ਆਈ ਤਾਜਾ ਵੱਡੀ ਖਬਰ
ਕੋਰੋਨਾ ਮਹਾਂਮਾਰੀ ਨੂੰ ਦੁਨੀਆਂ ‘ਚ ਆਏ ਦੋ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ । ਪਰ ਇਸ ਵਾਇਰਸ ਦਾ ਪ੍ਰਕੋਪ ਅਜੇ ਤਕ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਵੱਖ ਵੱਖ ਦੇਸ਼ਾਂ ਵਿੱਚ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ। ਪਰ ਦੂਜੇ ਪਾਸੇ ਕੋਰੋਨਾ ਦੇ ਮਾਮਲੇ ਦੀ ਲਗਾਤਾਰ ਵਧ ਰਹੇ ਹਨ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਰੋਨਾ ਅਤੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਚਲਦੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਜਿਨ੍ਹਾਂ ਪਾਬੰਦੀਆਂ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਧਾਰਮਿਕ ਸਥਾਨਾਂ ਤੇ ਵੀ ਲੱਗੀਆਂ ਹੋਈਆਂ ਹਨ ।
ਕਈ ਧਾਰਮਿਕ ਸਥਾਨ ਬੰਦ ਹਨ ਤੇ ਜਿਹੜੇ ਧਾਰਮਿਕ ਸਥਾਨ ਖੁੱਲ੍ਹੇ ਹਨ ਉਥੇ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੇ ਇਸ ਮਹਾਂਮਾਰੀ ਦੇ ਨਵੇਂ ਵੇਰੀਐਂਟ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ । ਇਸੇ ਵਿਚਕਾਰ ਹੁਣ ਰਾਧਾ ਸੁਆਮੀ ਸਤਸੰਗ ਬਿਆਸ ਵੱਲੋਂ ਡੇਰੇ ਦੇ ਪ੍ਰਸ਼ੰਸਕਾਂ ਦੇ ਲਈ ਇਕ ਅਜਿਹਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਚਲਦੇ ਹੁਣ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਦਰਅਸਲ ਨਾਮੀ ਸੰਸਥਾ ਪ੍ਰਸਿੱਧ ਰਾਧਾਸਵਾਮੀ ਸਤਿਸੰਗ ਬਿਆਸ ਦੇ ਵੱਲੋਂ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ , ਜਿਸ ਨੋਟੀਫਿਕੇਸ਼ਨ ਅਨੁਸਾਰ ਉਨ੍ਹਾਂ ਵੱਲੋਂ ਦੇਸ਼ ਭਰ ਦੇ ਸਬ ਸੈਂਟਰਾਂ ਵਿੱਚ ਹਫ਼ਤਾਵਾਰੀ ਅਤੇ ਮਿਡ-ਡੇ ਹੋਣ ਵਾਲੇ ਸਤਿਸੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ । ਇਸ ਇਜਾਜ਼ਤ ਦੇਣ ਤੋਂ ਬਾਅਦ ਸੰਗਤਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਤੇ ਸਤਿਸੰਗ ਦੌਰਾਨ ਜਿੱਥੇ ਬੱਚਿਆਂ ਨੂੰ ਇਜਾਜ਼ਤ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ । ਇਸ ਦੇ ਨਾਲ ਸਿਹਤ ਵਿਭਾਗ ਦੀਆਂ ਗਾਈਡਲਾਈਂਸ ਮੁਤਾਬਕ ਸਾਰੀ ਸੰਗਤ ਲਈ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ।
ਨਾਲ ਹੀ ਆਪਣੇ ਨੋਟੀਫਿਕੇਸ਼ਨ ਦੇ ਵਿਚ ਨਾਮੀ ਸੰਸਥਾ ਰਾਧਾ ਸੁਆਮੀ ਸਤਸੰਗ ਬਿਆਸ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸਤਿਸੰਗ ਦੌਰਾਨ ਸੋਸ਼ਲ ਡਿਸਟੈਂਸ ਸਿੰਘ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ । ਜ਼ਿਕਰਯੋਗ ਹੈ ਕਿ ਕਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਮਾਸਕ, ਸੈਨੀਟਾਈਜ਼ਰ ਅਤੇ ਸਮਾਜਕ ਦੂਰੀ ਦੀ ਪਾਲਣਾ ਨੂੰ ਲਾਜ਼ਮੀ ਬਣਾਈ ਗਈ ਹੈ ।
Previous Postਵੋਟਾਂ ਤੋਂ ਐਨ ਪਹਿਲਾਂ ਭਾਜਪਾ ਨੇ ਕਰਤਾ ਪੰਜਾਬ ਲਈ ਵੱਡਾ ਐਲਾਨ – ਜੇ ਸਰਕਾਰ ਬਣੀ ਤਾ ਹੋਵੇਗਾ ਇਹ ਵੱਡਾ ਕੰਮ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਡੇਰੇ ਅੰਦਰ ਲੱਗੀ ਭਿਆਨਕ ਅੱਗ ਚ ਜਿਉਂਦਾ ਸੜ ਗਿਆ ਡੇਰਾ ਮੁੱਖੀ