ਘਰੋਂ ਮਿਲੇ 291 ਕਰੋੜ ਤੋਂ ਜਿਆਦਾ ਰੁਪਏ – ਏਦਾਂ ਦਾ ਸੀ ਰਹਿਣ ਸਹਿਣ ਘਰਦੇ ਮਾਲਕ ਦਾ ਸੁਣ ਸਭ ਹੋ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਚੋਣਾਂ ਦਾ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਉਥੇ ਵੀ ਬਹੁਤ ਸਾਰੇ ਕਾਰੋਬਾਰੀਆਂ ਵੱਲੋਂ ਵਧੇਰੇ ਪੈਸਾ ਚੋਣਾਂ ਉਪਰ ਵੀ ਲਗਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੀਆਂ ਪਾਰਟੀਆਂ ਨੂੰ ਜਿੱਤ ਹਾਸਲ ਹੋ ਸਕੇ। ਅਜਿਹੇ ਲੋਕਾਂ ਉਪਰ ਸ਼ਿਕੰਜਾ ਕੱਸਣ ਲਈ ਇਨਕਮ ਟੈਕਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਕਾਰਵਾਈ ਕੀਤੀ ਜਾਂਦੀ ਹੈ। ਉਥੇ ਹੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਗਏ ਪੈਸੇ ਨੂੰ ਵੀ ਜਬਤ ਕਰ ਲਿਆ ਜਾਂਦਾ ਹੈ, ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ। ਜਿਥੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਾਨਕ ਛਾਪਾ ਮਾਰ ਕੇ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਂਦਾ ਹੈ ਅਤੇ ਗੈਰਕਾਨੂੰਨੀ ਢੰਗ ਨਾਲ ਇਕਠਾ ਕੀਤਾ ਗਿਆ ਪੈਸਾ ਵੀ ਪ੍ਰਾਪਤ ਕਰ ਲਿਆ ਜਾਂਦਾ ਹੈ। ਹੁਣ ਇਸ ਘਰ ਤੋਂ 291 ਕਰੋੜ ਤੋਂ ਵਧੇਰੇ ਪੈਸੇ ਮਿਲੇ ਹਨ , ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਅਗਲੇ ਸਾਲ ਉਤਰ ਪ੍ਰਦੇਸ਼ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਹੀ ਉੱਤਰ ਪ੍ਰਦੇਸ਼ ਦੇ ਇਕ ਕਾਰੋਬਾਰੀ ਉਪਰ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰ ਕੇ ਭਾਰੀ ਗਿਣਤੀ ਵਿੱਚ ਰਕਮ ਬਰਾਮਦ ਕੀਤੀ ਗਈ ਸੀ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਕਾਰੋਬਾਰੀ ਪਿਊਸ਼ ਜੈਨ ਦੇ ਕੰਨੌਜ ਅਤੇ ਕਾਨਪੁਰ ਸਥਿਤ ਘਰ ਵਿੱਚ ਹੁਣ ਤੱਕ ਬਰਾਮਦ ਕੀਤੀ ਗਈ ਰਕਮ 200 ਕਰੋੜ ਤੋਂ ਉਪਰ ਦੱਸੀ ਗਈ ਹੈ। ਜਿੱਥੇ ਨੋਟਾਂ ਨੂੰ ਗਿਣਨ ਲਈ ਮਸ਼ੀਨਾਂ ਲਗਾਈਆਂ ਗਈਆਂ ਸਨ।

ਉਥੇ ਹੀ ਅਧਿਕਾਰੀਆਂ ਵੱਲੋਂ ਪੰਜ ਦਿਨ ਜਾਂਚ ਕਰਕੇ ਏਨਾ ਰੁਪਈਆ ਸੋਨੇ ਚਾਂਦੀ ਦੇ ਗਹਿਣੇ ਕਰੋੜਾਂ ਦੀ ਪ੍ਰਾਪਰਟੀ ਦੇ ਪੇਪਰ ਅਤੇ ਚੰਦਨ ਦਾ ਤੇਲ ਤੱਕ ਬਰਾਮਦ ਕੀਤਾ ਗਿਆ ਹੈ। ਜਿੱਥੇ ਇਸ ਵਿਅਕਤੀ ਦੇ ਮੁੰਬਈ ਅਤੇ ਦੁਬਈ ਵਿਚ ਵੀ ਪ੍ਰੋਪਰਟੀ ਹੋਣ ਦਾ ਖੁਲਾਸਾ ਹੋਇਆ ਹੈ। ਉੱਥੇ ਹੀ ਇਸ ਵਿਅਕਤੀ ਦੇ ਇੱਕ ਹੀ ਇਲਾਕੇ ਵਿੱਚ ਚਾਰ ਘਰ ਬਣਾਏ ਹੋਏ ਸਨ ਅਤੇ ਇਕ ਤਹਿਖਾਨੇ ਤੋਂ ਭਾਰੀ ਮਾਤਰਾ ਵਿੱਚ ਕੈਸ਼ ਬਰਾਮਦ ਕੀਤਾ ਗਿਆ ਹੈ।

ਹੁਣ ਤੱਕ ਬਰਾਮਦ ਕੀਤੀ ਗਈ ਕੁੱਲ ਰਾਸ਼ੀ 291 ਕਰੋੜ ਰੁਪਏ ਤੱਕ ਕੈਸ਼ ਦੱਸੀ ਗਈ ਹੈ। ਉਥੇ ਹੀ ਲੋਕਾਂ ਨੂੰ ਗੁਮਰਾਹ ਕਰਨ ਵਾਸਤੇ ਇਸ ਕਾਰੋਬਾਰੀ ਵੱਲੋਂ ਇਕ ਪੁਰਾਣਾ ਸਕੂਟਰ ਅਤੇ ਕਾਰ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਨੂੰ ਹਿਰਾਸਤ ਵਿੱਚ ਲੈ ਕੇ 14 ਦਿਨਾਂ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪੁੱਤਰਾਂ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ। 26 ਦਸੰਬਰ ਨੂੰ ਇਸ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਵਿੱਚ 27 ਦਸੰਬਰ ਨੂੰ ਪੇਸ਼ ਕੀਤਾ ਗਿਆ ਸੀ।