ਇਸ ਸ਼ਖ਼ਸ ਨੂੰ ਇਸ ਤਰਾਂ ਦਿੱਤੀ ਗਈ ਇੱਛਾ ਮੌਤ – ਬਣਿਆ ਪਹਿਲਾ ਨਾਗਰਿਕ ਆਪਣੀ ਮਰਜੀ ਨਾਲ ਮਰਨ ਵਾਲਾ

ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿਚ ਜਿਥੇ ਬਹੁਤ ਸਾਰੇ ਲੋਕਾਂ ਦੀ ਜਾਨ ਕਰੋਨਾ ਦੇ ਕਾਰਨ ਜਾ ਰਹੀ ਹੈ। ਸਭ ਦੇਸ਼ਾ ਵੱਲੋ ਆਪਣੇ ਨਾਗਰਿਕਾਂ ਦੀ ਜਾਨ ਨੂੰ ਸੁਰੱਖਿਅਤ ਕਰਨ ਵਾਸਤੇ ਜਿਥੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਜੋਰ ਦਿੱਤਾ ਜਾ ਰਿਹਾ ਹੈ ਲੋਕਾਂ ਦੀ ਜਿੰਦਗੀ ਨੂੰ ਸੁਰੱਖਿਅਤ ਕੀਤਾ ਜਾ ਸਕੇ। ਪਰ ਕਈ ਦੇਸ਼ਾਂ ਵਿਚ ਹੁਣ ਅਜਿਹੇ ਕਾਨੂੰਨ ਵੀ ਬਣਾਏ ਜਾਂਦੇ ਹਨ ਜਿਥੇ ਕਾਫੀ ਲੰਮੇ ਸਮੇਂ ਤੋਂ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਹੇ ਸਨ। ਜਿਨ੍ਹਾਂ ਵੱਲੋਂ ਅਜਿਹੇ ਲੋਕਾਂ ਨੂੰ ਮੌਤ ਦਿਤੇ ਜਾਣ ਦਾ ਕਾਨੂੰਨ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਜਾਂਦੀ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੇ ਕਾਨੂੰਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਲਾਇਲਾਜ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋਣਾ ਪੈਂਦਾ ਹੈ। ਹੁਣ ਇਥੇ ਇਸ ਨੂੰ ਇਸ ਤਰ੍ਹਾਂ ਉਸ ਦੀ ਇੱਛਾ ਦੇ ਅਨੁਸਾਰ ਮੌਤ ਦਿੱਤੀ ਗਈ ਹੈ ਅਤੇ ਆਪਣੀ ਇੱਛਾ ਦੇ ਅਨੁਸਾਰ ਮਰਨ ਵਾਲਾ ਪਹਿਲਾ ਨਾਗਰਿਕ ਬਣ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੋਲੰਬੀਆ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਵੱਲੋਂ ਇੰਜੈਕਸ਼ਨ ਦੇ ਸਹਾਰੇ ਦਰਦ-ਰਹਿਤ ਮੌਤ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਾਪਤ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਜਿਥੇ ਇਸ ਦੇਸ਼ ਦਾ ਰਹਿਣ ਵਾਲਾ ਵਿਕਟਰ ਐਸਕੋਬਾਰ ਨਾਮ ਦਾ ਇਹ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਇਕ ਦੁਰਲੱਭ ਅਤੇ ਦਰਦਨਾਕ ਲਾ-ਇਲਾਜ਼ ਬਿਮਾਰੀ ਦੀ ਚਪੇਟ ਵਿਚ ਆਇਆ ਹੋਇਆ ਸੀ। ਜਿਸ ਵੱਲੋਂ ਆਪਣੀ ਇੱਛਾ ਅਨੁਸਾਰ ਮੌਤ ਹਾਸਲ ਕੀਤੀ ਗਈ ਹੈ। ਅਤੇ ਉਹ ਸ਼ੁਕਰਵਾਰ ਨੂੰ ਹਮੇਸ਼ਾ-ਹਮੇਸ਼ਾ ਲਈ ਸਕੂਨ ਦੀ ਨੀਂਦੇ ਸੌਂ ਗਿਆ ਹੈ। ਆਪਣੀ ਇੱਛਾ ਅਨੁਸਾਰ ਮੌਤ ਪ੍ਰਾਪਤ ਕਰਨ ਵਾਲਾ ਵਿਕਟਰ ਐਸਕੋਬਾਰ ਕੋਲੰਬੀਆ ਦਾ ਪਹਿਲਾ ਵਿਅਕਤੀ ਬਣ ਗਿਆ ਹੈ।

ਉਸ ਵੱਲੋਂ ਇਸੇ ਹਫਤੇ ਦੱਸਿਆ ਗਿਆ ਸੀ ਕਿ ਉਸ ਨੂੰ ਪਹਿਲਾਂ ਉਸ ਨੂੰ ਬੇਹੋਸ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇੰਜੈਕਸ਼ਨ ਦੇ ਜ਼ਰੀਏ ਉਸ ਨੂੰ ਸ਼ਾਂਤੀਪੂਰਨ ਮੌਤ ਮਿਲ ਜਾਵੇਗੀ। ਇਸ ਪ੍ਰਕਿਰਿਆ ਨੂੰ ਸ਼ੁੱਕਰਵਾਰ ਨੂੰ ਪੂਰਾ ਕੀਤਾ ਗਿਆ ਹੈ। ਜਿੱਥੇ ਉਸ ਵੱਲੋਂ ਇੱਛਾ ਦੇ ਅਨੁਸਾਰ ਮੌਤ ਲੈਣ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਗਈ ਸੀ ਅਤੇ ਇਕ ਅਦਾਲਤ ਨੇ ਜੁਲਾਈ ਵਿੱਚ ਫੈਸਲਾ ਦਿੰਦੇ ਹੋਏ ਨਿਯਮਾਂ ਵਿਚ ਕੁਝ ਬਦਲਾਅ ਕੀਤਾ ਸੀ ਅਤੇ ਇਸ ਦੀ ਇਜਾਜ਼ਤ ਦੇ ਦਿੱਤੀ ਸੀ।

ਉਥੇ ਹੀ ਕੁਝ ਧਾਰਮਿਕ ਸੰਸਥਾਵਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਦੱਸੇ ਅਨੁਸਾਰ ਇਸ ਵਿਅਕਤੀ ਨੂੰ 2008 ਵਿਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਉਸ ਨੂੰ ਦੋ ਅਟੈਕ ਹੋਣ ਕਾਰਨ ਉਸ ਦਾ ਅੱਧਾ ਸਰੀਰ ਦਾ ਹਿੱਸਾ ਕੰਮ ਕਰਨਾ ਬੰਦ ਕਰ ਚੁੱਕਾ ਸੀ, ਉਸ ਨੂੰ ਸਾਹ ਲੈਣ ਵਿੱਚ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ,ਤੇ ਉਹ ਕਈ ਬੀਮਾਰੀਆਂ ਨਾਲ ਜਕੜਿਆ ਹੋਇਆ ਸੀ।