ਕਰਲੋ ਘਿਓ ਨੂੰ ਭਾਂਡਾ – ਰੇਲ ਦਾ ਇੰਜਣ ਹੀ ਵੇਚ ਇਹ ਜੁਗਾੜ ਲਾ ਕੇ ਬੰਦੇ ਨੇ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਭ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਦਿੰਦੀਆਂ ਹਨ । ਕੁਝ ਚੀਜ਼ਾਂ ਫ਼ਿਲਮਾਂ ਵਿੱਚ ਹੀ ਸੋਹਣੀਆਂ ਲੱਗਦੀਆਂ ਹਨ ਪਰ ਜਦੋਂ ਇਹ ਰੀਲ ਤੋ ਰੀਅਲ ਲਾਈਫ ਦੇ ਵਿੱਚ ਸਾਹਮਣੇ ਆਉਂਦੀਆਂ ਹਨ ਤਾਂ ਜਿੱਥੇ ਲੋਕਾਂ ਦੇ ਵਿੱਚ ਇਸ ਦੀ ਚਰਚਾ ਹੁੰਦੀ ਹੈ ਉੱਥੇ ਹੀ ਸਾਰਿਆਂ ਨੂੰ ਹੀ ਇਕ ਸੋਚ ਦੇ ਵਿੱਚ ਪਾ ਜਾਂਦੀ ਹੈ । ਜ਼ਿਕਰਯੋਗ ਹੈ ਕਿ ਫ਼ਿਲਮੀ ਦੁਨੀਆਂ ਦੇ ਵਿੱਚ ਨਟਵਰ ਲਾਲ ਨੂੰ ਤਾਜ ਮਹਿਲ ਤੇ ਗੰਗਾ ਘਾਟ ਨੂੰ ਵੇਚਦੇ ਹੋਏ ਤਾਂ ਬਹੁਤ ਵਾਰ ਦਿਖਾਇਆ ਗਿਆ ਸੀ । ਪਰ ਹੁਣ ਫਿਲਮੀ ਦੁਨੀਆਂ ਤੋਂ ਬਾਹਰ ਅਸਲੀਅਤ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਚੁੱਕੀਆਂ ਹਨ । ਦਰਅਸਲ ਇਸੇ ਤਰੀਕੇ ਨਾਲ ਰੇਲਵੇ ਚ ਕੰਮ ਕਰਦੇ ਇਕ ਇੰਜੀਨੀਅਰ ਨੇ ਪੂਰਾ ਰੇਲ ਇੰਜਣ ਹੀ ਵੇਚ ਦਿੱਤਾ ।

ਇੰਨਾ ਹੀ ਨਹੀਂ ਸਗੋਂ ਇਸ ਦੀ ਜਾਣਕਾਰੀ ਕਿਸੇ ਵੀ ਅਧਿਕਾਰੀ ਨੂੰ ਨਹੀਂ ਮਿਲੀ ਕਿ ਇੰਜਣ ਦੇ ਵਿਚ ਕੁਝ ਗੜਬੜੀ ਹੈ , ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਡਿਊਟੀ ਤੇ ਮੌਜੂਦ ਇਕ ਮਹਿਲਾ ਕਾਂਸਟੇਬਲ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ, ਉਸ ਦੀ ਰਿਪੋਰਟ ਦੇ ਆਧਾਰ ਤੇ ਹੁਣ ਐੱਫਆਈਆਰ ਇੰਸਪੈਕਟਰ ਐਮਐਮ ਰਹਿਮਾਨ ਦੇ ਬਿਆਨ ਤੇ ਮੰਡਲ ਦੀ ਬਨਮੰਕੀ ਚੌਕੀ ‘ਚ ਐਤਵਾਰ ਦੇਰ ਸ਼ਾਮ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲਾ ਪੂਰਨੀਆ ਕੋਟ ਸਟੇਸ਼ਨ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ।

ਜਿਸ ਨੂੰ ਲੈ ਕੇ ਅਜਿਹੇ ਦੋਸ਼ ਲਗਾਏ ਜਾ ਰਹੇ ਹਨ ਕਿ ਸਮਸਤੀਪੁਰ ਇਕ ਇੰਜੀਨੀਅਰ ਜਿਨ੍ਹਾਂ ਦਾ ਨਾਮ ਰਾਜੀਵ ਰੰਜਨ ਹੈ , ਦੱਸਿਆ ਜਾ ਰਿਹਾ ਹੈ ਉਨ੍ਹਾਂ ਨੇ ਰੇਲਵੇ ਡਿਵੀਜ਼ਨ ਦੇ ਪੂਰਨਿਆਂ ਕੋਟ ਸਟੇਸ਼ਨ ਨੇੜੇ ਸਾਲਾਂ ਤੋਂ ਖਡ਼੍ਹੀ ਛੋਟੀ ਲਾਈਨ ਦੇ ਪੁਰਾਣੇ ਸਟੀਮ ਇੰਜਣ ਨੂੰ ਡੀ ਐਮ ਕੇ ਦੀ ਐਮ ਆਈ ਦੇ ਫਰਜ਼ੀ ਆਫਿਸ ਆਦਿ ਦਿਖਾ ਕੇ ਸਕਰੈਪ ਮਾਫੀਆ ਨੂੰ ਸਕਰੈਪ ਮਾਫੀਆ ਨੂੰ ਵੇਚ ਦਿੱਤਾ ਮਾਮਲੇ ਨੂੰ ਪਰਦਾਫਾਸ਼ ਹੋਣ ਤੋਂ ਰੋਕਣ ਲਈ ਡੀਜ਼ਲ ਸ਼ੈੱਡ ਚੌਂਕੀ ਤੇ ਕੰਮ ਕਰਦੇ ਇਕ ਇੰਸਪੈਕਟਰ ਦੀ ਮਿਲੀਭੁਗਤ ਨਾਲ ਅੰਦਰਲੇ ਰਜਿਸਟਰ ਤੇ ਪਿਕਅੱਪ ਵੈਨ ਸਕਰੈਪ ਚ ਦਾਖ਼ਲ ਹੋਣ ਦੀ ਐਂਟਰੀ ਵੀ ਕਰਵਾ ਦਿੱਤੀ ਗਈ ।

ਅਗਲੇ ਦਿਨ ਜਦੋਂ ਮਹਿਲਾ ਕਾਂਸਟੇਬਲ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਹੋਰਾਂ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਚੋਰੀ ਸੰਬੰਧੀ ਪੁੱਛਗਿੱਛ ਦੌਰਾਨ ਡੀ ਐਮ ਆਈ ਨੇ ਕਿਹਾ ਕੀ ਇੰਜਣ ਦਾ ਸਕਰੈਪ ਲਿਆਉਣ ਲਈ ਡੀਜ਼ਲ ਸ਼ੈੱਡ ਤੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ । ਜਦੋਂ ਮਹਿਲਾ ਕਾਂਸਟੇਬਲ ਦੇ ਵੱਲੋਂ ਹੋਰ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ । ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ’ ਚ ਲਗਾਤਾਰ ਹੀ ੳੁੁਸ ਇੰਜਨੀਅਰ ਦੀ ਭਾਲ ਕੀਤੀ ਜਾ ਰਹੀ ਹੈ ।