ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਦੇ ਬਾਰੇ ਚ ਸਾਹਮਣੇ ਆਈ ਵੱਡੀ ਖਬਰ – ਹੋਇਆ ਇਹ ਖੁਲਾਸਾ

ਆਈ ਤਾਜਾ ਵੱਡੀ ਖਬਰ 

ਜਿੱਥੇ ਇਸ ਵਰ੍ਹੇ ਦੀ ਸ਼ੁਰੂਆਤ ਤੇ ਲੋਕਾਂ ਵੱਲੋਂ ਦੁਆ ਕੀਤੀ ਗਈ ਕਿ ਇਹ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ। ਉੱਥੇ ਹੀ ਬੀਤੇ 2 ਸਾਲਾਂ ਦੌਰਾਨ ਬਹੁਤ ਸਾਰੇ ਹਾਦਸੇ ਸਾਹਮਣੇ ਆਏ ਹਨ ਜਿਸ ਵਿੱਚ ਅਜਿਹੀਆਂ ਸਖਸੀਅਤਾਂ ਨੂੰ ਅਸੀਂ ਗੁਆ ਲਿਆ ਹੈ ,ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਉਨ੍ਹਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ। ਜਿੱਥੇ ਕਰੋਨਾ ਦੀ ਚਪੇਟ ਵਿੱਚ ਹੋਣ ਕਾਰਨ ਬਹੁਤ ਸਾਰੀਆਂ ਸਖ਼ਸ਼ੀਅਤਾਂ ਸੰਸਾਰ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਉੱਥੇ ਹੀ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਕਾਰਨ ਵੀ ਕਈ ਸਖਸ਼ੀਅਤਾਂ ਇਸ ਸੰਸਾਰ ਤੋਂ ਚਲੇ ਗਈਆਂ ਹਨ। ਬੀਤੇ ਵਰ੍ਹੇ ਵਿੱਚ ਜਿੱਥੇ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕ ਇਨ੍ਹਾਂ ਹਵਾਈ ਹਾਦਸਿਆਂ ਦਾ ਸ਼ਿਕਾਰ ਹੋ ਗਏ ਹਨ ਜਿਨ੍ਹਾਂ ਬਾਰੇ ਸੋਚਿਆ ਨਹੀਂ ਗਿਆ ਸੀ।

ਹੁਣ ਬਿਪਨ ਰਾਵਤ ਦੇ ਹੈਲੀਕਾਪਟਰ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਅਤੇ ਇਹ ਖੁਲਾਸਾ ਹੋਇਆ ਹੈ। ਦਿਸੰਬਰ ਦੇ ਵਿਚ ਜਿੱਥੇ ਸੀ ਡੀ ਐਸ ਜਰਨਲ ਬਿਪਿਨ ਰਾਵਤ ਅਤੇ ਉਨ੍ਹਾਂ ਦੇ ਨਾਲ ਸ਼ਾਮਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਅਧਿਕਾਰੀ ਇਕ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਕਾਰਨ ਇਸ ਹਵਾਈ ਜਹਾਜ਼ ਵਿਚ ਸਫ਼ਰ ਕਰ ਰਹੇ 14 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਇਸ ਹਵਾਈ ਹਾਦਸੇ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਵੀ ਸਾਹਮਣੇ ਆ ਰਹੇ ਸਨ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨ ਵਾਸਤੇ ਕੋਰਟ ਆਫ ਇਨਕੁਆਰੀ ਦਾ ਗਠਨ ਕੀਤਾ ਗਿਆ ਸੀ।

ਜਿਸ ਵੱਲੋਂ ਇਸ ਹਵਾਈ ਹਾਦਸੇ ਦੇ ਮਾਮਲੇ ਦੀ ਪੂਰੀ ਤਰਾਂ ਜਾਂਚ ਕੀਤੀ ਗਈ ਹੈ। ਇਸ ਹਵਾਈ ਹਾਦਸੇ ਦਾ ਕਾਰਨ ਖਰਾਬ ਮੌਸਮ ਮੰਨਿਆ ਗਿਆ ਹੈ ਜਿਸ ਕਾਰਨ ਇਹ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਜਿੱਥੇ ਹੁਣ ਇਸ ਰਿਪੋਰਟ ਨੂੰ ਲੀਗਲ ਵਿੰਗ ਕੋਲ ਭੇਜ ਦਿੱਤਾ ਗਿਆ ਹੈ ਉਥੇ ਹੀ ਇਸ ਤੋਂ ਬਾਅਦ ਇਹ ਰਿਪੋਰਟ ਏਅਰ ਫੋਰਸ ਚੀਫ ਨੂੰ ਸੌਂਪ ਦਿੱਤੀ ਜਾਵੇਗੀ।

ਜਿੱਥੇ ਇਹ ਇਨਕੁਆਰੀ ਲਗਭਗ ਪੂਰੀ ਹੋ ਗਈ ਹੈ ਉਥੇ ਹੀ ਇਸ ਦਾ ਖੁਲਾਸਾ ਵੀ ਕਰ ਦਿਤਾ ਗਿਆ ਹੈ, ਕਿ ਖਰਾਬ ਮੌਸਮ ਦੇ ਚੱਲਦੇ ਹੋਏ ਇਹ ਹਾਦਸਾ ਵਾਪਰਿਆ ਹੈ। ਉੱਥੇ ਹੀ ਇਸ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਗਿਆ ਹੈ ਕਿ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਕਮੀ ਸੀ। ਇਹ ਰਿਪੋਰਟ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਨੂੰ ਚਾਰ ਪੰਜ ਦਿਨਾਂ ਵਿੱਚ ਸੌਂਪੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।