ਪਾਕਿਸਤਾਨ ਦੀ ਲੱਗ ਗਈ ਲਾਟਰੀ ਧਰਤੀ ਦੇ ਥੱਲਿਓਂ ਮਿਲ ਗਿਆ ਅਰਬਾਂ ਡਾਲਰ ਦਾ ਇਹ ਖਜਾਨਾ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਾਂ ਨੂੰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੇ ਦੇਸ਼ਾਂ ਵਿੱਚ ਕੀਤੀ ਗਈ ਤਾਲਾਬੰਦੀ ਦੇ ਕਾਰਨ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਚੁੱਕੇ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਏ ਹਨ। ਜਿਸ ਦਾ ਅਸਰ ਉਨ੍ਹਾਂ ਦੇਸ਼ਾਂ ਦੇ ਆਰਥਿਕ ਹਲਾਤਾ ਉੱਪਰ ਦੇਖਿਆ ਜਾ ਰਿਹਾ ਹੈ। ਕਰੋਨਾ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਰੇ ਦੇਸ਼ਾਂ ਵੱਲੋਂ ਜਿਥੇ ਕਾਰੋਬਾਰ ਨੂੰ ਵਧਾਇਆ ਜਾ ਰਿਹਾ ਹੈ। ਸਭ ਵਲੋ ਦੇਸ਼ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਬਾਹਰ ਕੱਢਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਪਾਕਿਸਤਾਨ ਦੀ ਵੀ ਲਾਟਰੀ ਲੱਗ ਗਈ ਜਦ ਧਰਤੀ ਦੇ ਥੱਲੇ ਅਰਬਾਂ ਡਾਲਰ ਦਾ ਇਹ ਖਜ਼ਾਨਾ ਮਿਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਚੀਨ ਦੀ ਇਕ ਕੰਪਨੀ ਵੱਲੋਂ ਕੋਲੇ ਦੇ ਵੱਡੇ ਭੰਡਾਰ ਦੀ ਖੋਜ ਕੀਤੀ ਗਈ ਹੈ। ਉਥੇ ਹੀ ਦਸਿਆ ਗਿਆ ਹੈ ਕਿ ਇਹ ਕੋਲੇ ਦੀ ਖਾਨ ਪਾਕਿਸਤਾਨ ਵਿਚ ਥਾਰਪਾਰਕਰ ਇਲਾਕੇ ਵਿੱਚ ਮਿਲੀ ਹੈ। ਜੋ ਕਿ ਭਾਰਤ ਵਿੱਚ ਗੁਜਰਾਤ ਦੀ ਸੀਮਾ ਤੋਂ ਸਿਰਫ਼ 60 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਖੋਜ ਸਰਕਾਰ ਲਈ ਵੱਡੀ ਸਫ਼ਲਤਾ ਹੈ। ਜਿਸ ਸਦਕਾ ਹੁਣ ਪਾਕਿਸਤਾਨ ਦੀ ਕਿਸਮਤ ਬਦਲ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੁੱਖ ਮੰਤਰੀ ਅਲੀ ਸ਼ਾਹ ਨੇ ਦਸਿਆ ਹੈ ਕਿ ਸੂਬੇ ਵਿਚ ਚੀਨ ਦੀ ਕੰਪਨੀ ਦੇ ਜ਼ਰੀਏ 3 ਅਰਬ ਡਾਲਰ ਕੋਲੇ ਦਾ ਭੰਡਾਰ ਮਿਲਿਆ ਹੈ।

ਜਿਸ ਦੀ ਕੀਮਤ ਪੰਜ ਅਰਬ ਬੈਰਲ ਕੱਚੇ ਤੇਲ ਦੇ ਬਰਾਬਰ ਹੈ। ਜਿੱਥੇ ਇਸ ਦੀ ਖ਼ੋਜ ਚੀਨ ਦੀ ਕੰਪਨੀ ਵੱਲੋਂ ਕੀਤੀ ਗਈ ਹੈ ਉੱਥੇ ਹੀ ਚੀਨ ਪਾਕਿਸਤਾਨ ਵੱਲੋਂ ਕੋਲ ਬਲਾਕ 1 ਨੂੰ ਆਰਥਿਕ ਕੌਰੀਡੋਰ ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈ। ਇਸ ਨਾਲ ਜਿੱਥੇ ਪਾਕਿਸਤਾਨ ਵਿਚ ਆਰਥਿਕ ਸੰਕਟ ਨੂੰ ਦੂਰ ਕੀਤਾ ਜਾਵੇਗਾ ਜੋ ਕਿ ਇਸ ਸਮੇਂ ਆਰਥਿਕ ਮੰਦੀ ਦੇ ਨਾਲ ਜੂਝ ਰਿਹਾ ਹੈ।

ਉਥੇ ਹੀ ਦੁਨੀਆ ਭਰ ਦੇ ਸਾਹਮਣੇ ਅਰਬਾਂ ਡਾਲਰ ਦੇ ਕਰਜ਼ੇ ਲਈ ਪਾਕਿਸਤਾਨ ਨੂੰ ਝੋਲੀ ਤੱਕ ਫੈਲਾਉਣੀ ਪੈ ਰਹੀ ਹੈ। ਉੱਥੇ ਹੀ ਹੁਣ ਪਾਕਿਸਤਾਨ ਇਸ ਕਰਜ਼ੇ ਤੋਂ ਛੁਟਕਾਰਾ ਪਾ ਲਵੇਗਾ ਜਥੇ ਪਾਕਿਸਤਾਨ ਦੇ ਰਾਸ਼ਟਰੀ ਖਜ਼ਾਨੇ ਨੂੰ ਹੁਣ ਅਰਬ ਡਾਲਰ ਇਸ ਕੋਲੇ ਦੇ ਕਾਰਨ ਪ੍ਰਾਪਤ ਹੋਣਗੇ ।