ਮਸ਼ਹੂਰ ਐਕਟਰਨੀ ਕੰਗਨਾ ਰਣੌਤ ਨੇ ਪੰਜਾਬ ਬਾਰੇ ਦਿੱਤਾ ਅਜਿਹਾ ਵਿਵਾਦਿਤ ਬਿਆਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਬਹੁਤ ਸਾਰੇ ਪੰਜਾਬ ਦੇ ਗਾਇਕਾ ਅਤੇ ਅਦਾਕਾਰਾ ਵੱਲੋਂ ਇਸ ਕਿਸਾਨੀ ਸੰਘਰਸ਼ ਵਿੱਚ ਅੱਗੇ ਆ ਕੇ ਸਮਰਥਨ ਦਿੱਤਾ ਗਿਆ ਸੀ। ਉਥੇ ਹੀ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਵੱਲੋਂ ਜਿਥੇ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵਿਵਾਦਪੂਰਨ ਬਿਆਨ ਦਿੱਤੇ ਗਏ ਉਥੇ ਹੀ ਇਹ ਵੀ ਆਖਿਆ ਗਿਆ ਸੀ ਕਿ ਇਥੇ ਔਰਤਾਂ ਨੂੰ ਦਿਹਾੜੀ ਤੇ ਲਿਆਉਣ ਲਈ ਸੌ ਸੌ ਰੁਪਏ ਦਿੱਤੇ ਜਾਂਦੇ ਹਨ। ਅਤੇ ਉਥੋਂ ਹੀ ਇਹ ਵੀ ਆਖਿਆ ਗਿਆ ਸੀ ਕਿ ਜੋ ਸਰਹੱਦਾਂ ਉਪਰ ਬੈਠੇ ਹਨ ਉਹ ਸਾਰੇ ਅੱਤਵਾਦੀ ਹਨ ਉਹ ਕਿਸਾਨ ਨਹੀਂ ਹਨ। ਉਸ ਦੇ ਇਸ ਤਰ੍ਹਾਂ ਦੇ ਵਿਵਾਦਪੂਰਨ ਬਿਆਨਾਂ ਦੇ ਕਾਰਨ ਹੀ ਉਸ ਨੂੰ ਪੰਜਾਬ ਵਿੱਚ ਆਉਣ ਤੇ ਵੀ ਕਿਸਾਨਾਂ ਵੱਲੋਂ ਉਸ ਦਾ ਰਸਤਾ ਰੋਕਿਆ ਗਿਆ ਸੀ ਅਤੇ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਜਿਥੇ ਉਸ ਵੱਲੋਂ ਮਾਫੀ ਮੰਗੀ ਜਾਣ ਤੋਂ ਬਾਅਦ ਉਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ।

ਹੁਣ ਫਿਰ ਤੋਂ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਵੱਲੋਂ ਪੰਜਾਬ ਬਾਰੇ ਅਜਿਹਾ ਵਿਵਾਦਤ ਬਿਆਨ ਦਿੱਤਾ ਗਿਆ ਹੈ, ਜਿਸ ਦੀ ਫਿਰ ਚਾਰੇ ਪਾਸੇ ਚਰਚਾ ਹੋ ਰਹੀ ਹੈ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਫਿਰੋਜ਼ਪੁਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਉੱਥੇ ਹੀ ਭਾਰੀ ਬਰਸਾਤ ਹੋਣ ਦੇ ਕਾਰਨ ਜਿੱਥੇ ਉਹ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਗਏ ਅਤੇ ਸ਼ਹੀਦਾਂ ਨੂੰ ਫੁੱਲ ਅਰਪਿਤ ਕੀਤੇ ਅਤੇ ਉਥੋਂ ਹੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਵਾਪਸ ਦਿੱਲੀ ਪਰਤ ਗਏ। ਜਿਸ ਦਾ ਕਾਰਨ ਉਨ੍ਹਾਂ ਵੱਲੋਂ ਪੰਜਾਬ ਵਿੱਚ ਉਨ੍ਹਾਂ ਦੀ ਢਿੱਲੀ ਸੁਰੱਖਿਆ ਦੱਸਿਆ ਗਿਆ।

ਉੱਥੇ ਹੀ ਹੁਣ ਅਦਾਕਾਰਾ ਕੰਗਨਾ ਰਣੌਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਖ ਪੂਰਦਿਆ ਹੋਇਆ ਬਿਆਨ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਇੰਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਕੱਲ ਜੋ ਪ੍ਰਧਾਨ ਮੰਤਰੀ ਨਾਲ ਹੋਇਆ ਹੈ ਉਸ ਸ਼ਰਮਨਾਕ ਹੈ। ਉਨ੍ਹਾਂ ਦਾ ਰਸਤਾ ਰੋਕਣਾ ਉਨ੍ਹਾਂ ਤੇ ਹਮਲਾ ਹੋਣਾ ਹੈ ਜੋ ਕਿ ਹਰ ਭਾਰਤੀ ਤੇ ਹਮਲਾ ਹੋਣ ਦੇ ਬਰਾਬਰ ਹੈ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬੀਆਂ ਤੇ ਅਜਿਹਾ ਨਿਸ਼ਾਨਾ ਸਾਧਿਆ ਗਿਆ ਹੈ ਕਿ ਫਿਰ ਤੋਂ ਉਨ੍ਹਾਂ ਨੂੰ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਿਸ ਵਿੱਚ ਉਸਨੇ ਆਖਿਆ ਹੈ ਕਿ ਪੰਜਾਬ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ ਜਿਸ ਨੂੰ ਹੁਣੇ ਰੋਕਣਾ ਹੋਵੇਗਾ ਨਹੀਂ ਤਾਂ ਦੇਸ਼ ਨੂੰ ਵੱਡਾ ਘਾਟਾ ਪਵੇਗਾ। ਉਸ ਦੇ ਇਸ ਬਿਆਨ ਨੂੰ ਲੈ ਕੇ ਪੰਜਾਬੀਆਂ ਵਿੱਚ ਫਿਰ ਤੋਂ ਉਸ ਪ੍ਰਤੀ ਗੁੱਸਾ ਵੇਖਿਆ ਜਾ ਰਿਹਾ ਹੈ।