ਹਵਾ ਚ 35,000 ਫੁੱਟ ਦੀ ਉਚਾਈ ‘ਤੇ ਉੱਡ ਰਹੇ ਸਵਾਰੀਆਂ ਨਾਲ ਭਰੇ ਜਹਾਜ ਨਾਲ ਵਾਪਰ ਗਿਆ ਇਹ ਵੱਡਾ ਹਾਦਸਾ

ਆਈ ਤਾਜਾ ਵੱਡੀ ਖਬਰ 

ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵੱਖ ਵੱਖ ਸਾਧਨਾਂ ਅਤੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਅਤੇ ਸਮੇਂ ਦੀ ਬੱਚਤ ਕਰਨ ਲਈ ਲੋਕਾਂ ਵੱਲੋਂ ਹਵਾਈ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ। ਉਥੇ ਹੀ ਇਸ ਹਵਾਈ ਸਫ਼ਰ ਨੂੰ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਲਾ ਸ਼ਫਰ ਵੀ ਆਖਿਆ ਜਾਂਦਾ ਹੈ ਅਤੇ ਜਿਸ ਨੂੰ ਵਧੇਰੇ ਸੁਰੱਖਿਅਤ ਮੰਨਿਆ ਜਾਦਾ ਹੈ। ਜਿੱਥੇ ਲੋਕਾਂ ਵੱਲੋਂ ਕ੍ਰਿਸਮਿਸ ਦੇ ਮੌਕੇ ਤੇ ਖ਼ੁਸ਼ੀ ਖ਼ੁਸ਼ੀ ਹਵਾਈ ਸਫ਼ਰ ਕੀਤਾ ਗਿਆ ਅਤੇ ਆਪਣੀਆਂ ਛੁੱਟੀਆਂ ਦਾ ਆਨੰਦ ਮਾਣਿਆ ਗਿਆ। ਉਥੇ ਹੀ ਕਈ ਵਾਰ ਹਵਾਈ ਸਫ਼ਰ ਕਿਸੇ ਨਾ ਕਿਸੇ ਘਟਨਾ ਦੇ ਕਾਰਨ ਦੁੱਖਦਾਈ ਸਫਰ ਵੀ ਬਣ ਜਾਂਦਾ ਹੈ ਜਿਸ ਕਾਰਨ ਲੋਕਾਂ ਵਿਚ ਡਰ ਵੀ ਬਣ ਜਾਂਦਾ ਹੈ।

ਹਵਾਈ ਸਫਰ ਦੇ ਦੌਰਾਨ ਕਈ ਵਾਰ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਸ ਨਾਲ਼ ਲੋਕ ਡਰ ਜਾਂਦੇ ਹਨ। ਹੁਣ ਹਵਾ ਚ 35 ਹਜ਼ਾਰ ਫੁੱਟ ਦੀ ਉੱਚਾਈ ਤੇ ਉੱਡਦੇ ਜਹਾਜ ਨਾਲ ਅਜਿਹਾ ਹਾਦਸਾ ਵਾਪਰਿਆ ਹੈ, 200 ਯਾਤਰੀ ਵਾਲ ਵਾਲ ਬਚ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬ੍ਰਿਟਿਸ਼ ਏਅਰਵੇਜ਼ ਦੀ ਇੱਕ ਉਡਾਨ ਨਾਲ ਵਾਪਰਿਆ ਹੈ। ਜਿਸ ਸਮੇਂ ਇਹ ਜਹਾਜ਼ 35 ਫੁੱਟ ਦੀ ਉੱਚਾਈ ਤੇ ਉੱਡ ਰਿਹਾ ਸੀ ਤਾਂ ਇਸ ਤੋਂ ਉਪਰ ਇਕ ਹਜ਼ਾਰ ਦੀ ਉਚਾਈ ਤੇ ਦੂਜਾ ਜਹਾਜ਼ ਉੱਡ ਰਿਹਾ ਸੀ।

ਜਿਸ ਵਿੱਚੋਂ ਡਿੱਗਣ ਵਾਲੇ ਬਰਫ ਦੇ ਟੁਕੜੇ ਕਾਰਨ ਇਸ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਜਿਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਉਥੇ ਹੀ ਯਾਤਰੀਆਂ ਨੂੰ ਕ੍ਰਿਸਮਿਸ ਦੀਆਂ ਛੁੱਟੀਆਂ ਦੇ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ, ਉਥੇ ਹੀ ਉਡਾਣ ਦੇ ਸਾਰੇ ਅਧਿਕਾਰੀਆਂ ਵੱਲੋਂ ਯਾਤਰੀਆਂ ਤੋਂ ਮੁਆਫੀ ਵੀ ਮੰਗੀ ਗਈ ਹੈ।

ਜਿਨ੍ਹਾਂ ਕਰਕੇ ਉਨ੍ਹਾਂ ਦੇ ਕ੍ਰਿਸਮਿਸ ਪ੍ਰੋਗਰਾਮ ਖਰਾਬ ਹੋਏ ਹਨ। ਜਿੱਥੇ ਪਹਿਲਾਂ ਉਡਾਣ ਵੱਲੋਂ ਯਾਤਰੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ 90 ਮਿੰਟ ਦੀ ਦੇਰੀ ਨਾਲ ਉਡਾਣ ਭਰ ਲਈ ਜਾਵੇਗੀ। ਪਰ ਜਹਾਜ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੇ ਮੁਰੰਮਤ ਵਿਚ ਕਾਫੀ ਸਮਾਂ ਲੱਗ ਗਿਆ। ਉੱਥੇ ਹੀ ਇਹ ਉਡਾਣ 50 ਘੰਟੇ ਦੀ ਦੇਰੀ ਨਾਲ ਭਰੀ ਗਈ। ਉੱਥੇ ਹੀ ਯਾਤਰੀਆਂ ਵੱਲੋਂ ਕੀਤੇ ਗਏ ਇੰਨੇ ਸਮੇਂ ਸਮੇਂ ਸਬਰ ਦੀ ਸ਼ਲਾਘਾ ਵੀ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਬ੍ਰਿਟਿਸ਼ ਏਅਰ ਲਾਈਨ ਦਾ ਪੂਰਾ ਸਾਥ ਦਿੱਤਾ ਗਿਆ।