ਆਈ ਤਾਜ਼ਾ ਵੱਡੀ ਖਬਰ
ਜਦੋਂ ਵੀ ਕੋਈ ਦੇਸ਼ ਤਰੱਕੀ ਕਰਦਾ ਹੈ ਤਾਂ ਤਰੱਕੀ ਦੇ ਵਿੱਚ ਕੁਝ ਨਾ ਕੁਝ ਲੋਕ ਰੋੜੇ ਬਣ ਕੇ ਇਸ ਤਰੱਕੀ ਨੂੰ ਰੋਕਣ ਦਾ ਕੰਮ ਕਰਦੇ ਹਨ । ਦੁਨੀਆ ਭਰ ਦੇ ਵਿੱਚ ਤਰੱਕੀ ਨੂੰ ਰੋਕਣ ਦਾ ਕੰਮ ਨਸ਼ਾ ਤਸਕਰਾਂ ਦੇ ਵੱਲੋਂ ਖੂਬ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ । ਦੁਨੀਆਂ ਭਰ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਪੂਰੀ ਤੇਜ਼ੀ ਦੇ ਨਾਲ ਫੈਲ ਚੁੱਕਿਆ ਹੈ । ਜਿਸ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਵੱਖ ਵੱਖ ਦੇਸ਼ਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਤੇ ਸ਼ੱਕੀ ਵਿਅਕਤੀਆਂ ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਤਾਂ ਜੋ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ । ਪਰ ਇਹ ਨਸ਼ਾ ਤਸਕਰ ਇੰਨੇ ਜ਼ਿਆਦਾ ਸ਼ਾਤਰ ਹੋ ਚੁੱਕੇ ਹਨ ਕਿ , ਉਨ੍ਹਾਂ ਵੱਲੋਂ ਇਸ ਨਸ਼ਾ ਤਸਕਰੀ ਨੂੰ ਕਰਨ ਲਈ ਵੱਖੋ ਵੱਖਰੇ ਢੰਗ ਲੱਭੇ ਜਾਂਦੇ ਹਨ । ਅਜਿਹੇ ਢੰਗ ਇਹ ਨਸ਼ਾ ਤਸਕਰ ਲੱਭਦੇ ਹਨ ਜੋ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੰਦੇ ਹਨ ।
ਤਾਜ਼ਾ ਮਾਮਲਾ ਸੰਯੁਕਤ ਅਰਬ ਅਮੀਰਾਤ ਤੋਂ ਸਾਹਮਣੇ ਆਇਆ ਹੈ । ਜਿੱਥੇ ਨਿੰਬੂਆਂ ਨੂੰ ਨਸ਼ਾ ਤਸਕਰੀ ਦਾ ਇੱਕ ਜ਼ਰੀਆ ਬਣਾਇਆ ਗਿਆ ਤੇ ਪੁਲੀਸ ਦੇ ਵੱਲੋਂ ਇਨ੍ਹਾਂ ਨਿੰਬੂਆਂ ਦੇ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ । ਇੰਨਾ ਹੀ ਨਹੀਂ ਸਗੋਂ ਦੁਬਈ ਪੁਲੀਸ ਦੇ ਵੱਲੋਂ ਇਸ ਪੂਰੇ ਮਾਮਲੇ ਸਬੰਧੀ ਚਾਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਇਹ ਲੋਕ ਪਲਾਸਟਿਕ ਦੇ ਨਿੰਬੂਆਂ ਦੇ ਵਿੱਚ ਲੱਖਾਂ ਡਾਲਰਾਂ ਦੀਆਂ ਨਸ਼ੀਲੀਆਂ ਗੋਲੀਆਂ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਲਿਜਾ ਰਹੇ ਸਨ। ਪਰ ਪੁਲੀਸ ਦੇ ਵੱਲੋਂ ਮੌਕੇ ਤੇ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ ।
ਇਸ ਘਟਨਾ ਬਾਰੇ ਜਦੋਂ ਆਮ ਜਨਤਾ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਪੁਲੀਸ ਅਤੇ ਪ੍ਰਸ਼ਾਸਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਨਸ਼ਾ ਤਸਕਰਾਂ ਦੇ ਵੱਲੋਂ ਗ਼ੈਰਕਾਨੂੰਨੀ ਢੰਗ ਦੇ ਨਾਲ ਗੋਲੀਆਂ ਫਰਿੱਜ ਵਾਲੇ ਕੈਂਟਰ ਦੇ ਅੰਦਰ ਨਕਲੀ ਨਿੰਬੂਆਂ ਦੇ ਵਿੱਚ ਲੁਕਾਈਆਂ ਗਈਆਂ ਸਨ । ਪੁਲੀਸ ਦੇ ਵੱਲੋਂ ਕੁਲ ਚਾਰ ਲੋਕਾਂ ਨੂੰ ਇਸ ਪੂਰੇ ਮਾਮਲੇ ਸਬੰਧੀ ਸ਼ੱਕ ਦੇ ਅਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉੱਥੇ ਹੀ ਪੁਲੀਸ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਫਰਿੱਜ ਵਿੱਚ ਰੱਖੇ ਡਿੱਬਿਆਂ ਦੇ ਵਿੱਚ ਤਿੱਨ ਹਜ਼ਾਰ ਦੇ ਕਰੀਬ ਡਿੱਬੇ ਸਨ ।
ਜਿਨ੍ਹਾਂ ਡਿੱਬਿਆਂ ਦੇ ਵਿਚ ਨਕਲ ਨਿੰਬੂ ਅਤੇ ਨਸ਼ੀਲੇ ਪਦਾਰਥ ਰੱਖੇ ਗਏ ਸਨ । ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਵੀਡੀਓ ਵੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਨਸ਼ਾ ਤਸਕਰੀ ਸਬੰਧੀ ਦਾ ਇਹ ਪੂਰਾ ਮਾਮਲਾ ਦਿਖਾਇਆ ਗਿਆ ਹੈ, ਕਿ ਕਿਸ ਤਰ੍ਹਾਂ ਨਸ਼ਾ ਤਸਕਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ । ਫਿਲਹਾਲ ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।
Previous Postਮਸ਼ਹੂਰ ਟੀ ਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ ਦੇ ਹੋਸਟ ਬੇਅਰ ਗ੍ਰਿਲਸ ਬਾਰੇ ਆਈ ਵੱਡੀ ਖਬਰ – ਕੀਤਾ ਇਹ ਐਲਾਨ
Next Postਅਮਰੀਕਾ ਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੀਤਾ ਇਹ ਕੰਮ – ਭਾਰਤੀ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ