ਆਈ ਤਾਜ਼ਾ ਵੱਡੀ ਖਬਰ
ਅਮਰੀਕਾ ਵਿੱਚ ਜਿਥੇ ਪਹਿਲਾਂ ਹੀ ਕਰੋਨਾ ਦਾ ਸਭ ਤੋਂ ਵੱਧ ਕਹਿਰ ਵਰਸਿਆ ਹੈ। ਉਥੇ ਹੀ ਲੋਕਾਂ ਵੱਲੋਂ ਇਸ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਨਵੇਂ ਸਾਲ ਦੇ ਮੌਕੇ ਤੇ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਦੀ ਉਮੀਦ ਕੀਤੀ ਜਾ ਰਹੀ। ਉਥੇ ਹੀ ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਨਵੇਂ ਸਾਲ ਦੇ ਮੌਕੇ ਤੇ ਲੱਗੀ ਭਿਆਨਕ ਅੱਗ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ। ਇਨ੍ਹਾਂ ਕੁਦਰਤੀ ਆਫਤਾਂ ਦਾ ਸਿਲਸਿਲਾ ਜਿੱਥੇ ਅਜੇ ਤੱਕ ਜਾਰੀ ਹੈ। ਉਥੇ ਹੀ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ , ਜੋ ਫਿਰ ਤੋਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਅਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੰਦੀਆਂ ਹਨ।
ਹੁਣ ਅਮਰੀਕਾ ਵਿੱਚ ਕਹਿਰ ਵਾਪਰਿਆ ਹੈ ਜਿਥੇ ਲਾਸ਼ਾਂ ਦਾ ਢੇਰ ਲੱਗ ਗਿਆ ਹੈ ਜਿੱਥੇ ਏਨੀਆਂ ਜਿਆਦਾ ਮੌਤਾਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਮਰੀਕਾ ਤੋਂ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਭਿਆਨਕ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਅਮਰੀਕਾ ਦੇ ਪੂਰਬੀ ਸ਼ਹਿਰ ਫਿਲਾਡੇਲਫੀਆ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਤਿੰਨ ਮੰਜ਼ਿਲਾ ਘਰ ਨੂੰ ਲੱਗੀ ਅੱਗ ਦੇ ਕਾਰਨ 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਡਾਊਨਟਾਊਨ ਦੀ N23rd ਸਟਰੀਟ ਦੇ 800 ਬਲਾਕ ਦੇ ਬਣੇ ਹੋਏ ਤਿੰਨ ਮੰਜ਼ਿਲਾ ਘਰ ਵਿੱਚ ਵਾਪਰੀ ਹੈ।
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਦੀਆਂ ਗਡੀਆਂ ਮੌਕੇ ਤੇ ਪਹੁੰਚ ਕਰਕੇ ਇਸ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਸਮੇਂ ਤੱਕ ਇਸ ਅੱਗ ਕਾਰਨ 13 ਲੋਕਾਂ ਦੀ ਜਾਨ ਚਲੀ ਗਈ। ਦੂਜੀ ਮੰਜ਼ਿਲ ਉਪਰ ਫਸੇ ਹੋਏ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਦਸਿਆ ਗਿਆ ਹੈ ਕਿ ਇਸ ਹਾਦਸੇ ਦੀ ਲੋਕਾਂ ਨੂੰ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ ਕਿਉਂਕਿ ਇਮਾਰਤ ਵਿੱਚ ਲੱਗੇ ਹੋਏ 4 ਸਮੋਕ ਡਿਟੈਕਟਰ ਖਰਾਬ ਹੋਏ ਸਨ । ਜਿਸ ਕਾਰਨ ਇਨ੍ਹਾਂ ਜ਼ਿਆਦਾ ਨੁਕਸਾਨ ਹੋ ਗਿਆ ਹੈ। ਇਸ ਇਮਾਰਤ ਵਿਚ ਦੋ ਪਰਿਵਾਰਾਂ ਦੇ 26 ਲੋਕ ਰਹਿੰਦੇ ਸਨ। ਉੱਥੇ ਅਜੇ ਵੀ ਬਚਾਅ ਦਲ ਦੇ ਕਰਮਚਾਰੀ ਜਲੀ ਹੋਈ ਇਮਾਰਤ ਵਿੱਚ ਬਚੇ ਹੋਏ ਲੋਕਾਂ ਦੀ ਭਾਲ ਕਰ ਰਹੇ ਹਨ। ਉੱਥੇ ਹੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇੰਨੀ ਵੱਡੀ ਘਟਨਾ ਕਿਸ ਤਰ੍ਹਾਂ ਵਾਪਰ ਗਈ।
Previous Postਵਾਪਰਿਆ ਭਿਆਨਕ ਅਗਨੀ ਕਾਂਡ 58 ਦੁਕਾਨਾਂ ਸੜ ਕੇ ਹੋਈਆਂ ਸਵਾਹ ਮਚਿਆ ਹੜਕੰਪ ,ਕਰੋੜਾਂ ਦਾ ਹੋਇਆ ਨੁਕਸਾਨ
Next Postਰਾਤ ਦੇ ਹਨੇਰੇ ਚ ਪੰਜਾਬ ਚ ਇਥੇ ਵਾਪਰਿਆ ਅਜਿਹਾ ਕਾਂਡ ਇਲਾਕੇ ਚ ਪਈ ਦਹਿਸ਼ਤ – ਤਾਜਾ ਵੱਡੀ ਖਬਰ