ਰੇਲ ਗੱਡੀ ਚ ਭੁੱਖ ਕਾਰਨ ਬੱਚਾ ਰਿਹਾ ਸੀ ਰੋ , ਮਾਂ ਤੇ ਕਰਤਾ ਰੇਲ ਮੰਤਰੀ ਨੂੰ ਟਵੀਟ ਫਿਰ 23 ਮਿੰਟਾਂ ਚ ਹੋ ਗਿਆ ਅਜਿਹਾ

ਆਈ ਤਾਜ਼ਾ ਵੱਡੀ ਖਬਰ

ਇਨਸਾਨ ਵੱਲੋਂ ਜਿਥੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਲਈ ਜਿੱਥੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਜਿੱਥੇ ਰੇਲਵੇ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ। ਕਿਉਂਕਿ ਜਿੱਥੇ ਇਹ ਸਫ਼ਰ ਅਨੰਦਦਾਇਕ ਹੁੰਦਾ ਹੈ ਉਥੇ ਹੀ ਇਨਸਾਨ ਆਪਣੇ ਸਫਰ ਦੇ ਨਾਲ-ਨਾਲ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਵੀ ਮਾਣਦਾ ਹੈ। ਉਥੇ ਹੀ ਇਸ ਸਫਰ ਦੌਰਾਨ ਟਰੇਨ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਜਾਂਦੀਆਂ ਹਨ। ਜੋ ਕਈ ਬਾਰ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹੁਣ ਰੇਲ ਗੱਡੀ ਵਿੱਚ ਭੁੱਖ ਕਾਰਨ ਬੱਚਾ ਰੋ ਰਿਹਾ ਸੀ ਅਤੇ ਮਾਂ ਵੱਲੋਂ ਰੇਲਵੇ ਮੰਤਰੀ ਨੂੰ ਟਵੀਟ ਕਰ ਦਿੱਤਾ,ਫਿਰ 23 ਮਿੰਟ ਵਿੱਚ ਅਜਿਹਾ ਹੋਇਆ ਜਿਸ ਦੀ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਸੁਲਤਾਨਪੁਰ ਆ ਰਹੀ ਟ੍ਰੇਨ ਵਿੱਚ ਵਾਪਰੀ ਹੈ। ਜਿੱਥੇ ਇੱਕ ਔਰਤ ਆਪਣੀ 8 ਮਹੀਨੇ ਦੇ ਬੱਚੇ ਨਾਲ ਉੱਤਰ ਪ੍ਰਦੇਸ਼ ਤੋਂ ਟਰੇਨ ਵਿੱਚ ਸਫਰ ਕਰ ਰਹੀ ਸੀ। ਰਸਤੇ ਵਿੱਚ ਬੱਚੇ ਨੂੰ ਭੁੱਖ ਲੱਗਣ ਤੇ ਬੱਚੇ ਵੱਲੋਂ ਰੋਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਦੁੱਧ ਨਾ ਹੋਣ ਕਾਰਨ ਮਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਸੀ। ਜਿੱਥੇ ਮਾਂ ਵੱਲੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਰੇਲਵੇ ਮੰਤਰੀ ਨੂੰ ਟਵੀਟ ਕਰਕੇ ਆਪਣੀ ਮੁਸ਼ਕਲ ਬਾਰੇ ਜਾਣੂ ਕਰਵਾਇਆ ਗਿਆ।

ਮਾਂ ਵੱਲੋਂ ਕੀਤੇ ਗਏ ਇਸ ਟਵੀਟ ਤੋਂ ਬਾਅਦ 23 ਮਿੰਟ ਦੇ ਅੰਦਰ ਹੀ ਰੇਲਵੇ ਪ੍ਰਸ਼ਾਸਨ ਵੱਲੋਂ ਮਾਂ ਨੂੰ ਕਾਨਪੁਰ ਸੈਂਟਰ ਤੇ ਦੁੱਧ ਮੁਹਇਆ ਕਰਵਾ ਦਿੱਤਾ ਗਿਆ। ਜਿੱਥੇ ਇੱਕ ਔਰਤ ਸੁਲਤਾਨਪੁਰ ਜਾ ਰਹੀ ਸੀ ਉਥੇ ਹੀ ਬੱਚੇ ਦੇ ਭੁਖੇ ਹੋਣ ਤੇ ਉਸ ਵੱਲੋਂ ਹਿੰਮਤ ਅਤੇ ਦਲੇਰੀ ਨਾਲ ਰੇਲ ਮੰਤਰੀ ਨੂੰ ਟਵੀਟ ਕੀਤਾ ਗਿਆ ਸੀ।

ਅੰਜਲੀ ਤਿਵਾਰੀ ਐੱਲਟੀਟੀ ਐਕਸਪ੍ਰੈਸ ਦੇ ਤਿੰਨ ਕੋਚ ਵਿੱਚ ਸਫਰ ਕਰ ਰਹੀ ਸੀ। ਦੁੱਧ ਮਿਲਣ ਤੋਂ ਬਾਅਦ ਕਾਨਪੁਰ ਸਟੇਸ਼ਨ ਤੋਂ ਸੁਲਤਾਨਪੁਰ ਲਈ ਗੱਡੀ ਅੱਠ ਮਿੰਟ ਬਾਅਦ ਰਵਾਨਾ ਕੀਤੀ ਗਈ। ਕਾਨਪੁਰ ਸੈਂਟਰ ਦੇ ਪਲੇਟਫਾਰਮ ਨੰਬਰ 9 ਗੱਡੀ ਦੇ ਪਹੁੰਚਣ ਵਿੱਚ ਕਾਨਪੁਰ ਸੈਂਟਰ ਦੇ ਡਿਪਟੀ ਸੀਟੀਐਮ ਹਿਮਾਂਸ਼ੂ ਸ਼ੇਖਰ ਉਪਾਧਿਆਇ ਦੇ ਨਿਰਦੇਸ਼ਾਂ ਤੇ ਏਸੀਐਮ ਸੰਤੋਸ਼ ਤ੍ਰਿਪਾਠੀ ਵਲੋ ਦੁੱਧ ਮੁਹਇਆ ਕਰਵਾਇਆ ਗਿਆ ਅਤੇ ਜਿਸ ਨਾਲ ਬਾਅਦ ਵਿਚ ਅੰਜਲੀ ਵੱਲੋਂ ਫੋਨ ਤੇ ਗੱਲ ਕਰਕੇ ਧੰਨਵਾਦ ਕੀਤਾ ਗਿਆ।