ਕਈ ਦਿਨਾਂ ਤੋਂ ਹਸਪਤਾਲ ਚ ਦਾਖਲ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਬਾਰੇ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ 

ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈਣ ਵਾਲੀ ਕਰੋਨਾ ਨੇ ਜਿਥੇ ਭਾਰਤ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਜਿੱਥੇ ਦੁਨੀਆਂ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਵਿੱਚ ਪਹਿਲੇ ਨੰਬਰ ਤੇ ਹੈ। ਉੱਥੇ ਹੀ ਅਮਰੀਕਾ ਤੋਂ ਬਾਅਦ ਭਾਰਤ ਦਾ ਨੰਬਰ ਵੀ ਦੂਜੇ ਨੰਬਰ ਉੱਪਰ ਆਉਂਦਾ ਹੈ ਜਿਥੇ ਸਭ ਤੋਂ ਵਧੇਰੇ ਲੋਕ ਕਰੋਨਾ ਨਾਲ ਪ੍ਰਭਾਵਿਤ ਹੋਏ ਹਨ। ਭਾਰਤ ਵਿੱਚ ਮਹਾਰਾਸ਼ਟਰ ਸੂਬਾ ਬਾਕੀ ਸੂਬਿਆਂ ਤੋਂ ਵਧੇਰੇ ਕਰੋਨਾ ਦੀ ਚਪੇਟ ਵਿੱਚ ਆਇਆ ਹੈ ਉਥੇ ਹੀ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ। ਬਹੁਤ ਸਾਰੀਆਂ ਹਸਤੀਆਂ ਵੱਲੋਂ ਜਿੱਥੇ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਇਸ ਕਰੋਨਾ ਉਪਰ ਜਿੱਤ ਹਾਸਲ ਕਰ ਲਈ ਗਈ ਹੈ।

ਹੁਣ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਲਤਾ ਮੰਗੇਸ਼ਕਰ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਗਾਇਕਾ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਆਕਸੀਜਨ ਉਪਰ ਹੀ ਰੱਖਿਆ ਗਿਆ ਸੀ।। ਜਿੱਥੇ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਵੱਲੋਂ ਵੀ ਹਸਪਤਾਲ ਦੇ ਡਾਕਟਰਾਂ ਨਾਲ ਉਨ੍ਹਾਂ ਦੀ ਸਿਹਤ ਸਬੰਧੀ ਗੱਲਬਾਤ ਕੀਤੀ ਗਈ ਸੀ। ਜਿਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਲਤਾ ਮੰਗੇਸ਼ਕਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਨਿਮੋਨੀਆ ਅਤੇ ਕਰੋਨਾ ਨੂੰ ਮਾਤ ਦੇ ਦਿੱਤੀ ਗਈ ਹੈ।

ਉਹ ਥੋੜਾ ਜਿਹਾ ਕਮਜ਼ੋਰ ਲੱਗ ਰਹੇ ਹਨ। ਉਹ ਵੀ ਜਲਦੀ ਠੀਕ ਹੋ ਜਾਣਗੇ। ਪਰ ਹੁਣ ਅਚਾਨਕ ਹੀ ਉਨ੍ਹਾਂ ਦੀ ਮੁੜ ਤੋਂ ਸਿਹਤ ਖਰਾਬ ਹੋਣ ਕਾਰਨ ਫਿਰ ਉਨ੍ਹਾਂ ਨੂੰ ਵੈਟੀਲੇਂਟਰ ਉੱਪਰ ਰੱਖਿਆ ਗਿਆ ਹੈ। ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਹਨਾਂ ਦੇ ਜਲਦ ਸਿਹਤਯਾਬ ਹੋ ਜਾਣ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ।