ਪੰਜਾਬ ਦੇ ਮੌਸਮ ਬਾਰੇ ਜਾਰੀ ਹੋਇਆ ਇਹ ਤਾਜਾ ਵੱਡਾ ਅਲਰਟ – ਹੋ ਜਾਵੋ ਸਾਵਧਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਦਸੰਬਰ ਦਾ ਮਹੀਨਾ ਬੀਤ ਜਾਣ ਤੱਕ ਵੀ ਲੋਕਾਂ ਨੂੰ ਵਧੇਰੇ ਠੰਢ ਦਾ ਅਹਿਸਾਸ ਨਹੀਂ ਹੋ ਰਿਹਾ ਸੀ ਅਤੇ ਲੋਕਾਂ ਵੱਲੋਂ ਵੀ ਸੋਚਿਆ ਜਾ ਰਿਹਾ ਸੀ ਕਿ ਦਸੰਬਰ ਦਾ ਮਹੀਨਾ ਅੱਧਾ ਬੀਤ ਚੁੱਕਾ ਹੈ ਫਿਰ ਵੀ ਠੰਡ ਨਹੀਂ ਹੋ ਰਹੀ ਹੈ। ਲੋਕਾਂ ਨੂੰ ਸਵੇਰੇ-ਸ਼ਾਮ ਠੰਡ ਦਾ ਅਹਿਸਾਸ ਹੁੰਦਾ ਸੀ ਅਤੇ ਦੁਪਹਿਰ ਦੇ ਸਮੇਂ ਨਿਕਲਣ ਵਾਲੀ ਕੜਾਕੇ ਦੀ ਧੁੱਪ ਕਾਰਨ ਲੋਕਾਂ ਨੂੰ ਠੰਢ ਦੇ ਆਓਣ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਸੀ। ਪਰ 15 ਦਸੰਬਰ ਤੋਂ ਲਗਾਤਾਰ ਹੋਈ ਮੌਸਮ ਵਿੱਚ ਤਬਦੀਲੀ ਨੇ ਲੋਕਾਂ ਨੂੰ ਸਰਦੀ ਤੋਂ ਬਚਣ ਲਈ ਵਧੇਰੇ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਵਧ ਰਹੀ ਠੰਡ ਦੇ ਨਾਲ-ਨਾਲ ਵੱਧ ਗਈ ਧੁੰਦ ਦੇ ਕਾਰਨ ਵੀ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਹਨ। ਹੁਣ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਵੱਡਾ ਅਲਰਟ ਜਾਰੀ ਹੋਇਆ ਹੈ।

ਜਿਥੇ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਠੰਡ ਨੇ ਤਾਪਮਾਨ ਵਿਚ ਭਾਰੀ ਤਬਦੀਲੀ ਲਿਆਂਦੀ ਹੈ। ਉੱਥੇ ਹੀ ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫਬਾਰੀ ਅਤੇ ਬਰਸਾਤ ਦਾ ਅਸਰ ਮੈਦਾਨੀ ਖੇਤਰਾਂ ਵਿੱਚ ਵੀ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਇਹ ਠੰਡ ਵਧ ਗਈ ਹੈ। ਉਥੇ ਹੀ ਬਠਿੰਡੇ ਦੇ ਮੌਸਮ ਵਿਗਿਆਨੀ ਡਾਕਟਰ ਰਾਜ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ 1970 ਤੋਂ ਬਾਅਦ 2021 ਵਿੱਚ ਦਸੰਬਰ ਦਾ ਮਹੀਨਾਂ ਵਧੇਰੇ ਠੰਡਾ ਸਾਬਤ ਹੋਇਆ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਤਿੰਨ ਚਾਰ ਦਿਨਾਂ ਦੇ ਦੌਰਾਨ ਲੋਕਾਂ ਨੂੰ ਧੁੱਪ ਤੋਂ ਬਾਂਝੇ ਰਹਿਣਾ ਪੈ ਸਕਦਾ ਹੈ।

ਉਥੇ ਹੀ ਦਸਿਆ ਗਿਆ ਹੈ ਕਿ 31 ਦਸੰਬਰ ਤੱਕ ਇਸ ਤਰਾਂ ਮੌਸਮ ਬਣੇ ਰਹਿਣ ਦਾ ਅਨੁਮਾਨ ਦੱਸੇ ਗਏ ਹਨ ਜਿੱਥੇ ਸਵੇਰੇ-ਸ਼ਾਮ ਸੰਘਣੀ ਧੁੰਦ ਛਾਈ ਰਹੇਗੀ । ਜਿਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਲ ਤਕ ਜਾਣ ਵਿੱਚ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਮ੍ਰਿਤਸਰ ਵਿੱਚ ਵੀ ਘੱਟ ਤੋਂ ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਿੱਥੇ ਬਠਿੰਡਾ ਵਿੱਚ 2014 ਦੇ ਵਿੱਚ 27 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਸੀ।

ਉਥੇ ਹੀ ਹੁਣ ਸੱਤ ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਬਠਿੰਡੇ ਵਿਚ ਦਸੰਬਰ ਮਹੀਨੇ ਦੌਰਾਨ ਤਾਪਮਾਨ ਮਨਫੀ ਵਿੱਚ ਪੁੱਜ ਗਿਆ ਹੈ। ਜਿੱਥੇ ਸ਼ਨੀਵਾਰ ਨੂੰ ਬਠਿੰਡੇ ਦਾ ਵੱਧ ਤੋਂ ਵੱਧ ਤਾਪਮਾਨ 17.6 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ ਮਨਫ਼ੀ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਿੱਥੇ 6 ਡਿਗਰੀ ਸੈਲਸੀਅਸ ਤੱਕ ਦੀ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਵੀ ਪੰਜਾਬ ਵਿਚ ਸੀਤ ਲਹਿਰ ਅਤੇ ਸੰਘਣੀ ਧੁੰਦ ਇਸੇ ਤਰਾ ਬਰਕਰਾਰ ਰਹੇਗੀ।