ਓਮੀਕ੍ਰੋਨ ਦਾ ਕਰਕੇ ਸਕੂਲਾਂ ਨੂੰ ਫਿਰ ਬੰਦ ਕਰਨ ਦੀ ਹੋ ਗਈ ਏਥੇ ਤਿਆਰੀ CBSE ਸਕੂਲਾਂ ਦੀ ਵੱਧ ਗਈ ਚਿੰਤਾ

ਆਈ ਤਾਜਾ ਵੱਡੀ ਖਬਰ 

ਜਿਸ ਤਰ੍ਹਾਂ ਦੇਸ਼ ਵਿੱਚ ਲਗਾਤਾਰ ਕਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੌਨ ਦੇ ਮਾਮਲੇ ਵਧ ਰਹੇ ਹਨ, ਉਸ ਦੇ ਚੱਲਦੇ ਹੁਣ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਖਾਸੀਆਂ ਚਿੰਤਾ ‘ਚ ਦਿਖਾਈ ਦੇ ਰਹੀਆਂ ਹਨ । ਕੇਂਦਰ ਸਰਕਾਰ ਦੇ ਵੱਲੋਂ ਵੀ ਓਮੀਕ੍ਰੌਨ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ । ਇਸੇ ਵਿਚਕਾਰ ਓਮੀਕ੍ਰੌਨ ਦੇ ਵਧਦੇ ਮਾਮਲਿਆਂ ਨੂੰ ਵੇਖ ਕੇ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਹੇ ਹਨ ਕਿ ਮੁੜ ਤੋਂ ਸਕੂਲ ਬੰਦ ਹੋ ਜਾਣਗੇ ? ਜ਼ਿਕਰਯੋਗ ਹੈ ਕਿ ਹਾਲੇ ਦੇਸ਼ ਦੇ ਕਈ ਰਾਜਾਂ ਦੇ ਵਿੱਚ ਸਕੂਲ ਅਜੇ ਖੁੱਲ੍ਹੇ ਵੀ ਨਹੀਂ ਹਨ , ਕਿ ਹੁਣ ਸਕੂਲਾਂ ਉਹ ਦੁਬਾਰਾ ਬੰਦ ਕਰਨ ਦੀ ਨੌਬਤ ਆ ਰਹੀ ਹੈ ।

ਦਰਅਸਲ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਸਰਕਾਰ ਦੇ ਵੱਲੋਂ 31 ਦਸੰਬਰ ਤੋਂ 14 ਜਨਵਰੀ ਤਕ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਨੂੰ ਲੈ ਕੇ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਇੱਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਦੀ ਵਧਦੀ ਰਫਤਾਰ ਤੇ ਦੂਜੇ ਪਾਸੇ ਓਮੀਕ੍ਰੌਨ ਦੇ ਵਧ ਰਹੇ ਮਾਮਲਿਆਂ ਦੇ ਚੱਲਦੇ ਸਰਕਾਰ ਦੇ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ । ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਵਿੱਚ ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਸ ਦੇ ਚੱਲਦੇ ਹੁਣ ਤੱਕ ਬਹੁਤ ਸਾਰੇ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਸੂਬੇ ਦੇ ਹਾਲਾਤਾਂ ਅਨੁਸਾਰ ਪਾਬੰਦੀਆਂ ਲਗਾਈਆਂ ਗਈਆਂ ਹਨ ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਬੱਚਿਆਂ ਦੇ ਲਈ ਕਾਫੀ ਖਤਰਨਾਕ ਹੈ , ਜਿਸਦੇ ਚੱਲਦੇ ਉੱਤਰ ਪ੍ਰਦੇਸ਼ ਦੇ ਵਿੱਚ ਬੱਚਿਆਂ ਦੇ ਵਧੀਆਂ ਛੁੱਟੀਆਂ ਵਧਾਉਣ ਨੂੰ ਲੈ ਕੇ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਸੂਬੇ ਵਿਚ ਵੱਧਦੇ ਕਰੋਨਾ ਦੇ ਮਾਮਲਿਅਾਂ ਨੂੰ ਵੇਖਦੇ ਹੋਏ ਇਹ ਫ਼ੈਸਲੇ ਲਏ ਗਏ ਹਨ ।

ਜ਼ਿਕਰਯੋਗ ਹੈ ਕਿ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਚੱਲਦੇ ਹੁਣ ਸੀਬੀਐਸਈ ਦੀ ਹੋਣ ਵਾਲੀ ਪ੍ਰੀਖਿਆ ਵੀ ਕਾਫੀ ਪ੍ਰਭਾਵਤ ਹੋਵੇਗੀ । ਹਾਲਾਂਕਿ ਸੀਬੀਐਸ ਨੇ ਪਹਿਲਾਂ ਹੀ ਹੀ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਪ੍ਰੀਖਿਆ ਤੱਕ ਸਥਿਤੀ ਅਨੁਕੂਲ ਨਹੀਂ ਰਹਿੰਦੇ ਤਾਂ ਇਨ੍ਹਾਂ ਪ੍ਰੀਖਿਆਵਾਂ ਨੂੰ ਆਨਲਾਈਨ ਮੋੜ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ।