ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਮਹਾਮਾਰੀ ਦੇ ਕਾਰਨ ਦੁਨੀਆਂ ਭਰ ਦੇ ਸਕੂਲ, ਕਾਲਜ ਬੰਦ ਪਏ ਸਨ । ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਸਨ ਤੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਲਗਾਉਂਦੇ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ । ਪਰ ਜਿਵੇਂ ਜਿਵੇਂ ਹੁਣ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘਟ ਰਹੀ ਹੈ , ਉਸ ਦੇ ਚੱਲਦੇ ਸਰਕਾਰਾਂ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਇਸੇ ਦੇ ਚੱਲਦੇ ਹੁਣ ਵੱਖ ਵੱਖ ਦੇਸ਼ਾਂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਦੇ ਵੱਲੋਂ ਹਾਲਾਤਾਂ ਨੂੰ ਵੇਖਦੇ ਹੋਏ ਮੁੜ ਤੋਂ ਸਕੂਲ ਖੋਲ੍ਹ ਦਿੱਤੇ ਗਏ ਹਨ । ਗੱਲ ਕੀਤੀ ਜਾਵੇ ਜੇਕਰ ਭਾਰਤ ਦੀ ਤਾਂ , ਭਾਰਤ ਵਿੱਚ ਵੀ ਹੁਣ ਮੁੜ ਤੋਂ ਬੱਚਿਆਂ ਦੇ ਸਕੂਲ ਖੁੱਲ੍ਹ ਚੁੱਕੇ ਹਨ । ਮੁੜ ਤੋਂ ਬੱਚੇ ਸਕੂਲਾਂ ਵਿੱਚ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਪ੍ਰੀਖਿਆਵਾਂ ਵੀ ਹੁਣ ਆਫਲਾਈਨ ਹੋ ਰਹੀਆ ਹਨ ।
ਇਨ੍ਹਾਂ ਹੀ ਪ੍ਰੀਖਿਆਵਾਂ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਸੀਬੀਐੱਸਸੀ ਬੋਰਡ ਕਾਫੀ ਵਿਵਾਦਾਂ ਵਿੱਚ ਘਿਰਿਆ ਹੋਇਆ ਸੀ । ਸੋਸ਼ਲ ਮੀਡੀਆ ਤੇ ਹੋ ਰਹੇ ਵਿਰੋਧ ਤੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਦੇ ਬਿਆਨਾਂ ਤੋਂ ਬਾਅਦ ਹੁਣ ਵਿਵਾਦਾਂ ਵਿਚ ਘਿਰੇ ਹੋਏ ਸੀਬੀਐਸਈ ਬੋਰਡ ਦੇ ਵੱਲੋਂ ਆਪਣੀ ਗ਼ਲਤੀ ਨੂੰ ਮੰਨ ਲਿਆ ਗਿਆ ਹੈ । ਸੀਬੀਐੱਸਸੀ ਬੋਰਡ ਤੇ ਵੱਲੋਂ ਇਕ ਸਰਕੁਲਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਗਿਆਰਾਂ ਦਸੰਬਰ ਨੂੰ ਬੋਰਡ ਦੀ ਦਸਵੀਂ ਜਮਾਤ ਦਾ ਜੋ ਅੰਗਰੇਜ਼ੀ ਦਾ ਪੇਪਰ ਹੋਇਆ ਸੀ, ਉਸ ਵਿਚ ਪੁੱਛਿਆ ਗਿਆ ਪੈਰਾ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਨਹੀਂ ਸੀ।
ਇੰਨਾ ਹੀ ਨਹੀਂ ਸਗੋਂ, ਸੀਬੀਐੱਸਸੀ ਬੋਰਡ ਨੇ ਇਸ ਸਰਕੁਲਰ ਦੇ ਵਿੱਚ ਜਾਰੀ ਕੀਤਾ ਹੈ ਕਿ ਬੋਰਡ ਇਸ ਪ੍ਰਸ਼ਨ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੇ ਅੰਕ ਦੇਵੇਗੀ,ਇਸ ਐਲਾਨ ਤੋਂ ਬਾਅਦ ਹੁਣ ਸੀਬੀਐਸਈ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸੇ ਪ੍ਰਸ਼ਨ ਨੂੰ ਲੈ ਕੇ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਸੀਬੀਐੱਸਸੀ ਬੋਰਡ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਪੁੱਛੇ ਗਏ ਇਕ ਪੈਰਾ ਸਵਾਲ ਵਿਚ ਕਿਹਾ ਸੀ ਕਿ ਘਰਾਂ ਵਿਚ ਪਤਨੀਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ ਕਾਰਨ ਬੱਚੇ ਵਿਗੜਨੇ ਸ਼ੁਰੂ ਹੋ ਜਾਂਦੇ ਹਨ,ਇਸ ਤੋਂ ਇਲਾਵਾ ਔਰਤਾਂ ਖ਼ਿਲਾਫ਼ ਕਈ ਵਿਵਾਦਿਤ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਸੀ। ਜਿਸ ਦਾ ਸਕਰੀਨ ਸ਼ਾਰਟ ਸੋਸ਼ਲ ਮੀਡੀਆ ਤੇ ਉਪਰ ਕਾਫੀ ਵਾਇਰਲ ਹੋ ਰਿਹਾ ਸੀ ਤੇ ਲਗਾਤਾਰ ਹੀ ਵਿਰੋਧ ਜਾਰੀ ਸੀ । ਪਰ ਹੁਣ ਸੀਬੀਐਸਈ ਬੋਰਡ ਦੇ ਵੱਲੋਂ ਆਪਣੀ ਇਸ ਗਲਤੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਤੇ ਬੱਚਿਆਂ ਨੂੰ ਉਸ ਪ੍ਰਸ਼ਨ ਦੇ ਪੂਰੇ ਨੰਬਰ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ।
Previous Postਜੇਲ ਚ ਬੰਦ ਰਾਮ ਰਹੀਮ ਬਾਰੇ ਆਈ ਇਹ ਵੱਡੀ ਖਬਰ – ਅੱਜ ਹੋਣ ਜਾ ਰਿਹਾ ਇਹ ਕੰਮ
Next Postਸਾਵਧਾਨ ਪੰਜਾਬ ਚ ਇਥੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੇ ਸਵੇਰੇ ਸੂਰਜ ਚੜਨ ਤੋਂ ਪਹਿਲਾ ਲਈ ਲੱਗ ਗਈ ਇਹ ਪਾਬੰਦੀ