ਫ਼ਿਲਮੀ ਤਰੀਕੇ ਨਾਲ ਇਸ ਤਰਾਂ 26 ਕੁੜੀਆਂ ਨੂੰ ਵਿਆਹ ਦਾ ਝਾਂਸਾ ਲਾ ਕੇ ਠੱਗ ਲਏ 2.5 ਕਰੋੜ ਰੁਪਏ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਲੋਕਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਅਤੇ ਇਸ ਆਰਥਿਕ ਮੰਦੀ ਦੇ ਚੱਲਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ। ਜਿੱਥੇ ਲੋਕਾਂ ਵੱਲੋਂ ਸਖਤ ਮਿਹਨਤ ਕਰ ਕੇ ਇਸ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਵੱਲੋਂ ਧੋਖਾਧੜੀ ਦੇ ਜ਼ਰੀਏ ਲੋਕਾਂ ਦਾ ਪੈਸਾ ਹੜਪ ਲਿਆ ਜਾਂਦਾ ਹੈ। ਜਿਨ੍ਹਾਂ ਵੱਲੋਂ ਲੋਕਾਂ ਤੋਂ ਪੈਸਾ ਧੋਖਾਧੜੀ ਨਾਲ ਲੈਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਭੋਲੇ ਭਾਲੇ ਲੋਕ ਅਜਿਹੇ ਅਨਸਰਾਂ ਦੀ ਚਪੇਟ ਵਿਚ ਆ ਜਾਂਦੇ ਹਨ ਅਤੇ ਠੱਗੀ ਵਰਗੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਹੁਣ ਫਿਲਮੀ ਤਰੀਕੇ ਨਾਲ ਇਸ ਤਰਾਂ 26 ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ 2.5 ਕਰੋੜ ਰੁਪਏ ਠੱਗ ਲਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਵੱਲੋਂ ਫਿਲਮ ਦੀ ਸਟੋਰੀ ਵਾਂਗ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਇਕ ਵਿਅਕਤੀ ਵੱਲੋਂ ਵਿਆਹ ਦਾ ਝਾਂਸਾ ਦੇ ਕੇ 26 ਔਰਤਾਂ ਕੋਲੋਂ ਭਾਰੀ ਰਕਮ ਠੱਗ ਲਈ ਗਈ ਹੈ। ਜਿਸ ਦੀ ਕੀਮਤ 2.5 ਕਰੋੜ ਦੱਸੀ ਗਈ ਹੈ। ਇਸ ਘਟਨਾ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਇਕ ਔਰਤ ਵੱਲੋਂ ਇੱਕ ਵਿਅਕਤੀ ਦੇ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਔਰਤ ਨੇ ਦੱਸਿਆ ਸੀ ਕਿ ਇਕ ਵਿਅਕਤੀ ਵੱਲੋਂ ਉਸ ਨਾਲ ਧੋਖਾ ਕੀਤਾ ਗਿਆ ਹੈ, ਜਿੱਥੇ ਉਸ ਵਿਅਕਤੀ ਨੇ ਔਰਤ ਨਾਲ ਸਰੀਰਕ ਸਬੰਧ ਬਣਾਏ, ਉਥੇ ਉਸ ਦਾ ਪੈਸਾ ਵੀ ਠੱਗਿਆ ਗਿਆ। ਉਸ ਨੇ ਦੱਸਿਆ ਕਿ ਇਸ ਵਿਅਕਤੀ ਨਾਲ ਪਿਛਲੇ ਸਾਲ ਮੈਟਰੀਮੋਨਿਅਲ ਵੈਬਸਾਈਟ ਦੇ ਜ਼ਰੀਏ ਉਸ ਦਾ ਸਬੰਧ ਸਥਾਪਤ ਹੋਇਆ ਸੀ। ਜਿੱਥੇ ਉਸ ਵਿਅਕਤੀ ਵੱਲੋਂ ਵਿਆਹ ਕਰਵਾਉਣ ਦਾ ਝੂਠਾ ਲਾਰਾ ਲਾਇਆ ਗਿਆ।

ਅਤੇ ਉਸ ਵਿਅਕਤੀ ਵੱਲੋਂ ਆਪਣੇ ਬਾਰੇ ਦੱਸਿਆ ਗਿਆ ਸੀ ਕਿ ਉਸਨੇ ਪੈਰਿਸ ਵਿੱਚ ਆਪਣਾ ਇੱਕ ਹੋਟਲ ਵੇਚਿਆ ਹੋਇਆ ਹੈ, ਜਿਸ ਕਾਰਨ ਉਸ ਦੀ ਭਾਰੀ ਰਕਮ ਭਾਰਤੀ ਰਿਜ਼ਰਵ ਬੈਂਕ ਵਿੱਚ ਫਸੀ ਹੋਈ ਹੈ। ਉਥੇ ਹੀ ਪੁਲਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਪ੍ਰਾਜੀਤ ਜੋਗਿਸ਼ 44 ਸਾਲਾ ਵਜੋਂ ਹੋਈ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਡਿਪਟੀ ਕਮਿਸ਼ਨਰ ਡਾਕਟਰ ਵਿਨੇ ਕੁਮਾਰ ਰਾਠੋੜ ਵੱਲੋਂ ਦਿੱਤੀ ਗਈ ਹੈ।