ਘਰ ਚ ਰੱਖੇ ਪਾਲਤੂ ਕੁੱਤੇ ਨੇ ਕਰਤਾ ਅਜਿਹਾ ਕਾਂਡ ਦੇਖ ਕੰਬੀ ਲੋਕਾਂ ਦੀ ਰੂਹ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਨ੍ਹਾਂ ਵੱਲੋਂ ਆਪਣੀ ਘਰ ਵਿਚ ਪਾਲਤੂ ਕੁੱਤਿਆਂ ਨੂੰ ਰੱਖਿਆ ਜਾਂਦਾ ਹੈ। ਜਿਨ੍ਹਾਂ ਨੂੰ ਉਨ੍ਹਾਂ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਪਰੋਸਿਆ ਜਾਂਦਾ ਹੈ। ਤੇ ਉਹ ਜਾਨਵਰ ਉਨ੍ਹਾਂ ਦੀ ਜ਼ਿੰਦਗੀ ਵਿਚ ਉਨ੍ਹਾਂ ਦਾ ਇਕ ਅਹਿਮ ਹਿੱਸਾ ਬਣ ਜਾਂਦੇ ਹਨ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਨਾਲੋਂ ਵੀ ਘੱਟ ਨਹੀਂ ਹੁੰਦੇ। ਜਿਨ੍ਹਾਂ ਪਰਿਵਾਰਾਂ ਵੱਲੋਂ ਕੁੱਤਿਆਂ ਨੂੰ ਇੰਨੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਕੁੱਤਿਆਂ ਵੱਲੋਂ ਆਪਣੇ ਮਾਲਕਾਂ ਪ੍ਰਤੀ ਬਹੁਤ ਜ਼ਿਆਦਾ ਇਮਾਨਦਾਰੀ ਵੀ ਵਿਖਾਈ ਜਾਂਦੀ ਹੈ। ਪਰ ਕਈ ਵਾਰ ਉਨ੍ਹਾਂ ਪਰਿਵਾਰਾਂ ਵਿੱਚ ਅਜਿਹੇ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਘਰਾਂ ਵਿੱਚ ਰੱਖੇ ਗਏ ਇਹ ਜਾਨਵਰ ਉਨ੍ਹਾਂ ਲੋਕਾਂ ਲਈ ਮਸੀਬਤ ਵੀ ਬੱਣ ਜਾਂਦੇ ਹਨ ਅਤੇ ਉਨ੍ਹਾਂ ਦੇ ਆਪਣੇ ਦੀ ਜਾਨ ਵੀ ਇਨ੍ਹਾਂ ਜਾਨਵਰਾਂ ਦੇ ਕਾਰਨ ਚਲੇ ਜਾਂਦੀ ਹੈ।

ਹੁਣ ਘਰ ਵਿੱਚ ਰੱਖੇ ਪਾਲਤੂ ਕੁੱਤੇ ਵੱਲੋਂ ਅਜਿਹਾ ਕਾਂਡ ਕੀਤਾ ਗਿਆ ਹੈ ਕਿ ਲੋਕਾਂ ਦੀ ਰੂਹ ਕੰਬ ਉੱਠੀ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਰੱਖੇ ਗਏ ਕੁੱਤੇ ਵੱਲੋਂ ਉਨ੍ਹਾਂ ਦੇ ਨਵ ਜਨਮੇ ਬੱਚੇ ਨੂੰ ਖਿਡੌਣਾ ਸਮਝ ਕੇ ਉਸ ਨਾਲ ਖੇਡਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਮਾਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਿੱਥੇ ਦੋ ਮਹੀਨਿਆਂ ਦਾ ਬੱਚਾ ਆਪਣੀ ਮਾਂ ਨਾਲ ਸੋਫੇ ਉਪਰ ਸੁੱਤਾ ਹੋਇਆ ਸੀ।

ਉਥੇ ਹੀ ਉਨ੍ਹਾਂ ਦੇ ਘਰ ਵਿੱਚ ਰੱਖੇ ਹੋਏ ਕੁੱਤੇ ਵੱਲੋਂ ਉਸ ਮਾਸੂਮ ਬੱਚੇ ਰੂਬੇਨ ਨੂੰ ਖਿਡੌਣਾ ਸਮਝ ਕੇ ਉਸ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੇ ਸਿਰ ਵਿਚ 23 ਵਾਰ ਦੰਦਾ ਨਾਲ ਹਮਲਾ ਕਰ ਦਿੱਤਾ ਗਿਆ। ਜਿਥੇ ਮਾਪਿਆਂ ਨੂੰ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਉਹ ਆਪਣੇ ਪਾਲਤੂ ਜਾਨਵਰਾਂ ਤੋਂ ਆਪਣੇ ਬੱਚੇ ਨੂੰ ਬਚਾ ਕੇ ਰੱਖਣ। ਉਥੇ ਹੀ ਸਮਾਜਿਕ ਕਾਰਕੁਨਾਂ ਵੱਲੋਂ ਦਿੱਤੀ ਗਈ ਚੇਤਾਵਨੀ ਦੇ ਬਾਵਜੂਦ ਵੀ ਇਹ ਹਾਦਸਾ ਵਾਪਰ ਗਿਆ। ਬੱਚੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿੱਥੇ ਤਿੰਨ ਹਫ਼ਤੇ ਬਾਅਦ ਬੱਚੇ ਦੀ ਮੌਤ ਹੋ ਗਈ।

ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਬੱਚੇ ਦੀ ਮਾਂ ਬੱਚੇ ਨਾਲ ਸੋਫੇ ਤੇ ਸੌਂ ਰਹੀ ਸੀ ਅਤੇ ਉਸ ਦਾ ਪਿਤਾ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਜਦੋਂ ਉਸ ਘਰ ਆ ਕੇ ਵੇਖਿਆ ਤਾਂ ਬੱਚਾ ਖੂਨ ਨਾਲ ਲੱਥ-ਪੱਥ ਸੀ ਤੇ ਰੋ ਰਿਹਾ ਸੀ। ਜਿਸ ਤੋਂ ਬਾਅਦ ਪਿਤਾ ਵੱਲੋਂ ਐਮਰਜੰਸੀ ਕਾਲ ਕਰਕੇ ਤੁਰੰਤ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਦਸੰਬਰ 2018 ਦੀ ਦੱਸੀ ਗਈ ਹੈ। ਜਿਸ ਮਾਮਲੇ ਦੀ ਸੁਣਵਾਈ ਹੁਣ ਅਦਾਲਤ ਵਿੱਚ ਹੋਈ ਹੈ।