ਸਾਵਧਾਨ ਪੰਜਾਬ ਚ ਇਸ ਰੂਟ ਤੇ ਜਾਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਕੀਤਾ ਗਿਆ ਜਾਮ

ਆਈ ਤਾਜ਼ਾ ਵੱਡੀ ਖਬਰ 

ਬੇਸ਼ੱਕ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਚੋਣ ਜ਼ਾਬਤਾ ਲੱਗ ਚੁੱਕਿਆ ਹੈ । ਦੂਜੇ ਪਾਸੇ ਪ੍ਰਦਰਸ਼ਨਕਾਰੀ ਵੀ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਅਜੇ ਵੀ ਪ੍ਰਦਰਸ਼ਨ ਕਰ ਰਹੇ ਹਨ । ਇਸੇ ਵਿਚਕਾਰ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੀਏਪੀ ਚੌਕ ਤੋਂ ਲੈ ਕੇ ਰਾਮਾ ਮੰਡੀ ਤਕ ਪੂਰੀ ਸੜਕ ਜਾਮ ਕਰ ਦਿੱਤੀ ਹੈ । ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਗਾਏ ਗਏ ਇਸ ਧਰਨੇ ਕਾਰਨ ਜਲੰਧਰ ਤੋਂ ਲੁਧਿਆਣਾ ਆਉਣ ਜਾਣ ਵਾਲੇ ਯਾਤਰੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦੂਜੇ ਪਾਸੇ ਜਲੰਧਰ ਦਾ ਬੀਐਸਐਫ ਚੌਕ ਵੀ ਪੂਰੀ ਤਰ੍ਹਾਂ ਜਾਮ ਕੀਤਾ ਗਿਆ ਹੈ । ਦਰਅਸਲ ਪਿਛਲੇ ਇਕ ਸਾਲ ਤੋਂ ਫ਼ੌਜ ਚ ਭਰਤੀ ਦੇ ਲਈ ਲਿਖਤੀ ਪੇਪਰ ਨਹੀਂ ਹੋਇਆ । ਜਿਸਦੇ ਰੋਸ ਵਜੋਂ ਅੱਜ ਬਿਨੈਕਾਰਾਂ ਦੇ ਵੱਲੋਂ ਸਵੇਰ ਦੇ ਸਮੇਂ ਤੋਂ ਹੀ ਪੀਏਪੀ ਚੌਕ ਤੋਂ ਰਾਮਾਂ ਮੰਡੀ ਤਕ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

ਇਹ ਪ੍ਰਦਰਸ਼ਨਕਾਰੀ ਜਲੰਧਰ ਦੇ ਬੀਐਸਐਫ ਚੌਕ ਤੱਕ ਵੀ ਪਹੁੰਚ ਚੁੱਕੇ ਹਨ। ਜਿਸ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਯਾਤਰੀ ਤਾਂ ਇਸ ਜਾਮ ਕਾਰਨ ਉੱਥੇ ਹੀ ਗੱਡੀਆਂ ਲੈ ਕੇ ਫਸੇ ਹੋਏ ਹਨ । ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਕਿ ਪ੍ਰਦਰਸ਼ਨਕਾਰੀ ਤੇ ਯਾਤਰੀਆਂ ਦੇ ਵਿੱਚ ਹਲਕੀ ਬਹਿਸਬਾਜ਼ੀ ਵੀ ਹੋਈ ਹੈ । ਉਥੇ ਹੀ ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਾਈਵੇ ਤੋਂ ਹਟਾਉਣ ਦੇ ਲਈ ਸਰਵਿਸ ਲੇਨ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਮੌਕੇ ਤੇ ਮੌਜੂਦ ਗੱਡੀਆਂ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜ੍ਹੀਆਂ ਹੋਈਆਂ ਹਨ ।

ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਬੱਸਾਂ ਚੋਂ ਨਿਕਲ ਕੇ ਪੈਦਲ ਹੀ ਜਾ ਰਹੇ ਹਨ ।ਉੱਥੇ ਹੀ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਰਤੀ ਦੌਰਾਨ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਸੀ ।

ਪਰ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲਿਖਤੀ ਪ੍ਰੀਖਿਆ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ । ਉਨ੍ਹਾਂ ਦਾ ਦੋਸ਼ ਹੈ ਕਿ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੀ ਪ੍ਰੀਖਿਆ ਰੱਦ ਕੀਤੀ ਜਾ ਰਹੀ ਹੈ । ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਹਾਈਵੇਅ ਜਾਮ ਕਰ ਕੇ ਆਪਣੀਆਂ ਮੰਗਾਂ ਮਨਵਾਉਣ ਦੀ ਮੰਗ ਕੀਤੀ ਜਾ ਰਹੀ ਹੈ ।