LPG ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਹੋ ਗਿਆ ਹੁਣ ਇਹ ਐਲਾਨ , ਜਨਤਾ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਲੋਕਾਂ ਨੂੰ ਬਹੁਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋਏ ਹਨ ਉਥੇ ਲੋਕਾਂ ਵਲੋਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਨੇ ਜਿਥੇ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ। ਉੱਥੇ ਹੀ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਜਿਥੇ ਗਰੀਬ ਅਤੇ ਮਧਵਰਗੀ ਪਰਿਵਾਰਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਹਰ ਘਰ ਦੀ ਜ਼ਰੂਰਤ ਬਣੀ ਹੈ ਰਸੋਈ ਗੈਸ, ਜਿੱਥੇ ਗੈਸ ਸਿਲੰਡਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਉਥੇ ਹੀ ਗਰੀਬ ਪਰਿਵਾਰਾਂ ਲਈ ਗੈਸ ਸਲੰਡਰ ਨੂੰ ਮਹਿੰਗੀ ਕੀਮਤ ਤੇ ਭਰਵਾਉਣਾ ਵੀ ਮੁਸ਼ਕਲ ਹੋ ਗਿਆ ਹੈ।

ਕਈ ਕਾਰੋਬਾਰਾਂ ਵਿੱਚ ਗੈਸ ਸਿਲੰਡਰ ਦੀ ਵਰਤੋਂ ਵਧੇਰੇ ਹੁੰਦੀ ਹੈ ਉਥੇ ਹੀ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸਰਕਾਰ ਵੱਲੋਂ ਕੀਤੇ ਵਾਧੇ ਕਾਰਨ ਲੋਕਾਂ ਉਪਰ ਵੀ ਉਸ ਕਾਰੋਬਾਰ ਦਾ ਅਸਰ ਹੋ ਰਿਹਾ ਹੈ। ਹੁਣ ਐਲਪੀਜੀ ਸਿੰਲਡਰ ਵਰਤਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਇਸ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਕ ਫਰਵਰੀ ਤੋਂ ਐਲਪੀਜੀ ਦਾ ਕਮਰਸ਼ੀਅਲ ਗੈਸ ਸਲੰਡਰ ਘੱਟ ਕੀਮਤ ਤੇ ਮਿਲ ਸਕੇਗਾ ਜਿੱਥੇ ਹੁਣ ਇਸ ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ।

ਸਰਕਾਰ ਵੱਲੋਂ 91.50 ਰੁਪਏ ਦੀ ਕਟੌਤੀ ਕੀਤੇ ਜਾਣ ਨਾਲ ਇੱਕ ਵੱਡੀ ਰਾਹਤ ਦਿੱਤੀ ਗਈ ਹੈ। 19 ਕਿਲੋ ਗੈਸ ਸਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 1907 ਰੁਪਏ ਹੋ ਗਈ ਹੈ। ਜਿੱਥੇ ਸਰਕਾਰ ਵੱਲੋਂ 91.50 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਇਸ ਤਰਾਂ ਹੀ ਕਲਕੱਤਾ ਵਿੱਚ ਵੀ ਪਹਿਲਾਂ ਗੈਸ ਸਿਲੰਡਰ ਦੀ ਕੀਮਤ 2076 ਰੁਪਏ ਸੀ ਜਿਥੇ ਹੁਣ ਸਰਕਾਰ ਵੱਲੋਂ 89 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਕਾਰਨ ਕੋਲਕਾਤਾ ਵਿਚ ਵੀ ਵਪਾਰਕ ਗੈਸ ਸਿਲੰਡਰ ਦੀ ਕੀਮਤ ਘਟ ਕੇ 1987 ਰੁਪਏ ਹੋ ਗਈ ਹੈ। ਫਰਵਰੀ ਦੇ ਪਹਿਲੇ ਦਿਨ ਹੀ ਜਿੱਥੇ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ ਉਥੇ ਹੀ ਵਪਾਰਕ ਗੈਸ ਸਿਲੰਡਰ ਵਾਲਿਆ ਨੂੰ ਰਾਹਤ ਮਿਲੀ ਹੈ। ਪਰ ਘਰ ਦੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ।