ਆਈ ਤਾਜਾ ਵੱਡੀ ਖਬਰ
ਹਰ ਦੇਸ਼ ਦੇ ਵਿੱਚ ਬੈਂਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਜੋ ਲੋਕ ਆਪਣੀ ਜਮ੍ਹਾਂ ਪੂੰਜੀ ਨੂੰ ਇਨ੍ਹਾਂ ਬੈਂਕਾਂ ਵਿਚ ਸੁਰੱਖਿਅਤ ਰੱਖਣ ਅਤੇ ਮੁਸ਼ਕਿਲ ਦੇ ਦੌਰ ਵਿਚ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਰੋਨਾ ਦੇ ਕਾਰਨ ਕਾਰੋਬਾਰ ਠੱਪ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਆਪਣੀ ਜਮ੍ਹਾਂ ਪੂੰਜੀ ਦਾ ਇਸਤੇਮਾਲ ਇਸ ਮੁਸ਼ਕਲ ਦੌਰ ਵਿਚ ਕੀਤਾ ਗਿਆ ਸੀ। ਜਿੱਥੇ ਬੈਂਕਾਂ ਵੱਲੋਂ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਉੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਯੋਜਨਾਵਾਂ ਦਾ ਫ਼ਾਇਦਾ ਵੀ ਦਿੱਤਾ ਜਾਂਦਾ ਹੈ। ਜਿਸ ਸਦਕਾਂ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਜਿਸ ਵਿੱਚ ਬੈਂਕਾਂ ਵੱਲੋਂ ਸਮੇਂ ਸਮੇਂ ਤੇ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ।
ਕੁਝ ਯੋਜਨਾਵਾਂ ਜਿਥੇ ਗਾਹਕਾਂ ਦੇ ਹਿੱਤਾਂ ਵਿੱਚ ਹੁੰਦੀਆਂ ਹਨ ਉਥੇ ਹੀ ਕੁਝ ਯੋਜਨਾਵਾਂ ਦਾ ਜਿੱਥੇ ਬੈਂਕਾਂ ਨੂੰ ਲਾਭ ਹੁੰਦਾ ਹੈ ਉਥੇ ਹੀ ਗਾਹਕਾਂ ਨੂੰ ਨੁਕਸਾਨ ਹੁੰਦਾ ਹੈ। ਹੁਣ ਇੰਡੀਆ ਵਿੱਚ ਐਸ ਬੀ ਆਈ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਸਰਬ ਉੱਚ ਬੈਂਕ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਿੱਥੇ ਕੁਝ ਨਿਯਮਾਂ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਕੁਝ ਖਰਚਿਆਂ ਨੂੰ ਵਧਾ ਦਿੱਤਾ ਗਿਆ ਹੈ। ਜਿਸ ਵੱਲੋਂ ਪਹਿਲਾਂ ATM ਤੋਂ ਪੈਸੇ ਕਢਵਾਉਣ ਦੇ ਸਮੇਂ ਖਰਚੇ ਨੂੰ 1 ਜਨਵਰੀ ਤੋਂ ਵਧਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਹੀ 1 ਫਰਵਰੀ ਤੋਂ ਗਾਹਕਾਂ ਨੂੰ ਫਿਰ ਤੋਂ ਐਸ ਬੀ ਆਈ ਬੈਂਕ ਵੱਲੋਂ ਇਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਹੋਰ ਚਾਰਜ ਵਧਾਏ ਜਾ ਰਹੇ ਹਨ। ਜਿੱਥੇ ਹੁਣ ਤੁਰੰਤ ਮੋਬਾਇਲ ਸੇਵਾ ਭੁਗਤਾਨ ਕਹੀ ਜਾਣ ਵਾਲੀ ਸੁਵਿਧਾ IMPS ਵਿੱਚ ਪੈਸਿਆਂ ਦਾ ਲੈਣ ਦੇਣ ਕਰਨ ਲਈ ਰਕਮ ਦੀ ਸੀਮਾ ਦੋ ਲੱਖ ਤੋਂ ਵਧਾ ਦਿੱਤੀ ਗਈ ਹੈ ਜਿਸ ਨੂੰ ਹੁਣ ਪੰਜ ਲੱਖ ਕਰ ਦਿੱਤਾ ਗਿਆ ਹੈ।
ਜਿਸ ਉਪਰ ਹੁਣ ਬੈਂਕ ਵੱਲੋਂ 20 ਰੁਪਏ ਫੀਸ ਲੱਗੇਗੀ ਅਤੇ ਇਸ ਤੋਂ ਇਲਾਵਾ ਜੀਐਸਟੀ ਵੀ ਵੱਖਰੇ ਤੌਰ ਉਪਰ ਲਗਾਇਆ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਜਿਥੇ ਅਕਤੂਬਰ 2021 ਤੋਂ ਰਕਮ ਦੇ ਵਾਧੇ ਦਾ ਐਲਾਨ ਕਰ ਚੁੱਕੀ ਹੈ। ਪੈਸੇ ਦਾ ਭੁਗਤਾਨ ਕਰਨ ਵਾਲੀ ਇਹ ਸੁਵਿਧਾ ਜਿਥੇ ਛੁੱਟੀਆਂ ਦੇ ਸਮੇ ਅਤੇ ਐਤਵਾਰ ਨੂੰ ਵੀ 24 ਘੰਟੇ ਇਸ ਸੁਵਿਧਾ ਦਾ ਫਾਇਦਾ ਲਿਆ ਜਾ ਸਕਦਾ ਹੈ।
Previous Postਦਿੱਲੀ ਤੋਂ ਆ ਰਹੀ ਵੱਡੀ ਖਬਰ – ਕੱਲ੍ਹ ਦੀ ਪੰਜਾਬ ਰੈਲੀ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ PM ਮੋਦੀ
Next Postਗਾਇਕ ਦੀਪ ਢਿਲੋਂ ਤੇ ਜੈਸਮੀਨ ਜੱਸੀ ਨੂੰ ਰੱਬ ਨੇ ਦਿੱਤੀ ਅਨਮੋਲ ਦਾਤ, ਪ੍ਰਸੰਸਕ ਦੇ ਰਹੇ ਵਧਾਈਆਂ