ਆਈ ਤਾਜ਼ਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਜਿੱਥੇ ਦੇਸ਼ ਦੇ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਉਪਰ ਵੀ ਧਰਨੇ ਦਿੱਤੇ ਗਏ ਸਨ। ਜਿੱਥੇ ਕਿਸਾਨਾਂ ਦੇ ਇਨ੍ਹਾਂ ਖੇਤੀ ਕਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਉਥੇ ਹੀ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਵੀ ਖ਼ਤਮ ਕਰ ਦਿੱਤਾ ਗਿਆ। ਜਿੱਥੇ 15 ਦਸੰਬਰ ਨੂੰ ਟੋਲ ਪਲਾਜ਼ਾ ਉਪਰ ਚੱਲ ਰਹੇ ਧਰਨਿਆਂ ਨੂੰ ਵੀ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ ਸਰਕਾਰ ਵੱਲੋਂ ਵੀ 15 ਦਸੰਬਰ ਤੋਂ ਮੁੜ ਟੋਲ ਪਲਾਜ਼ਿਆਂ ਨੂੰ ਸ਼ੁਰੂ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਪਰ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਟੋਲ ਪਲਾਜ਼ਾ ਕੰਪਨੀਆਂ ਨੇ ਟੋਲ ਦਰਾਂ ਵਿਚ ਭਾਰੀ ਵਾਧਾ ਕਰ ਦਿੱਤਾ ਗਿਆ ਸੀ ਜਿਸ ਦਾ ਅਸਰ ਵਾਹਨ ਚਾਲਕਾਂ ਉੱਪਰ ਪੈ ਰਿਹਾ ਸੀ।
ਜਿਸ ਨੂੰ ਦੇਖਦੇ ਹੋਏ ਕਿਸਾਨਾਂ ਵੱਲੋਂ ਟੋਲ ਦਰਾਂ ਘੱਟ ਕੀਤੇ ਜਾਣ ਤੱਕ ਅਤੇ ਲਿਖਤੀ ਦਿੱਤੇ ਜਾਣ ਤੱਕ ਇਸ ਧਰਨੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ। ਹੁਣ ਪੰਜਾਬ ਵਿੱਚ ਟੋਲ ਪਲਾਜ਼ੇ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਤੇ ਧਰਨੇ ਜਾਰੀ ਰੱਖੇ ਗਏ ਸਨ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਲਿਖਤੀ ਭਰੋਸਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਟੋਲ ਪਲਾਜ਼ਿਆਂ ਉੱਪਰ ਧਰਨੇ ਜਾਰੀ ਰੱਖੇ ਗਏ ਸਨ।
ਉੱਥੇ ਹੀ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਹੋਣ ਟੋਲ ਪਲਾਜ਼ਾ ਮਾਲਕਾਂ ਵੱਲੋਂ ਮੋਰਚੇ ਦੇ ਆਗੂਆਂ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਭਰੋਸਾ ਦੁਆਇਆ ਗਿਆ ਹੈ ਕਿ ਅਗਲੇ ਤਿੰਨ ਮਹੀਨਿਆਂ ਤਕ ਕੋਈ ਵੀ ਟੋਲ ਰੇਟ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ।
ਉੱਥੇ ਪੁਰਾਣੇ ਸਾਰੇ ਕਰਮਚਾਰੀਆਂ ਨੂੰ ਮੁੜ ਤੋਂ ਟੋਲ ਪਲਾਜ਼ਾ ਉਪਰ ਕੰਮ ਤੇ ਬਹਾਲ ਕੀਤਾ ਜਾਵੇਗਾ। ਪਿਛਲੇ ਸਾਲ 1 ਅਕਤੂਬਰ 2020 ਤੋਂ ਲੈ ਕੇ ਹੁਣ ਤੱਕ ਉਹਨਾਂ ਦੀਆਂ ਬਣਦੀਆਂ ਹੋਈਆਂ ਤਨਖਾਹਾਂ ਵੀ ਉਨ੍ਹਾਂ ਨੂੰ ਦਿੱਤੀਆਂ ਜਾਣਗੀਆਂ। ਕਿਸਾਨਾਂ ਵੱਲੋਂ ਜਿੱਤ ਦੇ ਜੈਕਾਰਿਆਂ ਦੇ ਨਾਲ ਇਸ ਧਰਨੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਮਹਿਲ ਕਲਾਂ ਦੇ ਟੋਲ ਪਲਾਜ਼ਾ ਉੱਤੇ ਲਗਾਏ ਗਏ ਧਰਨੇ ਨੂੰ ਸੋਮਵਾਰ ਨੂੰ 445 ਦਿਨ ਤੇ ਸਮਾਪਤ ਕੀਤਾ ਗਿਆ ਹੈ।
Previous Postਸੁਖਪਾਲ ਖਹਿਰਾ ਲਈ ਆਈ ਵੱਡੀ ਮਾੜੀ ਖਬਰ -ਖਹਿਰਾ ਦੇ ਪੁੱਤਰ ਨੇ ਦਿੱਤੀ ਖੁਦ ਇਹ ਜਾਣਕਾਰੀ
Next Postਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਨੇ ਸਰਹਦਾਂ ਨਾ ਖੋਲਣ ਦਾ ਕਰਤਾ ਐਲਾਨ – ਤਾਜਾ ਵੱਡੀ ਖਬਰ