ਮੁੰਡਿਆਂ ਨੇ ਘਰ ਦੇ ਅੰਦਰ ਹੀ ਲਗਾ ਲਿਆ ਅਜਿਹਾ ਜੁਗਾੜ ਮਾਲੋ ਮਾਲ ਹੋਣ ਦਾ – ਪੁਲਸ ਨੇ 7 ਜਾਣਿਆ ਨੂੰ ਕੀਤਾ ਗਿਰਫ਼ਤਾਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਲੋਕਾਂ ਵੱਲੋਂ ਬਹੁਤ ਹੀ ਜਲਦ ਅਮੀਰ ਬਣਨ ਲਈ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਰਸਤੇ ਅਪਣਾਏ ਜਾਂਦੇ ਹਨ। ਜਿਸ ਜ਼ਰੀਏ ਉਹ ਬਹੁਤ ਜ਼ਿਆਦਾ ਪੈਸਾ ਤਾ ਕਮਾ ਲੈਂਦੇ ਹਨ ਪਰ ਆਖਰ ਇੱਕ ਦਿਨ ਪੁਲਿਸ ਦੇ ਸ਼ਿਕੰਜੇ ਵਿੱਚ ਆ ਜਾਂਦੇ ਹਨ। ਅਜਿਹੇ ਲੋਕ ਅਮੀਰ ਬਣਨ ਦੀ ਚਾਹਤ ਵਿੱਚ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਉਹ ਖੁਦ ਹੀ ਆਪਣੇ ਬਣਾਏ ਹੋਏ ਜਾਲ ਵਿੱਚ ਫਸ ਜਾਂਦੇ ਹਨ। ਜਿੱਥੇ ਅੱਜ ਬਹੁਤ ਸਾਰੇ ਬੇਰੁਜ਼ਗਾਰ ਲੋਕਾਂ ਵੱਲੋ ਲੁੱਟ-ਖੋਹ ਚੋਰੀ ਠੱਗੀ ਅਤੇ ਡਾਕਿਆਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੇ ਪੈਸਿਆਂ ਨੂੰ ਲੁੱਟ ਲਿਆ ਜਾਂਦਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਪੈਸੇ ਨੂੰ ਵਧਾਉਣ ਦੇ ਤਰੀਕੇ ਇਸ ਤਰਾ ਬਣਾਏ ਜਾਂਦੇ ਹਨ ਇਹ ਲੋਕ ਸੁਣ ਕੇ ਹੈਰਾਨ ਰਹਿ ਜਾਂਦੇ ਹਨ।

ਹੁਣ ਮੁੰਡਿਆ ਨੇ ਇੱਥੇ ਘਰ ਅੰਦਰ ਹੀ ਲਗਾ ਲਿਆ ਅਜਿਹਾ ਜੁਗਾੜ ਜਿਸ ਨਾਲ ਮਾਲਾਮਾਲ ਹੋ ਗਏ, ਪੁਲਸ ਵੱਲੋਂ 7 ਲੋਕਾਂ ਨੂੰ ਕੀਤਾ ਗ੍ਰਿਫਤਾਰ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗਾਜੀਆਬਾਦ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਲੋਕਾਂ ਵੱਲੋਂ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਇਹ ਕੰਮ ਏਨਾ ਸਫਾਈ ਨਾਲ ਕੀਤਾ ਜਾਂਦਾ ਸੀ ਜੋ ਕਾਰਪੋਰੇਟ ਨੂੰ ਵੀ ਮਾਰ ਦਿੰਦੇ ਸਨ। ਜਿਨ੍ਹਾਂ ਵੱਲੋਂ ਉਸ ਇੰਡੀਅਨ ਕਰੰਸੀ ਵਾਲੀ ਪ੍ਰੈਸ ਨੂੰ ਵੀ ਫੇਲ ਕੀਤਾ ਗਿਆ ਜਿਸ ਵੱਲੋਂ ਇੰਡੀਅਨ ਕਰੰਸੀ ਛਾਪੀ ਜਾਂਦੀ ਹੈ।

ਇਨ੍ਹਾਂ ਲੋਕਾਂ ਵੱਲੋਂ ਜਾਅਲੀ ਨੋਟ ਏਨੀ ਸਫਾਈ ਨਾਲ ਬਣਾਏ ਜਾਂਦੇ ਸਨ ਕਿ ਕੋਈ ਵੀ ਇਨ੍ਹਾਂ ਨੂੰ ਦੇਖ ਕੇ ਧੋਖਾ ਖਾ ਸਕਦਾ ਸੀ ਕਿਉਂਕਿ ਇਹ ਨਕਲੀ ਨੋਟ ਬਿਲਕੁਲ ਅਸਲੀ ਨੋਟ ਵਾਂਗ ਦਿਖਾਈ ਦੇ ਰਹੇ ਸਨ। ਇਨ੍ਹਾਂ 7 ਦੋਸ਼ੀਆਂ ਵੱਲੋਂ 17 ਲੱਖ ਦੇ ਕਰੀਬ ਜਾਲੀ ਨੋਟ ਹੁਣ ਤੱਕ ਅੱਠ ਮਹੀਨਿਆਂ ਦੇ ਦੌਰਾਨ ਛਾਪੇ ਜਾ ਚੁੱਕੇ ਹਨ।

ਪੁਲਿਸ ਵੱਲੋਂ ਹੁਣ ਇਨ੍ਹਾਂ ਲੋਕਾਂ ਨੂੰ ਛਾਪਾਮਾਰੀ ਕਰਕੇ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਕਬਜ਼ੇ ਵਿਚੋਂ 6 ਲੱਖ 59 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਜੋ ਕਿ ਸਭ ਨਕਲੀ ਨੋਟ ਹਨ। ਇਨ੍ਹਾਂ ਵੱਲੋਂ ਜਿੱਥੇ ਇਹ ਕੰਮ ਬਿਲਕੁਲ ਕਾਰਪੋਰੇਟ ਢੰਗ ਨਾਲ ਕੀਤਾ ਜਾਂਦਾ ਸੀ ਉਥੇ ਹੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦਾ ਸੰਬੰਧ ਕਿਸੇ ਵਿਦੇਸ਼ੀ ਸੰਗਠਨ ਨਾਲ ਤਾਂ ਨਹੀਂ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਅਸਲੀ ਹਜ਼ਾਰ ਰੁਪਏ ਦੇ ਬਦਲੇ ਤਿੰਨ ਗੁਣਾ ਨਕਲੀ ਨੋਟ ਦਿਤੇ ਜਾਂਦੇ ਸਨ।