ਕਰਲੋ ਘਿਓ ਨੂੰ ਭਾਂਡਾ : ਵਿਆਹ ਵਾਲਾ ਮੁੰਡਾ ਹੀ ਵਿਆਹ ਵਾਲੇ ਦਿਨ ਲਾੜੀ ਦੇ ਗਹਿਣੇ ਲੈ ਕੇ ਹੋ ਗਿਆ ਫਰਾਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਸਾਦੇ ਵਿਆਹਾਂ ਨੂੰ ਅਹਿਮੀਅਤ ਦਿੱਤੀ ਗਈ ਅਤੇ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਫਜੂਲ ਖਰਚੀ ਬਿਲਕੁਲ ਖਤਮ ਹੋ ਗਈ। ਕਰੋਨਾ ਦੇ ਦੌਰ ਵਿਚ ਚੱਲੀ ਇਸ ਨਵੀਂ ਪਿਰਤ ਨੂੰ ਦੇਖ ਕੇ ਬਹੁਤ ਸਾਰੇ ਪਰਿਵਾਰਾਂ ਵਿਚ ਖੁਸ਼ੀ ਦੇਖੀ ਗਈ ਕਿਉਂਕਿ ਕੁਝ ਗਰੀਬ ਪਰਿਵਾਰ ਵਧੇਰੇ ਖਰਚਾ ਕਰਨ ਤੋਂ ਅਸਮਰੱਥ ਹੁੰਦੇ ਹਨ। ਜਿਨ੍ਹਾਂ ਨੂੰ ਕਈ ਵਾਰ ਆਪਣੀ ਹੈਸੀਅਤ ਤੋਂ ਵੱਧ ਖਰਚਾ ਕਰਨਾ ਪੈਂਦਾ ਹੈ। ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਦੇ ਨਾਮ ਤੇ ਰਿਸ਼ਤਿਆਂ ਦਾ ਸੌਦਾ ਕੀਤਾ ਜਾਂਦਾ ਹੈ। ਦਾਜ ਦਹੇਜ ਵਰਗੀ ਲਾਹਣਤ ਨੂੰ ਖਤਮ ਕਰਨ ਲਈ ਜਿੱਥੇ ਲੋਕਾਂ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਦਹੇਜ ਦੀ ਖਾਤਰ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।

ਹੁਣ ਇੱਥੇ ਵਿਆਹ ਵਾਲਾ ਮੁੰਡਾ ਵਿਆਹ ਵਾਲੇ ਦਿਨ ਲਾੜੀ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਿਰਜ਼ਾਪੁਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਸਾਰੀਆਂ ਰਸਮਾਂ ਵਿਆਹ ਵਾਲੇ ਮੰਡਪ ਵਿੱਚ ਨਿਭਾਈਆਂ ਜਾ ਰਹੀਆਂ ਸਨ। ਉੱਥੇ ਹੀ ਇਕ ਰਸਮ ਸੰਧੂਰਦਾਨ ਹੋਣ ਦੇ ਦੌਰਾਨ ਕਾਫ਼ੀ ਹੰਗਾਮਾ ਹੋ ਗਿਆ ਜਦੋਂ ਲੜਕੇ ਵੱਲੋਂ ਇਕ ਮੋਟਰਸਾਈਕਲ ਦੀ ਮੰਗ ਕਰ ਦਿੱਤੀ ਗਈ।

ਅਚਾਨਕ ਲਾੜੇ ਦੀ ਇਸ ਮੰਗ ਨੂੰ ਦੇਖਦੇ ਹੋਏ ਲਾੜੀ ਦੇ ਪਰਵਾਰ ਵੱਲੋਂ ਲਾੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕਾ ਆਪਣੀ ਜ਼ਿਦ ਤੇ ਅੜਿਆ ਰਿਹਾ। ਉੱਥੇ ਹੀ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਜਿਥੇ ਚਾਚੀ ਲਾੜੀ ਨੂੰ ਇਕ ਕਮਰੇ ਵਿਚ ਲੈ ਕੇ ਚਲੀ ਗਈ। ਉੱਥੇ ਹੀ ਲਾੜਾ ਅਤੇ ਉਸਦਾ ਪਰਵਾਰ ਸੋਨੇ ਦੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਲਾੜੀ ਪਰਿਵਾਰ ਵੱਲੋਂ ਸੋਚਿਆ ਗਿਆ ਕਿ ਉਹ ਨਜ਼ਦੀਕੀ ਕੀਤੇ ਹੋਣਗੇ ਜਿਨ੍ਹਾਂ ਦੀ ਕਾਫੀ ਭਾਲ ਕੀਤੀ ਗਈ ਪਰ ਕਿਤੇ ਵੀ ਨਾ ਮਿਲੇ, ਉਹ ਸੋਨੇ ਦੇ ਗਹਿਣੇ ਲੈ ਕੇ ਉਥੋਂ ਫਰਾਰ ਹੋ ਗਏ। ਲੜਕੀ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ ਕਮਰੇ ਵਿਚ ਬੈਠੀ ਲਾੜੇ ਦਾ ਇੰਤਜ਼ਾਰ ਕਰਦੀ ਰਹੀ। ਇਸ ਘਟਨਾ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕੀਤੀ ਗਈ ਹੈ। ਉਥੇ ਹੀ ਇਸ ਘਟਨਾ ਦੀ ਚਰਚਾ ਇਲਾਕੇ ਵਿਚ ਸਭ ਪਾਸੇ ਹੋ ਰਹੀ ਹੈ।