ਅੱਗ ਲਗਣ ਨਾਲ ਚਲਦੀ ਕਾਰ ਹੋਈ ਸਵਾਹ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ 

ਸੜਕਾਂ ਤੇ ਜਿੱਥੇ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਜਾਂਦੇ ਹਨ ਉਥੇ ਹੀ ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਹਰ ਰੋਜ਼ ਹੀ ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਇਹਨਾਂ ਹਾਦਸਿਆਂ ਨੂੰ ਠੱਲ ਪਾਉਣ ਲਈ ਜਿੱਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲੋਕਾਂ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਕੁਝ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹੇ ਹਾਦਸਿਆਂ ਬਾਰੇ ਜਿੱਥੇ ਵਾਹਨ ਚਾਲਕ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਹੁਣ ਇਥੇ ਚਲਦੀ ਹੋਈ ਕਾਰ ਵਿਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰੂਪਨਗਰ ਤੋ ਫਗਵਾੜਾ ਨੈਸ਼ਨਲ ਹਾਈਵੇ ਉਪਰ ਬੰਗਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਉਸ ਸਮੇਂ ਅੱਗ ਦੀ ਚਪੇਟ ਵਿਚ ਆ ਗਈ ਜਦੋਂ ਪਿੰਡ ਭਦਾਸ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਬਲਵੀਰ ਸਿੰਘ ਪੁੱਤਰ ਅਰਜਨ ਸਿੰਘ, ਆਪਣੀ ਪਤਨੀ ਸੁਖਪਾਲ ਕੌਰ ਨਾਲ ਰੂਪਨਗਰ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ।

ਜਿਸ ਸਮੇਂ ਦੋਨੋਂ ਪਤੀ-ਪਤਨੀ ਰੂਪਨਗਰ ਤੋਂ ਦਵਾਈ ਲੈ ਕੇ ਆਪਣੀ ਕਾਰ ਵਿਚ ਬੰਗਾ ਦੇ ਕੋਲ ਪਹੁੰਚੇ ਤਾਂ, ਬੰਗਾ ਵਿਖੇ ਬਣੇ ਐਲੀਵੇਟਰ ਤੇ ਬੰਗਾ ਸ਼ਹਿਰ ਤੋਂ ਅੱਗੇ ਪਹੁੰਚਣ ਤੇ ਅਚਾਨਕ ਹੀ ਉਹਨਾਂ ਦੀ ਕਾਰ ਬੰਦ ਹੋ ਗਈ। ਬਲਵੀਰ ਸਿੰਘ ਵੱਲੋਂ ਜਿਥੇ ਉਸ ਨੂੰ ਕਈ ਵਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਟਾਰਟ ਨਹੀਂ ਹੋਈ ਅਤੇ ਇੰਜਣ ਵਾਲੇ ਹਿੱਸੇ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ।

ਜਿਸ ਨੂੰ ਦੇਖ ਕੇ ਪਤੀ-ਪਤਨੀ ਕਾਰ ਤੋਂ ਬਾਹਰ ਆਏ ਅਤੇ ਅਚਾਨਕ ਇਕ ਦਮ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਜਿਸ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦਿੱਤੀ ਗਈ। ਜਿੱਥੇ ਥਾਣਾ ਬੰਗਾ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ। ਉੱਥੇ ਹੀ ਅੱਗ ਲੱਗਣ ਕਾਰਣ ਕਾਰ ਬੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।