ਪੰਜਾਬ ਚ ਮਰੇ ਹੋਏ ਬੰਦੇ ਨੂੰ ਸਿਹਤ ਵਿਭਾਗ ਨੇ ਲਗਾਈ ਵੈਕਸੀਨ – ਸੁਣ ਸਾਰੇ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਟੀਕਾਕਰਨ ਦੇ ਆਦੇਸ਼ ਦਿੱਤੇ ਗਏ ਸਨ ਅਤੇ ਜਿਸ ਦੇ ਤਹਿਤ ਇੱਕ ਮੁਹਿੰਮ ਸ਼ੁਰੂ ਕੀਤੀ ਗਈ। ਉਥੇ ਹੀ ਦੇਸ਼ ਅੰਦਰ 18 ਸਾਲ ਤੋ ਉੱਪਰ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਣ ਕੀਤਾ ਗਿਆ ਸੀ ਅਤੇ ਫਿਰ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ। ਜਿੱਥੇ ਟੀਕਾਕਰਨ ਦੇ ਜ਼ਰੀਏ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਉਥੇ ਹੀ ਕਰੋਨਾ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਈ ਵਾਰ ਸਿਹਤ ਵਿਭਾਗ ਵੱਲੋਂ ਅਜਿਹੀ ਅਣਗਹਿਲੀ ਕਰ ਲਈ ਜਾਂਦੀ ਹੈ ਜਿਸ ਦੀ ਚਰਚਾ ਸਭ ਪਾਸੇ ਹੋ ਜਾਦੀ ਹੈ। ਹੁਣ ਪੰਜਾਬ ਵਿੱਚ ਇੱਥੇ ਮਰੇ ਬੰਦੇ ਨੂੰ ਸਿਹਤ ਵਿਭਾਗ ਵੱਲੋਂ ਲਗਾਇਆ ਕਰੋਨਾ ਦਾ ਟੀਕਾ, ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ।

ਜਿੱਥੇ ਸਿਹਤ ਵਿਭਾਗ ਦੀ ਅਣਗਹਿਲੀ ਸਦਕਾ ਇਕ ਵਿਅਕਤੀ ਦੇ ਫ਼ੋਨ ਉੱਪਰ ਟੀਕਾ ਕਰਨ ਦਾ ਮੈਸਜ ਅਤੇ ਸਰਟੀਫਿਕੇਟ ਮੈਸੇਜ ਭੇਜਿਆ ਗਿਆ ਹੈ। ਉੱਥੇ ਹੀ ਇਸ ਮੈਸਜ ਨੂੰ ਦੇਖਦੇ ਹੀ ਸਭ ਲੋਕ ਇਸ ਲਈ ਹੈਰਾਨ ਹਨ ਕਿਉਂਕਿ ਉਸ ਵਿਅਕਤੀ ਦੀ ਮੌਤ ਮਾਨਸਾ ਦੇ ਸਿਵਲ ਹਸਪਤਾਲ ਵਿੱਚ 12 ਮਈ 2021 ਨੂੰ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਕਰੋਨਾ ਟੀਕਾਕਰਨ ਸਰਟੀਫਿਕੇਟਦੇ ਮੁਤਾਬਕ ਮ੍ਰਿਤਕ ਵਿਅਕਤੀ ਕੇਵਲ ਕ੍ਰਿਸ਼ਨ ਪੁੱਤਰ ਸੂਰਜਭਾਨ ਵਾਰਡ ਨੰਬਰ 23 ਜਿਸ ਦੀ ਮੌਤ ਤੋਂ ਪਹਿਲਾਂ ਕਰੋਨਾ ਦਾ ਇੱਕ ਟੀਕਾ ਲੱਗ ਚੁੱਕਾ ਸੀ ਜੋ ਕਿ 20 ਅਪ੍ਰੈਲ 2021 ਨੂੰ ਦਰਸਾਇਆ ਗਿਆ ਹੈ।

ਅਤੇ ਦੂਸਰਾ ਟੀਕਾਕਰਨ ਉਸ ਦੀ ਮੌਤ ਤੋਂ ਬਾਅਦ ਜੋ ਕਿ ਹੁਣ 30 ਜਨਵਰੀ 2022 ਨੂੰ ਲਗਾਇਆ ਗਿਆ ਹੈ। ਉਥੇ ਹੀ ਸਭ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਜਿੱਥੇ ਕਰੋਨਾ ਵੈਕਸੀਨ 90 ਦਿਨ ਬਾਅਦ ਲਗਾਈ ਜਾ ਰਹੀ ਹੈ। ਉਥੇ ਹੀ ਸਿਹਤ ਵਿਭਾਗ ਵੱਲੋਂ ਇਹ ਟੀਕਾਕਰਨ 9 ਮਹੀਨੇ ਬਾਅਦ ਲਗਾ ਕੇ ਮ੍ਰਿਤਕ ਵਿਅਕਤੀ ਦਾ ਕਰੋਨਾ ਟੀਕਾਕਰਣ ਸਰਟੀਫਿਕੇਟ ਦਾ ਮੈਸਜ ਜਾਰੀ ਕਰ ਦਿੱਤਾ ਗਿਆ ਹੈ।

ਇਸ ਬਾਬਤ ਜਦੋਂ ਮਾਨਸਾ ਦੇ ਸਿਵਲ ਸਰਜਨ ਡਾਕਟਰ ਹਰਜਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਜਵਾਬ ਦਿੱਤਾ ਹੈ ਕਿ ਇਸ ਮਾਮਲੇ ਬਾਰੇ ਐਸਐਮਓ ਨੂੰ ਕਹਿ ਕੇ ਜਾਂਚ ਕਰਵਾਈ ਜਾਵੇਗੀ ,ਤੇ ਕਈ ਵਾਰ ਅਪਰੇਟਰ ਕੋਲੋਂ ਗਲਤੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਕਾਂਤਵਾਸ ਹਨ।