ਆਈ ਤਾਜਾ ਵੱਡੀ ਖਬਰ
ਬੀਤੇ 2 ਸਾਲਾਂ ਦੌਰਾਨ ਜਿੱਥੇ ਕੋਰੋਨਾ ਦੇ ਚੱਲਦੇ ਹੋਏ ਹਰ ਇਕ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਕਰੋਨਾ ਦੀ ਦਹਿਸ਼ਤ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੂਬਾ ਸਰਕਾਰਾਂ ਵੱਲੋਂ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਲਿਆ ਗਿਆ। ਜਿੱਥੇ ਹਵਾਈ ਅਤੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਹੀ ਸੜਕੀ ਆਵਾਜਾਈ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਕਰੋਨਾ ਦੇ ਡਰ ਨੇ ਜਿਥੇ ਲੋਕਾਂ ਨੂੰ ਪੈਦਲ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਮਜਬੂਰ ਕਰ ਦਿੱਤਾ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਤੋਂ ਜਿੰਦਗੀ ਨੂੰ ਪਟਰੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਸੂਬਾ ਸਰਕਾਰ ਵੱਲੋਂ ਕੀਤੀਆਂ ਆ ਜਾ ਰਹੀਆਂ ਹਨ।
ਜਿੱਥੇ ਹੁਣ ਕਰੋਨਾ ਕੇਸਾਂ ਵਿਚ ਕਮੀ ਆ ਚੁੱਕੀ ਹੈ ਉਥੇ ਹੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਘਟਾਇਆ ਜਾ ਰਿਹਾ ਹੈ। ਹੁਣ ਬਸ ਸਫਰ ਕਰਨ ਵਾਲਿਆਂ ਲਈ ਇਹ ਜਰੂਰੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਤੋਂ ਸੜਕੀ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ ਅਤੇ ਬੱਸਾਂ ਵਿੱਚ ਵੀ ਲੋਕਾਂ ਦੀ ਆਵਾਜਾਈ ਪਹਿਲਾਂ ਵਾਂਗ ਹੋ ਰਹੀ ਹੈ।
ਪਰ ਕਰੋਨਾ ਦੇ ਡਰ ਦੇ ਚਲਦੇ ਹੋਏ ਲੋਕਾਂ ਵੱਲੋਂ ਬੱਸਾਂ ਵਿੱਚ ਸਫਰ ਘੱਟ ਕੀਤਾ ਜਾ ਰਿਹਾ ਹੈ ਜਿਸ ਦਾ ਅਸਰ ਹੁਣ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਉਪਰ ਪੈ ਰਿਹਾ ਹੈ। ਜਿੱਥੇ ਯਾਤਰੀਆਂ ਦੀ ਕਮੀ ਹੋਣ ਦੇ ਕਾਰਨ ਅਧਿਕਾਰੀ ਚਿੰਤਾ ਵਿਚ ਵੇਖੇ ਜਾ ਰਹੇ ਹਨ। ਇਸ ਵਾਸਤੇ ਹੁਣ ਬੱਸਾਂ ਦੀ ਆਵਾਜਾਈ ਨੂੰ ਘੱਟ ਕਰ ਦਿੱਤਾ ਗਿਆ ਹੈ। ਕਿਉਂਕਿ ਲੰਮੇ ਰੂਟ ਦੀਆਂ ਬੱਸਾਂ ਵਿਚ ਯਾਤਰੀਆਂ ਦੀ ਕਮੀ ਹੋਣ ਕਾਰਨ ਉਨ੍ਹਾਂ ਬੱਸ ਡਿਪੋਆ ਨੂੰ ਭਾਰੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ।
ਜਿੱਥੇ ਲੋਕਾਂ ਵੱਲੋਂ ਦੂਜੇ ਸੂਬਿਆਂ ਵਿੱਚ ਜਾਣ ਲਈ ਲੰਮੇ ਰੂਟ ਦੀਆਂ ਬੱਸਾਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ਉੱਥੇ ਹੀ ਰਾਤ ਦੇ ਸਮੇਂ ਬੱਸਾਂ ਦੀ ਗਿਣਤੀ ਵਿਚ ਕਮੀ ਆ ਗਈ ਹੈ। ਇਸ ਲਈ ਯਾਤਰੀਆਂ ਨੂੰ ਆਪਣਾ ਸਫ਼ਰ ਕਰਨ ਤੋਂ ਪਹਿਲਾਂ ਬੱਸ ਦੀ ਜਾਣਕਾਰੀ ਲੈ ਲੈਣੀ ਚਾਹੀਦੀ। ਕਿਉਂਕਿ ਬਹੁਤ ਸਾਰੇ ਯਾਤਰੀਆਂ ਨੂੰ ਬੱਸਾਂ ਦਾ ਸਮਾਂ ਸਹੀ ਨਾ ਹੋਣ ਦੇ ਚੱਲਦੇ ਹੋਏ ਆਪਣੇ ਕਈ ਪ੍ਰੋਗਰਾਮ ਰੱਦ ਕਰਨੇ ਪੈ ਰਹੇ ਹਨ।
Previous Postਪੰਜਾਬ ਦੇ ਸਕੂਲਾਂ ਲਈ ਆਈ ਹੁਣ ਵੱਡੀ ਖਬਰ – ਜਾਰੀ ਹੋਏ ਹੁਣ ਇਹ ਨਵੇਂ ਹੁਕਮ
Next Postਪੰਜਾਬ ਚ ਇਥੇ ਸੁੰਨਸਾਨ ਜਗ੍ਹਾ ਤੇ 20 ਫੁੱਟ ਡੂੰਘਾ ਟੋਆ ਪੁੱਟ ਹੋ ਰਿਹਾ ਸੀ ਇਹ ਗੁਪਤ ਕੰਮ – ਤਾਜਾ ਵੱਡੀ ਖਬਰ