ਪੰਜਾਬ ਚ ਇਨਸਾਫ ਨਹੀਂ ਮਿਲਿਆ ਪਰ ਮੌਤ ਮਿਲ ਗਈ – ਦੇਖੋ ਕੁੜੀ ਨਾਲ ਕੀ ਬੀਤੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਕਈ ਵਾਰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਜਿੱਥੇ ਪੁਲ਼ਸ ਨੂੰ ਲੋਕਾਂ ਦੀ ਰੱਖਿਆ ਵਾਸਤੇ ਤੈਨਾਤ ਕੀਤਾ ਜਾਂਦਾ ਹੈ ਉਥੇ ਹੀ ਪੁਲਸ ਵੱਲੋਂ ਕੀਤੇ ਜਾਂਦੇ ਅਤਿਆਚਾਰ ਨਾਲ ਵੀ ਬਹੁਤ ਸਾਰੇ ਲੋਕ ਅਜਿਹੇ ਸ਼ਿਕਾਰ ਹੁੰਦੇ ਹਨ। ਜਿੱਥੇ ਉਨ੍ਹਾਂ ਦੀ ਜ਼ਿੰਦਗੀ ਦਾ ਖਾਤਮਾ ਤੱਕ ਵੀ ਹੋ ਜਾਂਦਾ ਹੈ। ਪੁਲਿਸ ਵੱਲੋਂ ਝੂਠੇ ਕੇਸ ਦਰਜ ਕਰ ਕੇ ਬੇਦੋਸ਼ੇ ਲੋਕਾਂ ਉੱਪਰ ਅਤਿਆਚਾਰ ਕੀਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਜਾਂਦੇ ਹਨ, ਅਤੇ ਬਹੁਤ ਸਾਰੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਜਾਂਦਾ ਹੈ। ਹੁਣ ਇਥੇ ਪੰਜਾਬ ਵਿੱਚ ਇਨਸਾਫ ਨਹੀਂ ਮਿਲਿਆ ਪਰ ਇਸ ਤਰ੍ਹਾਂ ਮੌਤ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਗਰਾਓਂ ਦੇ ਮੁਹੱਲਾ ਗੁਰੂ ਨਾਨਕ ਨਗਰ ਤੋਂ ਸਾਹਮਣੇ ਆਈ ਹੈ। ਜਿੱਥੇ 16 ਸਾਲਾਂ ਤੋਂ ਇਨਸਾਫ਼ ਦਾ ਰਾਹ ਵੇਖ ਰਹੀ ਔਰਤ ਕੁਲਵੰਤ ਕੌਰ ਦੀ ਪੁਲਸ ਦੇ ਢਾਹੇ ਤਸ਼ੱਦਦ ਦੇ ਕਾਰਨ ਤਸੀਹਿਆਂ ਨੂੰ ਸਹਿੰਦਿਆਂ ਹੋਏ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਰਾ ਮਾਸਟਰ ਇਕਬਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ 2005 ਦੇ ਵਿੱਚ ਉਨ੍ਹਾਂ ਨੂੰ ਇੱਕ ਨਬਾਲਗ ਕੁੜੀ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਦੋਸ਼ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਨੂੰ ਲੈ ਕੇ ਉਸ ਦੀ ਭੈਣ ਉਪਰ ਤਸ਼ੱਦਦ ਢਾਏ ਗਏ ਸਨ ਅਤੇ ਉਸਨੂੰ ਕਰੰਟ ਲਗਾਇਆ ਗਿਆ। ਅਤੇ ਝੂਠੇ ਕਤਲ ਕੇਸ ਵਿੱਚ ਫਸਾਉਣ ਦੇ ਕਰਕੇ ਇਹ ਸਭ ਕੁਝ ਕੀਤਾ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਭੈਣ ਕੁਲਵੰਤ ਕੌਰ ਅਪਾਹਿਜ ਹੋ ਗਈ ਅਤੇ ਚੱਲਣ ਫਿਰਨ ਤੋਂ ਅਸਮਰੱਥ ਹੋ ਗਈ ਸੀ। ਉੱਥੇ ਹੀ ਉਹ ਇਸ ਕੇਸ ਵਿੱਚ ਬੇਗੁਨਾਹ ਸਾਬਤ ਹੋਏ। ਪਰ ਪੁਲਸ ਵੱਲੋਂ ਕੀਤੇ ਗਏ ਇਸ ਵਰਤਾਉ ਲਈ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਜਿਸ ਕਰਕੇ ਉਨ੍ਹਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਐਸਐਸਪੀ ਸਾਹਿਬ ਨੂੰ ਵੀ ਜਗਰਾਓ ਵਿੱਚ ਮਿਲਿਆ ਗਿਆ।

ਇਸ ਮਾਮਲੇ ਬਾਰੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਵੀ ਕੁਝ ਮਹੀਨੇ ਪਹਿਲਾਂ ਇੱਕ ਪੱਤਰ ਲਿਖਿਆ ਗਿਆ ਸੀ ਅਤੇ ਇਨਸਾਫ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹ ਪੱਤਰ ਗੁੰਮ ਹੋ ਗਿਆ ਹੈ। ਜਿੱਥੇ ਉਨ੍ਹਾਂ ਦੀ ਭੈਣ ਕੁਲਵੰਤ ਕੋਰ 16 ਸਾਲ ਇਨਸਾਫ਼ ਦਾ ਇੰਤਜ਼ਾਰ ਕਰਦੀ ਰਹੀ ਅਤੇ ਉਸ ਦੀ ਮੌਤ ਹੋ ਗਈ। ਉੱਥੇ ਹੀ ਹੁਣ ਇਨਸਾਫ਼ ਨੂੰ ਲੈ ਕੇ ਉਨ੍ਹਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਫੈਸਲਾ ਕੀਤਾ ਜਾਵੇਗਾ ਉਸ ਅਨੁਸਾਰ ਹੀ ਉਨ੍ਹਾਂ ਦੀ ਭੈਣ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।