ਆਈ ਤਾਜ਼ਾ ਵੱਡੀ ਖਬਰ
ਬੀਤੇ ਦਿਨੀਂ ਪੰਜਾਬ ਦੇ ਵੱਖ-ਵੱਖ ਜਗ੍ਹਾ ਉਪਰ ਬੇਅਦਬੀ ਦੀਆਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਅੱਗੇ ਤੋਂ ਅਜਿਹੀਆਂ ਮੰਦਭਾਗੀ ਘਟਨਾ ਸਾਹਮਣੇ ਨਾ ਆ ਸਕੇ। ਬੀਤੇ ਸ਼ਨੀਵਾਰ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਦੋਸ਼ੀ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਸੇਵਾਦਾਰਾਂ ਵੱਲੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ ਅਤੇ ਕੁੱਟਮਾਰ ਦੌਰਾਨ ਉਸ ਦੀ ਮੌਤ ਹੋ ਗਈ ਸੀ। ਅਗਲੇ ਦਿਨ ਹੀ ਐਤਵਾਰ ਦੀ ਸਵੇਰ ਨੂੰ ਅਜਿਹੀ ਘਟਨਾ ਕਪੂਰਥਲਾ ਦੇ ਅਧੀਨ ਆਉਣ ਵਾਲੇ ਪਿੰਡ ਨਿਜ਼ਾਮਪੁਰ ਤੋਂ ਸਾਹਮਣੇ ਆਈ ਸੀ। ਉੱਥੇ ਹੀ ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਅਜੇ ਤੱਕ ਇਕ ਭੇਦ ਬਣੀ ਹੋਈ ਹੈ।
ਹੁਣ ਕਪੂਰਥਲਾ ਵਿਚ ਮਾਰੇ ਗਏ ਮੁੰਡੇ ਦੇ ਪੋਸਟਮਾਰਟਮ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅੰਮ੍ਰਿਤਸਰ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦਾ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਕਪੂਰਥਲਾ ਵਿੱਚ ਵੀ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਵੀਰਵਾਰ ਨੂੰ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਬਾਅਦ ਕਪੂਰਥਲਾ ਨਗਰ ਨਿਗਮ ਵੱਲੋਂ ਇਸ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਨੌਜਵਾਨ ਦੀ ਪਹਿਚਾਣ ਵਾਸਤੇ ਉਸ ਦਾ ਵਿਰਸਾ ਕੱਢਿਆ ਗਿਆ ਹੈ ਜੋ ਕਿ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਇਸ ਨੌਜਵਾਨ ਦੇ ਖੂਨ ਦੇ ਸੈਂਪਲ ਵੀ ਲਏ ਗਏ ਹਨ ਅਤੇ ਉਸ ਦਾ ਡੀ ਐਨ ਏ ਟੈਸਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਸ ਨੌਜਵਾਨ ਦੇ ਦੰਦ ਅਤੇ ਵਾਲ ਵੀ ਪਹਿਚਾਣ ਵਾਸਤੇ ਰੱਖੇ ਗਏ ਹਨ। ਇਸ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਨ ਵਾਸਤੇ 5 ਡਾਕਟਰਾਂ ਦਾ ਪੈਨਲ ਵੀ ਬਣਾਇਆ ਗਿਆ ਸੀ। ਜਿਨ੍ਹਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਹਨ।
ਇਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਮ੍ਰਿਤਕ ਨੌਜਵਾਨ ਦੇ ਸਰੀਰ ਤੇ 30 ਤੋਂ ਵੱਧ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ ਜੋ ਕਿ ਕਾਫੀ ਡੂੰਘੇ ਜ਼ਖ਼ਮ ਦੱਸੇ ਗਏ ਹਨ। ਉੱਥੇ ਹੀ ਡਾਕਟਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਇਸ ਨੌਜਵਾਨ ਦੀ ਸਾਹ ਦੀ ਨਾੜੀ ਕੱਟੀ ਹੋਈ ਸੀ ਅਤੇ ਮ੍ਰਿਤਕ ਦੇ ਗਲੇ ਤੇ ਖੱਬੇ ਪਾਸੇ ਨਿਸ਼ਾਨ ਵੀ ਦੱਸਿਆ ਗਿਆ ਹੈ । ਉੱਥੇ ਹੀ ਮਲਟੀਪਲ ਇੰਜ਼ਰੀ ਦੇ ਨਾਲ ਨਾਲ ਕਿਸੇ ਤਿੱਖੀ ਚੀਜ਼ ਨੂੰ ਛਾਤੀ ਵਿਚ ਚੋਬਿਆ ਹੋਇਆ ਸੀ ਜਿਸ ਦੇ ਨਿਸ਼ਾਨ ਪਏ ਹੋਏ ਵਿਖਾਈ ਦੇ ਰਹੇ ਸਨ।
Home ਤਾਜਾ ਖ਼ਬਰਾਂ ਕਪੂਰਥਲਾ ਮਾਮਲਾ : ਮਾਰੇ ਗਏ ਮੁੰਡੇ ਦੇ ਪੋਸਟਮਾਰਟਮ ਚ ਹੋਇਆ ਵੱਡਾ ਖੁਲਾਸਾ ਦੇਖ ਡਾਕਟਰ ਵੀ ਰਹਿ ਗਏ ਹੈਰਾਨ
Previous Postਪੰਜਾਬ ਚ ਏਥੇ ਰਾਤ 9 ਵਜੇ ਨਾਲ ਸ਼ਰਾਬੀ ਵਿਅਕਤੀ ਨੇ ਕੀਤੀ ਇਹ ਬੇਅਦਬੀ – ਤਾਜਾ ਵੱਡੀ ਖਬਰ
Next Postਵਿਆਹ ਸਮਾਗਮਾਂ ਚ ਹੁਣ ਸਿਰਫ ਏਨੇ ਲੋਕ ਹੀ ਸ਼ਾਮਲ ਹੋ ਸਕਣਗੇ – ਏਥੇ ਹੋ ਗਿਆ ਹੁਣੇ ਹੁਣੇ ਐਲਾਨ