ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੀ ਮਾਰ ਸਾਰੇ ਦੇਸ਼ਾਂ ਵਿੱਚ ਪਈ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਸਰਹੱਦਾਂ ਤੇ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਉਡਾਣਾਂ ਬੰਦ ਕੀਤੀਆਂ ਗਈਆਂ ਸਨ। ਜਿਸ ਨਾਲ਼ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉਥੇ ਹੀ ਟੀਕਾਕਰਨ ਅਤੇ ਪਾਂਬੰਦੀਆਂ ਦੇ ਨਾਲ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਉਥੇ ਵੀ ਦੱਖਣੀ ਅਫ਼ਰੀਕਾ ਵਿਚ ਸਾਹਮਣੇ ਆਏ ਨਵੇਂ ਵੇਰੀਏਂਟ ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਫਿਰ ਤੋਂ ਸੁਰਖੀਆਂ ਨੂੰ ਵਧਾ ਦਿਤਾ ਗਿਆ ਹੈ। ਉਥੇ ਹੀ ਦੱਖਣੀ ਅਫਰੀਕਾ ਅਤੇ ਹੋਰ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਰੋਕ ਲਗਾਈ ਗਈ ਹੈ ਅਤੇ ਕੁਝ ਦੇਸ਼ਾਂ ਵਿਚ ਮੁੜ ਤੋਂ ਤਾ-ਲਾ-ਬੰ-ਦੀ ਕੀਤੀ ਜਾ ਰਹੀ ਹੈ।
ਹੁਣ ਪੰਜਾਬੀਆਂ ਦੇ ਇਸ ਪਸੰਦੀਦਾ ਦੇਸ਼ ਵੱਲੋਂ ਸਰਹੱਦਾਂ ਖੋਲਣ ਦਾ ਐਲਾਨ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਨਿਊਜ਼ੀਲੈਂਡ ਵਲੋਂ ਆਪਣੀਆਂ ਸਰਹੱਦਾਂ ਨੂੰ ਬੰਦ ਕਰਕੇ ਸਭ ਤੋਂ ਪਹਿਲਾਂ ਕਰੋਨਾ ਉਪਰ ਕਾਬੂ ਕੀਤਾ ਗਿਆ ਸੀ। ਉਥੇ ਹੀ ਹੁਣ ਨਿਊਜ਼ੀਲੈਂਡ ਵੱਲੋਂ ਆਪਣੀਆਂ ਸਰਹੱਦਾਂ ਨੂੰ ਖੋਲ੍ਹਣ ਦੇ ਫੈਸਲੇ ਨੂੰ ਅਜੇ ਮੁਲਤਵੀ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਇਹ ਫੈਸਲਾ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲਿਆਂ ਦੇ ਵਾਧੇ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਹੈ।
ਜਿੱਥੇ ਸਰਕਾਰ ਵੱਲੋਂ ਪਹਿਲਾਂ 16 ਜਨਵਰੀ ਤੋਂ ਬਗੈਰ ਕੁਆਰੰਟੀਨ ਯਾਤਰਾ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਉਥੇ ਹੀ ਦੇਸ਼ ਅੰਦਰ ਆਏ ਨਵੇਂ ਵੈਰੀਏਂਟ ਦੇ 22 ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਸ ਫੈਸਲੇ ਨੂੰ ਅਜੇ ਫਰਵਰੀ ਦੇ ਅਖੀਰ ਤੱਕ ਟਾਲ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਕੁਆਰੰਟੀਨ ਯਾਤਰੀਆਂ ਵਿੱਚ ਹੀ ਪਾਏ ਗਏ ਹਨ। ਜਿੱਥੇ ਆਸਟ੍ਰੇਲੀਆ ਦੀ ਗੈਰ ਕੁਆਰੰਟੀਨ ਯਾਤਰਾ ਦੇ ਨਾਲ 16 ਜਨਵਰੀ ਤੋਂ ਯਾਤਰਾ ਸ਼ੁਰੂ ਕਰਨ ਲਈ ਸਰਹੱਦ ਨੂੰ ਖੋਲ੍ਹਿਆ ਜਾ ਰਿਹਾ ਸੀ।
ਉੱਥੇ ਹੀ ਇਸ ਉਪਰ ਅਜੇ ਰੋਕ ਲਗਾ ਦਿੱਤੀ ਗਈ ਹੈ ਅਤੇ ਨਿਊਜ਼ੀਲੈਂਡ ਦੇ ਬਾਰਡਰਾਂ ਨੂੰ ਕੁਝ ਸਮੇਂ ਲਈ ਹੋਰ ਬੰਦ ਰੱਖਿਆ ਜਾਵੇਗਾ। ਉਥੇ ਹੀ ਨਿਊਜ਼ੀਲੈਂਡ ਸਰਕਾਰ ਵੱਲੋਂ ਜਿਥੇ ਕੁਆਰੰਟੀਨ ਦੀ ਮਿਆਦ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਕ ਹਫ਼ਤੇ ਤੋਂ ਵੱਧ ਕੇ 10 ਦਿਨ ਕੀਤੀ ਹੈ। ਉਥੇ ਵੀ ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਲਈ ਉਡਾਣ ਤੋਂ ਪਹਿਲਾਂ ਟੈਸਟ ਦੀ ਮਿਆਦ ਨੂੰ ਵੀ ਘਟਾ ਦਿੱਤਾ ਗਿਆ ਹੈ। ਜੋ 72 ਘੰਟੇ ਤੋਂ ਘਟਾ ਕੇ 48 ਘੰਟੇ ਕੀਤੀ ਗਈ ਹੈ। ਨਿਊਜ਼ੀਲੈਂਡ ਜਾਣ ਵਾਲੇ ਹਨ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
Previous Postਪੰਜਾਬ ਚ ਟੋਲ ਪਲਾਜ਼ੇ ਨੂੰ ਲੈ ਕੇ ਇਥੋਂ ਆਈ ਤਾਜਾ ਵੱਡੀ ਖਬਰ – ਹੋ ਗਿਆ ਇਹ ਐਲਾਨ
Next Postਪਾਕਿਸਤਾਨੀ ਇਸ ਮੁਸਲਿਮ ਕੁੜੀ ਨੇ ਕੀਤਾ ਇਹ ਵੱਡਾ ਕੰਮ – ਸਾਰੇ ਪਾਸੇ ਹੋ ਰਹੀ ਪ੍ਰਸੰਸਾ