ਬੱਸਾਂ ਲਈ ਜਾਰੀ ਹੋ ਗਿਆ ਇਹ ਸਰਕਾਰੀ ਹੁਕਮ – ਕਰਨਾ ਪਵੇਗਾ ਹੁਣ ਇਹ ਕੰਮ ਜਰੂਰੀ

ਆਈ ਤਾਜਾ ਵੱਡੀ ਖਬਰ 

ਸਮੇਂ ਸਮੇਂ ਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸੜਕਾਂ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਂਦਾ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲੋਕਾਂ ਨੂੰ ਲਾਗੂ ਕੀਤੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਨਿਯਮਾਂ ਵਿੱਚ ਸਖ਼ਤੀ ਕਰ ਕੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸੜਕਾਂ ਉਪਰ ਵਾਪਰੀਆਂ ਘਟਨਾਵਾਂ ਨੂੰ ਰੋਕਣ ਲਈ ਯਤਨ ਕੀਤੇ ਜਾਂਦੇ ਹਨ । ਇਸੇ ਵਿਚਕਾਰ ਹੁਣ ਬੱਸਾਂ ਲਈ ਮੰਤਰਾਲੇ ਵੱਲੋਂ ਅਜਿਹੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ਦੀ ਪਾਲਣਾ ਕਰਨਾ ਉਨ੍ਹਾਂ ਦੇ ਲਈ ਬੇਹੱਦ ਹੀ ਜਰੂਰੀ ਹੋਵੇਗਾ । ਦਰਅਸਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਲੰਮੀ ਦੂਰੀ ਵਾਲੀਆਂ ਯਾਤਰੀ ਬੱਸਾਂ ਅਤੇ ਸਕੂਲਾਂ ਬੱਸਾਂ ਚ ਹੁਣ ਫਾਇਰ ਅਲਾਰਮ ਅਤੇ ਸਪ੍ਰੇਸ਼ਨ ਸਿਸਟਮ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ।

ਇਸ ਸਬੰਧੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਮੀ ਦੂਰੀ ਤੈਅ ਕਰਨ ਲਈ ਬਣਾਈਆਂ ਗਈਆਂ ਅਤੇ ਸੰਚਾਲਿਤ ਕੀਤੀਆਂ ਜਾ ਰਹੀਆਂ ਯਾਤਰੀ ਬੱਸਾਂ ਸਮੇਤ ਸਕੂਲ ਬੱਸਾਂ ਦੇ ਉਸ ਹਿੱਸੇ ਚ ਅੱਗ ਲੱਗਣ ਤੋਂ ਬਚਾਅ ਦਾ ਸਿਸਟਮ ਲਾਉਣਾ ਲਾਜ਼ਮੀ ਹੋਵੇਗਾ ।

ਜਿੱਥੇ ਲੋਕ ਬੈਠ ਹੋਣਗੇ ਤੇ ਨਾਲ ਹੀ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ । ਸੌ ਸਡ਼ਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਇਕ ਵੱਡਾ ਐਕਸ਼ਨ ਲੈਂਦੇ ਹੋਏ ਹੁਣ ਸਾਰੀਆ ਹੀ ਲੰਮੀਆਂ ਯਾਤਰੀ ਬੱਸਾਂ ਦੇ ਨਾਲ ਨਾਲ ਸਕੂਲੀ ਬੱਸਾਂ ਦੇ ਵਿੱਚ ਹੁਣ ਅੱਗ ਦੀ ਚਿਤਾਵਨੀ ਵਾਲਾ ਸਿਸਟਮ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਹੁਣ ਤੱਕ ਵਾਹਨਾਂ ਦੇ ਇੰਜਣ ਵਾਲੇ ਹਿੱਸੇ ਤੋਂ ਨਿਕਲਣ ਵਾਲੀ ਅੱਗ ਦੀ ਪਛਾਣ ਕਰਨ ਦੇ ਲਈ ਅਲਾਰਟਮ ਵੱਜਣ ਅਤੇ ਸਪ੍ਰੇਸ਼ਨ ਸਿਸਟਮ ਦੀ ਹੀ ਵਿਵਸਥਾ ਲਾਗੂ ਰਹੀ ਹੈ

ਸੜਕ ਆਵਾਜਾਈ ਮੰਤਰਾਲਾ ਨੇ ਕਿਹਾ ਕਿ ਟਾਈਪ-3 ਬੱਸਾਂ ਅਤੇ ਸਕੂਲ ਬੱਸਾਂ ਦੇ ਅੰਦਰ ਸਵਾਰੀਆਂ ਦੇ ਬੈਠਣ ਵਾਲੇ ਹਿੱਸੇ ’ਚ ਫਾਇਰ ਅਲਾਰਮ ਸਿਸਟਮ ਲਗਾਉਣ ਦੀ ਵਿਵਸਥਾ ਲਾਗੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੰਤਰਾਲੇ ਵੱਲੋਂ ਇਹ ਫ਼ੈਸਲਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।