ਮੋਦੀ ਸਰਕਾਰ ਨੌਕਰੀ ਕਰਨ ਵਾਲੇ ਮੁਲਾਜਮਾਂ ਲਈ ਕਰਨ ਜਾ ਰਹੀ ਇਹ ਵੱਡਾ ਕੰਮ – ਲਗਣ ਗੀਆਂ ਮੌਜਾਂ

ਆਈ ਤਾਜਾ ਵੱਡੀ ਖਬਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ’ਚ ਪੰਜ ਜਨਵਰੀ ਦਾ ਦੌਰਾ ਹੈ । ਜਿਸ ਨੂੰ ਲੈ ਕੇ ਹੁਣ ਤੋਂ ਹੀ ਪੰਜਾਬ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ । ਜਿਸ ਨੂੰ ਲੈ ਕੇ ਅਜਿਹੇ ਬਹੁਤ ਸਾਰੇ ਕਿਆਸ ਲਗਾਏ ਜਾ ਰਹੇ ਹਨ, ਕਿ ਦੇਸ਼ ਦੇ ਪ੍ਰਧਾਨਮੰਤਰੀ ਪੰਜਾਬ ਦੌਰੇ ਤੇ ਕੋਈ ਵੱਡਾ ਐਲਾਨ ਪੰਜਾਬੀਅਤ ਲਈ ਕਰ ਸਕਦੇ ਹਨ । ਇਸ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ । ਦਰਅਸਲ ਕੇਂਦਰ ਸਰਕਾਰ ਨੇ ਇਕੱਤੀ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਜਲਦ ਹੀ ਨਵਾਂ ਸਾਲ ਦਾ ਤੋਹਫਾ ਦੇਣ ਸਬੰਧੀ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਕੇਂਦਰ ਇਸ ਮਹੀਨੇ ਮਹਿੰਗਾਈ ਭੱਤੇ ਦਾ ਏਰੀਅਰ ਦਾ ਭੁਗਤਾਨ ਕਰ ਸਕਦੀ ਹੈ ।

ਸਰਕਾਰ ਪਿਛਲੇ ਅਠਾਰਾਂ ਮਹੀਨਿਆਂ ਦੇ ਅੱਡ ਕੇ ਡੀ ਏ ਏਰੀਆ ਦਾ ਇਕੱਠਾ ਭੁਗਤਾਨ ਕਰਨ ਦੀ ਤਿਆਰੀ ਵਿੱਚ ਹੈ । ਜਿਸ ਨੂੰ ਲੈ ਕੇ ਅਜਿਹੇ ਕਿਆਸ ਲਗਾਏ ਜਾ ਰਹੇ ਹੈ ਕਿ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਦੇ ਮੁਲਾਜ਼ਮਾਂ ਨੂੰ ਇੱਕ ਵਾਰ ਦੋ ਲੱਖ ਰੁਪਏ ਤੋਂ ਵੱਧ ਮੋਟੀ ਰਕਮ ਦਾ ਹੱੱਥ ਲੱਗ ਸਕਦਾ ਹੈ । ਦਰਅਸਲ ਦੇਸ਼ ਦੇ ਵਿੱਚ ਆਈ ਕੋਰੋਨਾ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਹਾਲਾਤਾਂ ਦੇ ਚੱਲਦੇ ਡੀਏ ਦਾ ਭੁਗਤਾਨ 18 ਮਹੀਨੇ ਤੋਂ ਪੈਂਡਿੰਗ ਹੈ।

ਇਸ ਸਬੰਧੀ ਅਗਲੀ ਸੈਂਟ੍ਰਲ ਕੈਬਨਿਟ ਦੀ ਬੈਠਕ ਚ ਅਹਿਮ ਫ਼ੈਸਲਾ ਲਿਆ ਜਾ ਸਕਦਾ ਹੈ ਤੇ ਇਸ ਬੈਠਕ ‘ਚ ਡੀਏ ਅਤੇ ਡੀਆਰ ਨੂੰ ਵਧਾਉਣ ਦਾ ਫੈਸਲਾ ਵੀ ਹੋ ਸਕਦਾ ਹੈ। ਗੌਰਤਲਬ ਹੈ ਕਿ ਮਹਿੰਗਾਈ ਨੂੰ ਬੇਅਸਰ ਕਰਨ ਲਈ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਾਲ ਵਿਚ ਦੋ ਵਾਰ ਡੀਏ-ਡੀਆਰ ਦੇ ਵਾਧੇ ਦਾ ਫਾਇਦਾ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਲੋਂ ਸਮੇਂ ਸਮੇਂ ਤੇ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਨੇ, ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਦੇ ਲਈ ਇਕ ਵੱਡਾ ਐਲਾਨ ਕਰ ਸਕਦੀ ਹੈ ।ਜਿਸ ਨੂੰ ਲੈ ਕੇ ਜਲਦ ਹੀ ਕੈਬਨਿਟ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ ।