ ਤਰਾਂ ਲੱਗਾ ਪਤਾ

ਆਈ ਤਾਜਾ ਵੱਡੀ ਖਬਰ 

ਮਾਪਿਆ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਅਹਿਮ ਕਦਮ ਚੁੱਕੇ ਜਾਂਦੇ ਹਨ ਅਤੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਵੀ ਦਾਅ ਤੇ ਲਗਾ ਦਿੰਦੇ ਹਨ। ਜਿੱਥੇ ਬੱਚੇ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਮਾਪਿਆਂ ਵੱਲੋਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਆਪਣੇ ਉਪਰ ਲੈ ਲਿਆ ਜਾਂਦਾ ਹੈ। ਉਥੇ ਹੀ ਬਹੁਤ ਸਾਰੀਆਂ ਅਜਿਹੀਆਂ ਦਿਲ ਨੂੰ ਝੰਜੋੜਨ ਵਾਲੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ,ਜਿੱਥੇ ਮਾਪਿਆਂ ਵਲੋ ਆਪਣੇ ਹੀ ਬੱਚਿਆਂ ਉਪਰ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਜਾਂਦਾ ਹੈ, ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ 5 ਸਾਲ ਤੱਕ ਬੱਚੇ ਨੂੰ ਇਕ ਬਕਸੇ ਵਿਚ ਜੋੜੇ ਵੱਲੋਂ ਰੱਖਿਆ ਗਿਆ ਹੈ ਜਿਸ ਦਾ ਇਸ ਤਰਾਂ ਪਤਾ ਲੱਗਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿਥੇ ਮਾਪਿਆਂ ਵੱਲੋਂ ਆਪਣੇ ਗੋਦ ਲਏ ਪੁੱਤਰ ਨੂੰ ਪੰਜ ਸਾਲਾਂ ਤੱਕ ਇੱਕ ਬਕਸੇ ਵਿੱਚ ਆਪਣੇ ਗੈਰਾਜ ਵਿਚ ਰੱਖਿਆ ਗਿਆ। ਜਿੱਥੇ ਇਹ ਪ੍ਰੀਵਾਰ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਚ ਰਹਿੰਦਾ ਹੈ ਉਥੇ ਹੀ ਉਨ੍ਹਾਂ ਵੱਲੋਂ 13 ਸਾਲ ਦੇ ਗੋਦ ਲਏ ਬੱਚੇ ਨੂੰ ਸਕੂਲ ਜਾਣ ਲਈ ਹੀ ਬਕਸੇ ਤੋਂ ਬਾਹਰ ਕੱਢਿਆ ਜਾਂਦਾ ਸੀ। ਤੇ ਵਾਪਸ ਆਉਣ ਤੇ ਉਸਨੂੰ ਫਿਰ 8×8 ਦੇ ਬਕਸੇ ਵਿੱਚ ਰੱਖਿਆ ਜਾਂਦਾ ਸੀ। ਇਸ ਬੱਚੀ ਨੂੰ ਰੋਜ਼ਾਨਾ ਹੀ 18 ਘੰਟੇ ਇਸ ਤਰਾਂ ਡੱਬੇ ਵਿੱਚ ਬੰਦ ਰੱਖਿਆ ਜਾਂਦਾ ਸੀ। ਉਥੇ ਹੀ ਇਸ ਬੱਚੇ ਨੂੰ ਯੂਰਿਨ ਅਤੇ ਪੋਟੀ ਕਰਨ ਵਾਸਤੇ ਇਕ ਬਾਲਟੀ ਦਿੱਤੀ ਜਾਂਦੀ ਸੀ।

ਅਤੇ ਬਕਸੇ ਵਿੱਚ ਇੱਕ ਗੱਦਾ ਲਗਾਇਆ ਹੋਇਆ ਸੀ ਅਤੇ ਬੱਚੇ ਉਪਰ ਪੂਰੀ ਤਰ੍ਹਾਂ ਨਜ਼ਰ ਰੱਖਣ ਵਾਸਤੇ ਇੱਕ ਕੈਮਰਾ ਲਗਾਇਆ ਗਿਆ ਸੀ। ਮਾਪੇ ਵੱਲੋਂ ਬੱਚੇ ਨੂੰ ਇਸ ਤਰ੍ਹਾਂ ਰੱਖਣ ਦਾ ਭੇਦ ਉਸ ਸਮੇਂ ਖੁੱਲ੍ਹਿਆ ਜਦੋਂ ਬੱਚਾ ਆਪਣੀ ਸਕੂਲ ਤੋਂ ਹੀ 28 ਜਨਵਰੀ ਨੂੰ ਕਿਧਰੇ ਚਲਾ ਗਿਆ। ਘਰ ਵਾਪਸ ਨਾ ਆਉਣ ਤੇ ਉਸ ਦੇ ਮਾਤਾ-ਪਿਤਾ ਵੱਲੋਂ ਬੱਚੇ ਦੇ ਗੁੰਮ ਹੋਣ ਦੀ ਸ਼ਿਕਾਇਤ ਪੁਲਸ ਨੂੰ 30 ਜਨਵਰੀ ਨੂੰ ਦਿੱਤੀ ਗਈ।

ਜਦੋਂ ਬੱਚੇ ਦੀ ਭਾਲ ਕੀਤੀ ਗਈ ਤਾਂ ਬੱਚੇ ਨੇ ਪੁਲਿਸ ਸਟੇਸ਼ਨ ਵਿਚ ਆ ਕੇ ਦੱਸਿਆ ਕਿ ਉਸ ਨੂੰ ਘਰ ਭੇਜਣ ਦੀ ਬਜਾਏ ਜੇਲ ਵਿੱਚ ਬੰਦ ਕਰ ਦਿੱਤਾ ਜਾਵੇ। ਬੱਚੇ ਵੱਲੋਂ ਦੱਸਿਆ ਗਿਆ ਕਿ ਕਿਸ ਤਰਾਂ ਉਸ ਉਪਰ ਅੱਤਿਆਚਾਰ ਕੀਤਾ ਜਾਂਦਾ ਸੀ ਅਤੇ ਇੱਕ ਛੋਟੇ ਡੱਬੇ ਵਿੱਚ ਬੰਦ ਕੀਤਾ ਜਾਂਦਾ ਸੀ। ਮਾਪਿਆਂ ਵੱਲੋਂ ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਜਿਹਾ ਇਸ ਲਈ ਕੀਤਾ ਜਾਂਦਾ ਸੀ ਕਿਉਂਕਿ ਬੱਚੇ ਨੂੰ ਰੀਐਕਟਿਵ ਅਟੈਚਮੈਟ ਡਿਸਆਰਡਰ ਹੈ। ਜਿੱਥੇ ਇਸ ਜੋੜੇ ਨੂੰ ਜੇਲ੍ਹ ਦੀ ਸਜ਼ਾ ਹੋਈ ਸੀ ਉਥੇ ਹੀ ਇਸ ਜੋੜੇ ਵੱਲੋਂ 36 ਲੱਖ ਰੁਪਏ ਦੀ ਬੇਲ ਦਿੱਤੀ ਗਈ ਅਤੇ ਬਾਹਰ ਆ ਗਏ ਹਨ। ਪਰ ਪੁਲਿਸ ਵੱਲੋਂ ਇਸ ਜੋੜੇ ਨੂੰ ਆਪਣੇ ਬੱਚੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ।